Saturday, April 20, 2024

ਵਾਹਿਗੁਰੂ

spot_img
spot_img

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 48ਵੀਂ ਸਾਲਾਨਾ ਕਾਨਵੋਕੇਸ਼ਨ ਮੌਕੇ ਇਕਬਾਲ ਸਿੰਘ ਚਾਹਲ ਅਤੇ ਡਾ: ਗਗਨਦੀਪ ਕੰਗ ‘ਆਨਰਜ਼ ਕਾਜ਼ਾ’ ਡਿਗਰੀਆਂ ਨਾਲ ਸਨਮਾਨਿਤ

- Advertisement -

ਯੈੱਸ ਪੰਜਾਬ
ਅੰਮ੍ਰਿਤਸਰ, 25 ਨਵੰਬਰ, 2022 –
ਪੰਜਾਬ ਦੇ ਮਾਨਯੋਗ ਰਾਜਪਾਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੁਲਪਤੀ ਸ਼੍ਰੀ ਬਨਵਾਰੀਲਾਲ ਪੁਰੋਹਿਤ ਨੇ ਕਿਹਾ ਹੈ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦੀ ਜਿੰਮੇਵਾਰੀ ਸਾਨੂੰ ਸਾਰਿਆਂ ਨੂੰ ਲੈਣੀ ਚਾਹੀਦੀ ਹੈ ।ਇਸ ਲਈ ਸਭ ਤੋਂ ਪਹਿਲਾਂ ਭਾਰਤ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਾ ਪਵੇਗਾ ।ਉਹਨਾਂ ਅੱਜ ਦੇ ਵਿਿਦਆਰਥੀਆਂ ਨੂੰ ਕਿਹਾ ਕਿ ਉਹ ਅਹਿਦ ਲੈਣ ਕਿ ਉਹਨਾਂ ਨੇ ਪਾਪ ਦੀ ਕਮਾਈ ਨੂੰ ਘਰ ਨਹੀਂ ਵੜਨ ਦੇਣਾ ਅਤੇ ਪੂਰੀ ਸਮਰਪਿਤ ਭਾਵਨਾ ਨਾਲ ਦੇਸ਼ ਅਤੇ ਸਮਾਜ ਦੀ ਤੱਰਕੀ ਵਿਚ ਯੋਗਦਾਨ ਪਾਉਣਾ ਹੈ ।

ਉਹਨਾਂ ਨੇ ਇਹ ਵੀ ਕਿਹਾ ਉਹ ਭਾਰਤ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਅਬਦੁਲ ਕਲਾਮ ਨੂੰ ਆਪਣਾ ਆਦਰਸ਼ ਬਣਾਉਣ । ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੋਲਡਨ ਜੂਬਲੀ ਕਨਵੈਨਸ਼ਨ ਹਾਲ ਵਿਖੇ ਆਯੋਜਿਤ 48ਵੀਂ ਸਾਲਾਨਾ ਕਾਨਵੋਕੇਸ਼ਨ ਨੂੰ ਸੰਬੋਧਨ ਕਰ ਰਹੇ ਸਨ । ਇਸ ਤੋਂ ਪਹਿਲਾਂ ਉਹਨਾਂ ਨੇ ਗੋਲਡਨ ਜੂਬਲੀ ਕਨਵੈਨਸ਼ਨ ਹਾਲ ਦਾ ਵਿਧੀਵਤ ਉਦਘਾਟਨ ਵੀ ਕੀਤਾ ।

