Friday, March 29, 2024

ਵਾਹਿਗੁਰੂ

spot_img
spot_img

ਗਿੱਪੀ ਗਰੇਵਾਲ ਦੀ ਫ਼ਿਲਮ ਵਿੱਚ ‘ਮਾਂ’ ਦਾ ਕਿਰਦਾਰ ਰੂਪਮਾਨ ਕਰ ਰਹੀ ਦਿਵਿਆ ਦੱਤਾ, 6 ਮਈ ਨੂੰ ਦੁਨੀਆਂ ਭਰ ਵਿੱਚ ਰਿਲੀਜ਼ ਹੋਵੇਗੀ

- Advertisement -

ਯੈੱਸ ਪੰਜਾਬ
ਚੰਡੀਗੜ੍ਹ, 24 ਅਪ੍ਰੈਲ, 2022:
ਜਿੱਥੇ ਗਿੱਪੀ ਗਰੇਵਾਲ ਦੀ ਲੰਬੇ ਸਮੇ ਤੋਂ ਉਡੀਕੀ ਜਾ ਰਹੀ ਫਿਲਮ ‘ਮਾਂ’ ਦਾ ਟ੍ਰੇਲਰ ਦਰਸ਼ਕਾਂ ਦਾ ਖੂਬ ਪਿਆਰ ਬਟੋਰ ਰਿਹਾ ਹੈ, ਉਥੇ ਹੀ ਪਰਦੇ ਦੇ ਪਿੱਛੇ ਫਿਲਮ ਨੂੰ ਬਣਾਉਣ ‘ਚ ਲੱਗੀ ਮੇਹਨਤ ਦਾ ਵੀ ਨਿਰਮਾਤਾਵਾਂ ਨੇ ਖੁਲਾਸਾ ਕੀਤਾ। ਇਸ ਸਾਂਝੀ ਕੀਤੀ ਵੀਡੀਓ ‘ਚ ਸਾਫ ਦਿਖਾਈ ਦਿੰਦਾ ਹੈ ਕਿ ਕਿਵੇਂ ਅਦਾਕਾਰਾ ਦਿਵਿਆ ਦੱਤਾ ਨੇ ਆਪਣੇ ਆਪ ਨੂੰ ਇੱਕ ‘ਮਾਂ’ ਦੇ ਕਿਰਦਾਰ ਵਿਚ ਬਦਲਿਆ।

ਭਾਰਤੀਯ ਸਿਨੇਮਾ ਦੀ ਜ਼ਬਰਦਸਤ ਅਦਾਕਾਰਾ ਦਿਵਿਆ ਦੱਤਾ ਫਿਲਮ ਵਿੱਚ ਮੁੱਖ ਕਿਰਦਾਰ ਨਿਭਾ ਰਹੀ ਹੈ, ਇੱਕ ਮਾਂ, ਜਿਸ ਦੀ ਇਹ ਫਿਲਮ ਕਹਾਣੀ ਪ੍ਰਦਰਸ਼ਿਤ ਕਰਦੀ ਹੈ। ਫਿਲਮ ਬਾਰੇ ਆਪਣੇ ਜਜ਼ਬਾਤ ਸਾਂਝੇ ਕਰਦੇ ਓਹਨਾ ਨੇ ਕਿਹਾ ਕਿ ਫਿਲਮ ਦਾ ਕਿਰਦਾਰ ਨੈਭਾਉਂਦੇ ਅਤੇ ਸ਼ੂਟ ਕਰਦੇ ਓਹਨਾ ਨੂੰ ਬਹੁਤ ਆਨੰਦ ਆਯਾ ਅਤੇ ਕਹਿੰਦੇ ਨੇ, “ਲੰਬੇ ਸਮੇਂ ਬਾਅਦ ਮੈਂ ਇੱਕ ਪੰਜਾਬੀ ਫਿਲਮ ਕਰ ਰਹੀ ਹਾਂ ਅਤੇ ਇਹ ਇੱਕ ਸ਼ਾਨਦਾਰ ਅਨੁਭਵ ਰਿਹਾ ਹੈ। ਮੈਨੂੰ ਹਮੇਸ਼ਾ ਪੰਜਾਬੀ ਫਿਲਮਾਂ ਕਰਨਾ ਪਸੰਦ ਹੈ ਅਤੇ ਇਹ ਪ੍ਰੋਜੈਕਟ ਮੇਰੇ ਦਿਲ ਦੇ ਬਹੁਤ ਕਰੀਬ ਹੈ।”

