ਯੈੱਸ ਪੰਜਾਬ
ਜਲੰਧਰ, 27 ਜੂਨ, 2022:
ਸ਼ਿਰੋਮਣੀ ਪਰਵਾਸੀ ਲੇਖਕ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀ ਪੁਸਤਕ ‘ਦੀਵਿਆਂ ਦੀ ਡਾਰ’ ਇੱਕ ਸਾਹਿਤਕ ਮਿਲਨੀ ਦੌਰਾਨ ਪੰਜਾਬੀ ਨਾਟ ਮੰਚ ਦੀ ਅਜ਼ੀਮ ਹਸਤੀ ਡਾ. ਸਤੀਸ਼ ਕੁਮਾਰ ਵਰਮਾ ਦੇ ਘਰ ਰੀਲੀਜ਼ ਕੀਤੀ ਗਈ।
ਇਸ ਮੌਕੇ ਡਾ. ਭੰਡਾਲ ਨੇ ਆਪਣੇ ਸਾਹਿਤਕ ਸਫ਼ਰ ਤੇ ਰਚਨਾ ਪ੍ਰਕਿਰਿਆ ਬਾਰੇ ਭਾਵਪੂਰਤ ਗੱਲ ਬਾਤ ਕੀਤੀ।
ਡਾ. ਗੁਰਬਖ਼ਸ਼ ਭੰਡਾਲ ਦੀਆਂ ਰਚਨਾਵਾਂ ਬਾਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਉੱਘੀਆਂ ਹਸਤੀਆਂ ਨੇ ਖੁੱਲ੍ਹ ਕੇ ਗੱਲ ਬਾਤ ਕੀਤੀ, ਜਿਨ੍ਹਾਂ ਵਿੱਚ ਡਾ. ਜਸਵਿੰਦਰ ਸਿੰਘ, ਡਾ. ਵਰਮਾ ਤੇ ਕਿਰਪਾਲ ਕਜ਼ਾਕ ਪ੍ਰਮੁੱਖ ਸਨ।
ਇਸ ਮੌਕੇ ਪ੍ਰੋ.ਕੁਲਵੰਤ ਸਿੰਘ ਔਜਲਾ ਦੀਆਂ ਕਾਵਿ ਪੁਸਤਕਾਂ ‘ਮਾਂ ਵਰਗੀ ਕਵਿਤਾ’ ਅਤੇ ‘ਜਾਗ ਪੰਜਾਬ ਤੂੰ ਜਾਗ’ ਅਤੇ ਪ੍ਰੋ. ਡਾ. ਗੋਪਾਲ ਸਿੰਘ ਬੁੱਟਰ ਦੀਆਂ ਨਵ ਪ੍ਰਕਾਸ਼ਿਤ ਪੁਸਤਕਾਂ, ਕਥਾ ਚਿੰਤਨ: ਵਰਿਆਮ ਸੰਧੂ ਦੀਆਂ ਕਹਾਣੀਆਂ ਵਿੱਚ ਸਭਿਆਚਾਰਕ ਸੰਕਟ, ਕਾਵਿ ਚਿੰਤਨ ਅਤੇ ਆਧੁਨਿਕ ਪੰਜਾਬੀ ਕਵਿਤਾ, ਸਾਹਿਤ ਚਿੰਤਨ: ਸਿਧਾਂਤਕ ਪਾਸਾਰ ਅਤੇ ਨਾਟ ਚਿੰਤਨ: ਪੁਰਵ ਸੁਤੰਤਰਤਾ ਕਾਲ ਦੇ ਪੰਜਾਬੀ ਨਾਟਕ ਵਿੱਚ ਰਾਜਸੀ ਚੇਤਨਾ ’ਤੇ ਵੀ ਵਿਚਾਰ ਚਰਚਾ ਹੋਈ।
ਇਸ ਮੌਕੇ ਬਖਤੌਰ ਧਾਲੀਵਾਲ, ਪ੍ਰੋ.ਪ੍ਰੀਤਮ ਸਿੰਘ ਭੰਗੂ (ਕੋਟਕਪੂਰਾ), ਡਾ.ਸੁਰਜੀਤ ਭੱਟੀ ਅਤੇ ਡਾ.ਭੀਮਇੰਦਰ ਸਿੰਘ ਨੇ ਵੀ ਨਵ ਪ੍ਰਕਾਸ਼ਿਤ ਪੁਸਤਕਾਂ ਲਈ ਸਵਾਗਤੀ ਸ਼ਬਦ ਕਹੇ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