ਉਹਨਾਂ ਨੇ ਇਸ ਮੌਕੇ 136 ਪੀ.ਐਚ.ਡੀ., 02 ਐਮ ਫਿਲ, 95 ਪੋਸਟ ਗਰੈਜੂਏਟ ਅਤੇ 71 ਅੰਡਰ ਗਰੈਜੂਏਟ ਡਿਗਰੀਆਂ ਅਤੇ 177 ਮੈਡਲ ਵੱਖ ਵੱਖ ਫੈਕਲਟੀ ਦੇ ਵਿਿਦਆਰਥੀਆਂ-ਖੋਜਾਰਥੀਆਂ ਨੂੰ ਪ੍ਰਦਾਨ ਕੀਤੇ ਗਏ । ਉਹਨਾਂ ਨੇ ਇਸ ਸਮੇਂ ਆਨਰਜ ਕਾਜਾ ਡਿਗਰੀਆਂ ਆਈ. ਏ. ਐਸ. ਇਕਬਾਲ ਸਿੰਘ ਚਾਹਲ, ਮਿਊਂਸੀਪਲ ਕਮਿਸ਼ਨਰ ਐਂਡ ਐਡਮਨਿਸਟਰੇਟਰ ਆਫ ਬ੍ਰਿਹਨਮੁੰਬਈ, ਮਿਊਂਸੀਪਲ ਕਾਰਪੋਰੇਸ਼ਨ, ਮਹਾਰਾਸ਼ਟਰ ਅਤੇ ਉੱਘੇ ਵਿਗਆਨੀ ਡਾ. ਗਗਨਦੀਪ ਕੰਗ, ਡਿਪਾਰਟਮੈਂਟ ਆਫ ਗੈਸਟਰੋਇਨਟਸਟਾਈਨਲ ਸਾਇੰਸ, ਕ੍ਰਿਸਚਨ, ਮੈਡੀਕਲ ਕਾਲਜ, ਵਿਲੋਰ, ਤਾਮਿਲਨਾਡੂ ਨੂੰ ਆਪਣੇ ਆਪਣੇ ਖੇਤਰ ਵਿਚ ਪਾਏ ਅਹਿਮ ਯੋਗਦਾਨ ਸਦਕਾ ਡਾਕਟਰ ਆਫ ਸਾਇੰਸ ਦੀਆਂ ਡਿਗਰੀਆਂ ਦੇ ਕੇ ਸਨਮਾਨਿਤ ਵੀ ਕੀਤਾ ।

ਇਸ ਤੋਂ ਪਹਿਲਾਂ ਵਾਈਸ-ਚਾਂਸਲਰ, ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਪੰਜਾਬ ਦੇ ਮਾਨਯੋਗ ਰਾਜਪਾਲ ਬਨਵਾਰੀਲਾਲ ਪੁਰੋਹਿਤ ਦਾ ਇੱਥੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਆਪਣੇ ਸਵਾਗਤੀ ਭਾਸ਼ਣ ਵਿਚ ਉਹਨਾਂ ਨੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਤੋਂ ਇਲਾਵਾ ਅਗਲੇ ਆਉਣ ਵਾਲੇ ਸਾਲਾਂ ਵਿਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਉਨਹਾਂ ਕਿਹਾ ਪਿਛਲੇ ਸਮੇਂ ਦੌਰਾਨ ਸਮਾਜ ਅਤੇ ਨੌਜੁਆਨ ਵਰਗ ਦੀਆਂ ਲੋੜਾਂ ਅਨੁਸਾਰ ਵੱਖ ਵੱਖ ਵਿਭਾਗ ਅਤੇ ਕੋਰਸ ਸ਼ੁਰੂ ਕੀਤੇ ਗਏ ਹਨ ।

ਡੀਨ, ਅਕਾਦਮਿਕ ਮਾਮਲੇ, ਪ੍ਰੋ. ਹਰਦੀਪ ਸਿੰਘ ਨੇ ਕਾਨਵੋਕੇਸ਼ਨ ਵਿਚ ਪੁੱਜੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ ਜਦੋਂ ਕਿ ਡੀਨ ਵਿਿਦਆਰਥੀ ਭਲਾਈ ਡਾ. ਅਨੀਸ਼ ਦੂਆ ਨੇ ਆਨਰਜ਼ ਕਾਜ਼ਾ ਡਿਗਰੀਆਂ ਪ੍ਰਾਪਤ ਕਰਨ ਵਾਲੀਆਂ ਦੋਵੇਂ ਮਹਾਨ ਸਖਸ਼ੀਅਤਾਂ ਦੇ ਜੀਵਨ ਤੇ ਚਾਨਣਾ ਪਾਇਆ ਅਤੇ ਉਹਨਾਂ ਵੱਲੋਂ ਆਪੋ ਆਪਣੇ ਖੇਤਰਾਂ ਵਿਚ ਮਾਰੇ ਗਏ ਮਾਰਕਿਆ ਤੋਂ ਵੀ ਜਾਣੂ ਕਰਵਾਇਆ ਇਸ ਮੌਕੇ ਮੰਚ ’ਤੇ ਸਿੰਡੀਕੇਟ ਤੇ ਸੈਨੇਟ ਮੈਂਬਰਾਂ ਤੋਂ ਇਲਾਵਾ ਪ੍ਰਿੰਸੀਪਲ ਸੈਕਰੇਟਰੀ ਆਫ ਗਵਰਨਰ ਸ਼੍ਰੀਮਤੀ ਰਾਖੀ ਭੰਡਾਰੀ ਵੀ ਹਾਜ਼ਰ ਸਨ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸ਼ਾਨਦਾਰ ਅਤੀਤ, ਪ੍ਰਭਾਵਸ਼ਾਲੀ ਵਰਤਮਾਨ ਅਤੇ ਉੱਜਵਲ ਭਵਿੱਖ ਵਾਲੀ ਦੇਸ਼ ਦੀ ਯੂਨੀਵਰਸਿਟੀ ਕਰਾਰ ਦੇਂਦਿੰਆਂ ਕਿਹਾ ਕਿ ਆਉਣ ਵਾਲੇ ਭੱਵਿਖ ਵਿਚ ਭਵਿੱਖਮੁਖੀ ਸੁਧਾਰ ਦੀ ਦਿਸ਼ਾ ਵਿਚ ਚਲਦਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸ਼ੁਮਾਰ ਵਿਸ਼ਵ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿਚ ਹੋ ਜਾਵੇਗਾ ਅਤੇ ਇਥੋਂ ਪੜ੍ਹ ਕੇ ਜਾਣ ਵਾਲੇ ਵਿਿਦਆਰਥੀ ਪੂਰੇ ਵਿਸ਼ਵ ਵਿਚ ਆਪਣਾ ਮੁਕਾਮ ਬਣਾਉਣਗੇ ।

ਰਾਸ਼ਟਰੀ ਸਿਿਖਆ ਨੀਤੀ 2020 ਵਿਚ ਤਕਨੀਕੀ ਕਿੱਤਾ ਮੁਖੀ, ਪੇਸ਼ੇਵਰ ਅਤੇ ਹੁਨਰਮਈ ਸਿਿਖਆ ਉਤੇ ਜ਼ੋਰ ਦੇਂਦਿਆਂ ਉਹਨਾਂ ਕਿਹਾ ਕਿ ਨੌਜੁਆਨਾਂ ਦੇ ਵਿਚ ਸੈਵ ਨਿਰਭਰਤਾ ਵਧਾਈ ਜਾਵੇ ਜਿਸ ਨਾਲ ਭਾਰਤ ਵਿਚ ਇਮਾਨਦਾਰ ਅਤੇ ਚਰਿੱਤਰਵਾਨ ਨੌਜਵਾਨ ਉਭਰ ਕੇ ਸਾਹਮਣੇ ਆ ਸਕਣ ।ਅੱਜ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਿਦਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਕਿਹਾ ਉਹਨਾਂ ਨੇ ਜੋ ਵੀ ਇੱਥੇ ਸਿੱਖਿਆ ਹੈ ਉਸ ਨੂੰ ਉਹ ਦੇਸ਼ ਅਤੇ ਸਮਾਜ ਦੀ ਬਿਹਤਰੀ ਦੇ ਲਈ ਪ੍ਰਯੋਗ ਵਿਚ ਲਿਆਉਣਗੇ ਤਾਂ ਹੀ ਉਹਨਾਂ ਦੀ ਪੜ੍ਹਾਈ ਦਾ ਮਕਸਦ ਪੂਰਾ ਹੋਵੇਗਾ ।

ਸ੍ਰੀ ਪੁਰੋਹਿਤ ਨੇ ਸਿਿਖਆ ਸਬੰਧੀ ਵੱਡ ਵੱਡੇ ਵਿਦਵਾਨਾਂ ਦੀਆਂ ਦਿੱਤੇ ਸੁਝਾਵਾਂ ਨੂੰ ਕੋਟ ਕਰਦਿਆਂ ਕਿਹਾ ਕਿ ਇਕ ਚੰਗੇ ਸਮਾਜ ਦੀ ਸਿਰਜਣਾ ਦੇ ਲਈ ਸਿਿਖਆ ਦਾ ਮਹੱਤਵ ਬਹੁਤ ਹੀ ਮਹੱਤਵਪੂਰਨ ਹੈ। ਇਸ ਨੂੰ ਸਾਕਾਰਤਾਮਕ ਮਾਹੋਲ ਪੈਦਾ ਕਰਨ ਲਈ ਹੀ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ।

ਯੂਨੀਵਰਸਿਟੀਆਂ ਆਪਣੇ ਸਿਿਖਆਰਥੀਆਂ ਵਿਚ ਸਹਿਨਸ਼ੀਲਤਾ ਅਤੇ ਲਗਨ, ਦ੍ਰਿੜ ਵਿਸ਼ਵਾਸ ਅਤੇ ਸਵੈ-ਨਿਰਭਰਤਾ ਨੂੰ ਪੈਦਾ ਤੇ ਵਿਕਸਤ ਕਰਦੀਆਂ ਹਨ। ਵਿਿਦਆਰਥੀ ਜਿਥੇ ਆਪਣੇ ਆਪ ਤੇ ਦੂਜਿਆਂ ਵਿਚ ਵਿਸ਼ਵਾਸ ਕਰਨਾ ਸਿੱਖਦੇ ਹਨ ਉਥੇ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਤੇ ਚੁਨੌਤੀਆਂ ਦਾ ਸਾਹਮਣਾ ਕਰਨ ਦੀ ਵੀ ਯੋਗਤਾ ’ਤੇ ਭਰੋਸਾ ਕਰਨਾ ਸਿੱਖਦੇ ਹਨ।

ਉਹਨਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਭਾਰਤ ਵਿਚ ਉੱਚ ਸਿੱਖਿਆ ਪ੍ਰਣਾਲੀ ਨੇ ਤੇਜ਼ੀ ਨਾਲ ਵਿਕਾਸ ਕੀਤਾ ਹੈ। ਇਹ ਵਰਤਮਾਨ ਸਮੇਂ 70 ਮਿਲੀਅਨ ਤੋਂ ਵੱਧ ਵਿਿਦਆਰਥੀਆਂ ਨੂੰ ਦਾਖ਼ਲ ਕਰਨ ਵਾਲੀ ਸਭ ਤੋਂ ਵੱਡੀ ਸਿੱਖਿਆ ਪ੍ਰਣਾਲੀ ਹੈ। ਦੋ ਦਹਾਕਿਆਂ ਤੋਂ ਵੀ ਘੱਟ ਸਮੇਂ ਵਿਚ ਭਾਰਤ 40 ਮਿਲੀਅਨ ਤੋਂ ਵੱਧ ਵਿਿਦਆਰਥੀਆਂ ਲਈ ਵਧੀਕ ਸਮਰੱਥਾ ਪੈਦਾ ਕਰਨ ਵਿਚ ਕਾਮਯਾਬ ਰਿਹਾ ਹੈ। ਭਾਰਤ ਅਕਾਦਮਿਕ ਉੱਤਮਤਾ ਵਿਚ ਉੱਚ ਵਿਸ਼ਵੀ ਸਥਿਤੀ ਪ੍ਰਾਪਤ ਕਰਨ, ਵਿਸ਼ਵ ਲਈ ਸਿੱਖਿਆ ਦਾ ਇਕ ਮੁਕਾਮ ਬਣਨ ਅਤੇ ਵਿਸ਼ਵ ਪੱਧਰ ‘ਤੇ ਇਸ ਖੇਤਰ ਵਿਚ ਮੋਹਰੀ ਬਣਨ ਦੀ ਇੱਛਾ ਰੱਖਦਾ ਹੈ ।

ਜੇਕਰ ਇਹ ਸੁਪਨਾ ਸਾਕਾਰ ਕਰਨਾ ਹੈ ਤਾਂ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਮੱਦੇਨਜ਼ਰ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਸੀਂ ਆਪਣੇ ਵਿਿਦਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰੀਏ ਤਾਂ ਜੋ ਉਹ ਅਜਿਹੇ ਵਧੀਆ ਨਾਗਰਿਕ ਬਣਨ ਜੋ ਵਿਸ਼ਵ ਦ੍ਰਿਸ਼ ਵਿਚ ਆਪਣੇ ਦਮ ‘ਤੇ ਖੜ੍ਹੇ ਹੋਣ।

ਉਨ੍ਹਾਂ ਨੇ ਆਸ ਪ੍ਰਗਟਾਈ ਕਿ ਮੁੱਢਲੀ ਤੇ ਉਚੇਰੀ ਸਿੱਖਿਆ ਦੇ ਨਾਲ ਤਕਨੀਕੀ ਸਿੱਖਿਆ ਦਾ ਗਠਜੋੜ ਸਿੱਖਆ ਵਿਚ ਪ੍ਰਗਤੀ, ਵਸ਼ਿਸ਼ਟਤਾ ਅਤੇ ਵਿਸਥਾਰ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿਚ ਮਦਦਗਾਰ ਹੋਵੇਗਾ। ਇਹ ਨਾ ਕੇਵਲ ਸਾਖਰਤਾ ਅਨੁਪਾਤ ਵਿਚ ਸੁਧਾਰ ਕਰੇਗਾ ਸਗੋਂ ਸਮਾਜ ਵਿਚ ਅਨੁਪਾਲਨ, ਖੋਜ ਅਤੇ ਆਧੁਨਿਕੀਕਰਨ ਦੇ ਮੁੱਲਾਂ ਨੂੰ ਜੋੜਨ ਦਾ ਸਾਧਨ ਵੀ ਬਣੇਗਾ।

ਉਨ੍ਹਾਂ ਕਿਹਾ ਕਿ ਇਕ ਯੂਨੀਵਰਸਿਟੀ ਉਦੋਂ ਹੀ ਸਫ਼ਲਤਾਪੂਰਵਕ ਵਿਕਾਸ ਕਰ ਸਕਦੀ ਹੈ ਜਦੋਂ ਖੋਜ ਅਤੇ ਅਧਿਆਪਨ ਇਕ ਦੂਸਰੇ ਨਾਲ ਅਭੇਦ ਹੋ ਜਾਂਦੇ ਹਨ।ਉਹਨਾਂ ਕਿਹਾ ਕਿ ਖੋਜ ਵਿਦਵਾਨਾਂ ਨੂੰ ਆਪਣੀ ਖੋਜ ਸਿਰਫ ਰਸਾਲਿਆਂ ਵਿਚ ਪਹੁੰਚਾਉਣ ਤੱਕ ਸੀਮਿਤ ਕਰਨ ਦੀ ਥਾਂ ਹੇਠਲੇ ਪੱਧਰ ਤੱਕ ਪਹੁੰਚਾਉਣ ਦੇ ਉਪਰਾਲੇ ਵੀ ਚਾਹੀਦੇ ਹਨ ।ਤਾਂ ਹੀ ਉਹਨਾਂ ਦੀ ਖੋਜ ਦਾ ਅਸਲ ਮਕਸਦ ਪੂਰਾ ਹੋਵੇਗਾ ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸਹਿਯੋਗੀ ਵਾਤਾਵਰਨ ਦੇ ਵਿਕਾਸ ਅਤੇ ਪ੍ਰਗਤੀ ਨੂੰ ਯਕੀਨੀ ਬਣਾਇਆ ਹੈ, ਜੋ ਸਿੱਖਣ ਲਈ ਅਨੁਕੂਲ ਹੈ, ਬੇਹਤਰੀਨ ਅੰਤਰ-ਰਾਸ਼ਟਰੀ ਅਭਿਆਸਾਂ ਦੇ ਸੰਪਰਕ ਵਿਚ ਹੈ ਅਤੇ ਨਵੀਨਤਾ ਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਦਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੌਜਵਾਨਾਂ, ਔਰਤਾਂ ਅਤੇ ਸਮਾਜ ਦੇ ਹਾਸ਼ੀਏ ਉਤੇ ਪਏ ਵਰਗਾਂ ਨੂੰ ਸਿੱਖਿਆ, ਸਿਖਲਾਈ ਅਤੇ ਉੱਦਮੀ ਵਿਕਾਸ ਦਾ ਹੁਨਰ ਪ੍ਰਦਾਨ ਕਰਨ ਦੇ ਇਕ ਮਹੱਤਵਪੂਰਨ ਕੇਂਦਰ ਵਜੋਂ ਉੱਭਰੀ ਹੈ।