ਜਿਵੇਂ ਕਿ ਪ੍ਰਸ਼ੰਸਕ ਦੇਖ ਸਕਦੇ ਹਨ, ਪਰਦੇ ਦੇ ਪਿੱਛੇ ਖੁਸ਼ੀ ਦੇ ਸਮੇਂ ਨਾਲ ਭਰੇ ਹੋਏ ਹਨ ਕਿਉਂਕਿ ਗਿੱਪੀ ਗਰੇਵਾਲ ਅਤੇ ਫਿਲਮ ਦੇ ਨਿਰਦੇਸ਼ਕ, ਬਲਜੀਤ ਸਿੰਘ ਦਿਓ ਇੱਕ ਦੂਜੇ ਨਾਲ ਮਜ਼ਾਕ ਉਡਾ ਰਹੇ ਹਨ; ਤੇ ਕੀਤੇ ਗਿੱਪੀ ਨਿਰਦੇਸ਼ਕ ਨਾਲ ਆਪਣੀ ਫਿਲਮ ਬਣਾਉਣ ਦੇ ਹੁਨਰ ਨੂੰ ਲੈ ਕੇ ਮਜ਼ਾਕ ਉਡਾਉਂਦੇ ਹਨ।

ਬਲਜੀਤ ਸਿੰਘ ਦਿਓ ਸਾਨੂੰ ਆਪਣੇ ਅਨੁਭਵ ਬਾਰੇ ਦੱਸਦੇ ਹਨ, “ਮੈਂ ਅਜਿਹੇ ਕਿਰਦਾਰਾਂ ਨੂੰ ਬਹੁਤ ਡੂੰਘਾਈ ਨਾਲ ਪੇਸ਼ ਕਰਨ ਲਈ ਇਸ ਤੋਂ ਵਧੀਆ ਕਲਾਕਾਰਾਂ ਬਾਰੇ ਨਹੀਂ ਸੋਚ ਸਕਦਾ ਸੀ। ਉਨ੍ਹਾਂ ਨਾਲ ਕੰਮ ਕਰਦੇ ਹੋਏ ਇਹ ਪਤਾ ਲੱਗ ਰਿਹਾ ਸੀ ਕਿ ਦਿਵਿਆ ਦੱਤਾ, ਗਿੱਪੀ ਗਰੇਵਾਲ ਅਤੇ ਬਾਕੀ ਸਾਰੇ ਕਲਾਕਾਰ ਕਿੰਨੇ ਤਜ਼ਰਬੇਕਾਰ ਹਨ। ਉਹ ਸਮਝਦੇ ਸਨ ਕਿ ਕਹਾਣੀ ਕਿੰਨੀ ਦਿਲ ਨੂੰ ਛੂ ਜਾਣ ਵਾਲੀ ਹੈ ਅਤੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ।”

ਹਾਲਾਂਕਿ ਅਦਾਕਾਰਾਂ ਨੇ ਆਫ-ਸਕ੍ਰੀਨ ਸ਼ੂਟਿੰਗ ਦਾ ਇੱਕ ਮਜ਼ੇਦਾਰ ਮਾਹੌਲ ਬਣਾਇਆ ਹੈ, ਲੇਕਿਨ, ਜਿੱਥੋਂ ਤੱਕ ਟ੍ਰੇਲਰ ਦੀ ਗੱਲ ਆਉਂਦੀ ਹੈ ਕਲਾਕਾਰਾਂ ਨੇ ਮਾਂ ਦੇ ਅਜਿਹੇ ਸੰਵੇਦਨਸ਼ੀਲ ਵਿਸ਼ੇ ਦੀ ਰਿਪ੍ਰੇਸੇੰਟਸ਼ਨ ਕਰਨ ਵਿੱਚ ਆਪਣੇ ਦਿਲ ਅਤੇ ਆਤਮਾ ਨੂੰ ਡੁੰਗਾਯੀ ਨਾਲ ਲਗਾਇਆ ਹੈ।

ਦਿਵਿਆ ਦੱਤਾ, ਗਿੱਪੀ ਗਰੇਵਾਲ ਅਤੇ ਬੱਬਲ ਰਾਏ ਕਹਾਣੀ ਦੇ ਅਨੁਸਾਰ ਆਪਣੇ ਸ਼ਾਟਸ ਨੂੰ ਸੁਧਾਰਦੇ ਹੋਏ ਦਿਖਾਈ ਦਿੰਦੇ ਹਨ ਜਿਸ ