ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 26 ਮਾਰਚ, 2025
Sacramento ਦੇ Bradshaw ਰੋਡ ਸਥਿਤ Gurdwara Sahib ਵੱਲੋਂ ਮਹਾਨ Nagar Kirtan ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਭਾਰੀ ਗਿਣਤੀ ਚ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਸਜਾਏ ਗਏ ਭਾਰੀ ਦੀਵਾਨਾਂ ਚ ਵੱਖ-ਵੱਖ ਰਾਗੀ ਢਾਡੀਆਂ ਨੇ ਸਮੂਲੀਅਤ ਕੀਤੀ, ਰੋਜਾਨਾ ਸਜਾਏ ਜਾਂਦੇ ਦਿਵਾਨਾਂ ਵਿੱਚ ਗਿਆਨੀ ਪਿੰਦਰਪਾਲ ਸਿੰਘ ਕਥਾਵਾਚਕ ਭਾਈ ਕਰਮਜੀਤ ਸਿੰਘ ਯੂਕੇ ਵਾਲੇ, ਡਾਕਟਰ ਗੁਰਨਾਮ ਸਿੰਘ, ਡਾਕਟਰ ਗਗਨਦੀਪ ਸਿੰਘ ਭਾਈ ਸਰਬਜੀਤ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਕਮਲਜੀਤ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਕਰਮਜੀਤ ਸਿੰਘ, ਗਿਆਨੀ ਬਿਕਰਮਜੀਤ ਸਿੰਘ ਭਾਈ ਹਰਪ੍ਰੀਤ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਜਿਨ੍ਹਾਂ ਨੇ ਇਲਾਹੀ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਇਸ ਤੋਂ ਪਹਿਲਾਂ ਕਰਵਾਏ ਗਏ ਸਮਾਗਮਾਂ ਵਿੱਚ ਆਤਿਸ਼ਬਾਜੀ ਕੀਤੀ ਗਈ ਉਸ ਤੋਂ ਉਪਰੰਤ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ ਤੇ ਅੰਮ੍ਰਿਤ ਸੰਚਾਰ ਹੋਇਆ।
ਸਜਾਏ ਗਏ ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ ਤੇ ਭਾਰੀ ਦੀਵਾਨ ਸਜਾਏ ਗਏ ਵੱਖ ਵੱਖ ਅਮੇਰੀਕਨ ਆਫੀਸਲਜ ਨੂੰ ਤੇ ਸਥਾਨਕ ਸਿੱਖ ਸੇਵਾਦਾਰਾਂ ਨੂੰ ਸਰੋਪਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ, ਇਸ ਨਗਰ ਕੀਰਤਨ ਦਾ ਆਯੋਜਨ ਹੋਲੇ ਮਹੱਲੇ ਨੂੰ ਸਮਰਪਿਤ ਕੀਤਾ ਗਿਆ।
ਇਸ ਨਗਰ ਕੀਰਤਨ ਵਿੱਚ ਜਿੱਥੇ ਪੰਜਾਂ ਪਿਆਰਿਆਂ ਦੀ ਅਗਵਾਈ ਕਰ ਰਹੇ ਫਲੋਟ ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਹ ਸੁਸ਼ੋਭਿਤ ਸੀ ਤੇ ਉਥੇ ਬਾਕੀ ਫਲੋਟਾਂ ਦੇ ਵਿੱਚ ਵੱਖ-ਵੱਖ ਸ਼ਹੀਦਾਂ ਸਿੰਘਾਂ ਦੀਆਂ ਤੇ ਵੱਖ ਵੱਖ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਘਟਨਾਵਾਂ ਨੂੰ ਦਰਸਾਇਆ ਗਿਆ।
ਇਸ ਉਪਰੰਤ ਵੱਖ ਵੱਖ ਸਿੱਖ ਇਤਿਹਾਸ ਨਾਲ ਲੱਗੇ ਬੁੱਕ ਸਟਾਲਾਂ ਅਤੇ ਸਿੱਖ ਇਤਿਹਾਸ ਦੀ ਜਾਣਕਾਰੀ ਲਈ ਲੱਗੇ ਸਟਾਲਾਂ ਤੋਂ ਲੋਕਾਂ ਨੇ ਭਰਪੂਰ ਜਾਣਕਾਰੀ ਲਈ ਇਸ ਤੋਂ ਇਲਾਵਾ ਯੂਬਾ ਸਿਟੀ, ਸਟਾਕਟਨ, ਵੈਸਟ ਸੈਕਰਾਮੈਂਟੋ, ਰਿਓਲਿੰਡਾ ਤੇ ਵੱਖ ਵੱਖ ਹੋਰ ਗੁਰੂ ਘਰਾਂ ਵੱਲੋਂ ਲੰਗਰਾਂ ਦੇ ਸਟਾਲ ਲਗਾਏ ਗਏ ਮੁੱਖ ਤੌਰ ਤੇ ਦਸ਼ਮੇਸ਼ ਦਰਬਾਰ ਵੱਲੋਂ ਨਗਰ ਕੀਰਤਨ ਦੇ ਵਿਚਕਾਰਲੇ ਸਮੇਂ ਵਿੱਚ ਸੰਗਤਾਂ ਦੀ ਭਰਪੂਰ ਸੇਵਾ ਕੀਤੀ ਗਈ ਇਸ ਗੁਰੂ ਦਸ਼ਮੇਸ਼ ਦਰਬਾਰ ਗੁਰੂ ਘਰ ਵੱਲੋਂ ਸੰਗਤਾਂ ਨੇ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ ਸਿਕਿਉਰਟੀ ਤੇ ਸਿਹਤ ਸੇਵਾਵਾਂ ਦਾ ਖਾਸ ਪ੍ਰਬੰਧ, ਪ੍ਰਬੰਧਕਾਂ ਵੱਲੋਂ ਕੀਤਾ ਗਿਆ ਸੀ ਮੁੱਖ ਪ੍ਰਬੰਧਕਾਂ ਵਿੱਚ ਪ੍ਰਧਾਨ ਲਖਬੀਰ ਸਿੰਘ ਔਜਲਾ ਰਣਧੀਰ ਸਿੰਘ ਧੀਰਾ ਨਿੱਜਰ, ਗੁਰਮੀਤ ਵੜੈਚ, ਗੁਰਿੰਦਰ ਪਾਲ ਸਿੰਘ ਲਾਡੀ ਸੈਕਟਰੀ, ਦਵਿੰਦਰ ਸਿੰਘ, ਕਰਮਜੀਤ ਸਿੰਘ, ਚਰਨਜੀਤ ਸਿੰਘ ਢੀਡਸਾ, ਬਲਜੀਤ ਸਿੰਘ, ਗੁਰਪਿੰਦਰ ਸੰਧੂ ਆਦਿ ਨੇ ਇਸ ਨਗਰ ਕੀਰਤਨ ਦੇ ਪ੍ਰਬੰਧ ਵਿੱਚ ਅਹਿਮ ਭੂਮਿਕਾ ਨਿਭਾਈ।