ਉਹਨਾਂ ਪ੍ਰਾਚੀਨ ਭਾਰਤ ਵਿਚ ਨਾਲੰਦਾ, ਤਕਸ਼ਸ਼ੀਲਾ, ਵਿਕਰਮਸ਼ਿਲਾ, ਵੱਲਭੀ, ਓਦੰਤਪੁਰੀ ਅਤੇ ਸੋਮਪੁਰਾ ਦਾ ਨਾਂ ਲੈਦਿਆਂ ਕਿਹਾ ਕਿ ਸਾਨੂੰ ਪੂਰੇ ਵਿਸ਼ਵ ਵਿਚ ਇਹ ਸਿੱਖਿਆ ਵਾਲੀ ਧਾਂਕ ਜਮਾਉਣ ਲਈ ਮੁੜ ਕੰਮ ਕਰਨਾ ਚਾਹੀਦਾ ਹੈ ।ਸਿੱਖਿਆ ਨੂੰ ਖੋਜ ਅਤੇ ਨਵੀਨ ਪਹਿਲ ਕਦਮੀਆਂ ਨਾਲ ਸਹਿਜ ਰੂਪ ਵਿਚ ਜੋੜਨ ਦੀ ਲੋੜ ਹੈ। ਸਿੱਖਿਆ ਉਦੋਂ ਗਿਆਨ ਦਾ ਪ੍ਚਾਰ ਕਰਦੀ ਹੈ ਜਦ ਖੋਜ ਨਵਾਂ ਗਿਆਨ ਪੈਦਾ ਕਰਦੀ ਹੈ। ਪਹਿਲ ਕਦਮੀ ਉਸ ਗਿਆਨ ਨੂੰ ਅਮੀਰੀ ਅਤੇ ਸਮਾਜਿਕ ਭਲਾਈ ਵਿਚ ਬਦਲਦੀ ਹੈ।

ਭਾਰਤ ਨੇ 2016 ਵਿਚ ਸਟਾਰਟਅੱਪ ਇੰਡੀਆ” ਪ੍ਰੋਗਰਾਮ ਦੀ ਸ਼ੁਰੂਆਤ ਦੇ ਨਾਲ ਇਕ ਸਟਾਰਟ-ਅੱਪ ਈਕੋਸਿਸਟਮ’ ਬਣਾਉਣ ਵਿਚ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ। ਯੂਨੀਵਰਸਿਟੀਆਂ ਵਿਚ “ਸਟਾਰਟ-ਅੱਪ ਸੈਂਟਰਾਂ ਦੀ ਸ਼ੁਰੂਆਤ ਨਾਲ ਰਾਜ ਦੇ ਖੋਜ- ਸੱਭਿਆਚਾਰ, ਨਵੀਨ ਪਹਿਲ ਕਦਮੀਆਂ ਅਤੇ ਉਦਯੋਗਾਂ ਉੱਤੇ ਸਾਰਥਕ ਪ੍ਰਭਾਵ ਪਵੇਗਾ। ਅੱਜ ਦੇ ਯੁਵਕਾਂ ਲਈ ‘ਸਟਾਰਟ-ਅੱਪ’ ਸਭ ਤੋਂ ਆਕਰਸ਼ਕ ਸ਼ਬਦ ਹੈ।

ਉਹਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ਼ ਸਪੋਰਟਸ ਸਾਇੰਸਿਜ਼ ਐਂਡ ਮੈਡੀਸਨ ੰੈਅਸ਼ ਘਂਧੂ ਦਾ ਜਿਕਰ ਕਰਦਿਆਂ ਕਿਹਾ ਕਿ ਸੈਂਟਰ ਆਫ ਐਕਸੀਲੈਂਸ ਦੀ ਸ਼ਾਨਦਾਰ ਉਦਾਹਰਣ ਹੈ। ਜੋ ਉੱਤਰੀ ਏਸ਼ੀਆ ਵਿਚ ਸਭ ਤੋਂ ਉੱਚ ਦਰਜ ਵਾਲਾ ਕੇਂਦਰ ਬਣ ਗਿਆ ਹੈ ਅਤੇ ਭਾਰਤ ਤੇ ਵਿਦੇਸ਼ਾਂ ਵਿਚ ਇਸਦਾ ਅਨੁਸਰਣ ਕੀਤਾ ਜਾ ਰਿਹਾ ਹੈ।ਉਹਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਦੇ ਸਾਫ ਸੁਥਰੇ ਅਤੇ ਹਰੇ ਭਰੇ ਹੋਣ ਦੀ ਸ਼ਲਾਘਾ ਕੀਤੀ ।ਸਾਡੀ ਸਿੱਖਿਆ, ਸਿਖਲਾਈ, ਖੋਜ ਅਤੇ ਕਾਢਾਂ ਨੂੰ ਰਾਸ਼ਟਰ ਦੇ ਵਿਕਾਸ ਲਈ ਉਪਰੋਕਤ ਉਦੇਸ਼ਾਂ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਸਾਡੇ ਸਿੱਖਿਆ ਮਾਡਲ ਨੂੰ ਕੇਵਲ ਦਿਮਾਗ ਦਾ ਵਿਕਾਸ ਹੀ ਨਹੀਂ ਕਰਨਾ ਚਾਹੀਦਾ ਬਲਕਿ ਸਾਕਾਰਾਤਮਕ ਮਾਨਸਿਕਤਾ ਵੀ ਪੈਦਾ ਕਰਨੀ ਚਾਹੀਦੀ ਹੈ।

ਵਿਿਦਆਰਥੀ ਦਾ ਵਿਕਾਸ ਹੋਣ ਦੇ ਨਾਲ-ਨਾਲ ਉਸ ਅੰਦਰ ਯੋਗਤਾ ਦਾ ਵਿਸਥਾਰ ਵੀ ਹੋਣਾ ਚਾਹੀਦਾ ਹੈ । ਸਾਕਾਰਾਤਮਕ ਮਾਨਸਿਕਤਾ ਦੇ ਨਾਲ-ਨਾਲ ਇਕ ਸਿਰਜਣਾਤਮਕ ਦਿਮਾਗ ਸਮਾਜ ਵਿਚ ਕੁਪੋਸ਼ਣ, ਸਿਹਤ ਸੰਭਾਲ ਅਤੇ ਊਰਜਾ ਦੀ ਵਰਤੋਂ ਆਦਿ ਵਰਗੀਆਂ ਸਮੱਸਿਆਵਾਂ ਦੇ ਸਮਾਧਾਨ ਲੱਭਣ ਵਿਚ ਮੱਦਦ ਕਰ ਸਕਦਾ ਹੈ।

ਉਨ੍ਹਾਂ ਕਿਹਾ ਕਿ ਸਿੱਖਿਆ ਦੀ ਵਰਤੋਂ ਸੱਮੁਚੀ ਮਾਨਵਤਾ ਦੇ ਭਲੇ ਲਈ ਹੋਣੀ ਚਾਹੀਦੀ ਹੈ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਸ ਰਾਹ ਚਲਦਿਆਂ ਵਿਿਦਆਰਥੀਆਂ ਨੂੰ ਉੱਤਮ ਤਕਨੀਕੀ ਗਿਆਨ, ਹੁਨਰ, ਯੋਗਤਾ ਦੇ ਨਾਲ ਸਸ਼ਕਤ ਬਣਾ ਰਹੀ ਹੈ ਅਤੇ ਉਹਨਾਂ ਵਿਚ ਸਹੀ ਦ੍ਰਿਸ਼ਟੀਕੋਣ ਅਤੇ ਸਮੱਗਰ ਮੁੱਲਾਂ ਦਾ ਵਿਕਾਸ ਕਰ ਰਹੀ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਨਰਜ਼ ਕਾਜ਼ਾ ਡਿਗਰੀਆਂ ਮਿਲਣ ਤੇ ਸ. ਇਕਬਾਲ ਸਿੰਘ ਚਾਹਲ ਤੇ ਡਾ. ਗਗਨਦੀਪ ਕੰਗ ਵਲੋਂ ਧੰਨਵਾਦ ਕੀਤਾ ਗਿਆ ਉੱਥੇ ਉਹਨਾਂ ਨੇ ਆਪਣੇ ਜੀਵਨ ਦੇ ਤਜਰਬਿਆਂ ਨੂੰ ਵਿਿਦਆਰਥੀਆਂ ਨਾਲ ਸਾਂਝਾ ਕਰਦਿਆਂ ਸਫਲਤਾ ਦਾ ਮੰਤਰ ਮਿਹਨਤ, ਲਗਨ ਅਤੇ ਦ੍ਰਿੜ ਸੰਕਲਪ ਨੂੰ ਅਪਣਾਉਣ ਦਾ ਸੱਦਾ ਦਿੱਤਾ ।

ਇਸ ਮੌਕੇ ਉਹਨਾਂ ਸਮੇਤ ਪੰਜਾਬ ਦੇ ਮਾਨਯੋਗ ਗਵਰਨਰ ਸ਼੍ਰੀ ਬਨਵਾਰੀਲਾਲ ਪੁਰੋਹਿਤ ਅਤੇ ਪਿੰ੍ਰਸੀਪਲ ਸੱਕਤਰ ਸ਼੍ਰੀਮਤੀ ਰਾਖੀ ਭੰਡਾਰੀ ਨੂੰ ਯਾਦਗਾਰੀ ਚਿੰਨ ਦੇ ਤੌਰ ਤੇ ਫੁਲਕਾਰੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਬਣਾਈ ਗਈ ਕੌਫੀ ਟੇਬਲ ਬੁੱਕ ਦੇ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੇ ਸਨਮਾਨਿਤ ਕੀਤਾ ।ਇਸ ਸਮੇਂ ਉਹਨਾਂ ਦੇ ਨਾਲ ਰਜਿਸਟਰਾਰ ਡਾ. ਕਰਨਜੀਤ ਸਿੰਘ ਕਾਹਲੋਂ ਵੀ ਮੋਜੂਦ ਸਨ ।ਡਿਗਰੀਆਂ ਲੈਣ ਵਾਲੇ ਵਿਿਦਆਰਥੀਆਂ ਦੇ ਚਾਅ ਵੀ 48ਵੀਂ ਕਾਨਵੋਕੇਸ਼ਨ ਵਿਚ ਯਾਦਗਾਰੀ ਬਣਾਉਣ ਵਿਚ ਇਕ ਵੱਖਰਾ ਰੰਗ ਉਦੋਂ ਭਰ ਰਹੇ ਸਨ ਜਦੋਂ ਉਹ ਮੁੱਖ ਮਹਿਮਾਨ ਤੋਂ ਡਿਗਰੀ ਲੈਣ ਤੋਂ ਇਲਾਵਾ ਆਪਣੇ ਪ੍ਰੰ੍ਰਪਾਰਿਕ ਗਾਉਣ ਵਿਚ ਸੈਲਫੀਆ ਲੈਣ ਵਿਚ ਮਸ਼ਰੂਫ ਸਨ ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

- Advertisement -

ਸਿੱਖ ਜਗ਼ਤ

DSGMC ਵੱਲੋਂ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਖੇ 5 ਮਈ ਤੋਂ OPD ਸੇਵਾਵਾਂ ਸ਼ੁਰੂ ਕਰਨ ਦਾ ਐਲਾਨ

ਯੈੱਸ ਪੰਜਾਬ ਨਵੀਂ ਦਿੱਲੀ, 19 ਅਪ੍ਰੈਲ, 2024 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਈ ਸਾਲਾਂ ਤੋਂ ਬੰਦ ਪਏ ਬਾਲਾ ਸਾਹਿਬ ਹਸਪਤਾਲ ਯਾਨੀ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਚ 5 ਮਈ...

ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ

ਯੈੱਸ ਪੰਜਾਬ 19 ਅਪ੍ਰੈਲ, 2024 ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਪ੍ਰੈਸ ਨੋਟ ਜਾਰੀ ਕਰਦਿਆ ਆਖਿਆ ਕਿ ਉਹ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ ।ਬਾਜਵਾ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,196FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...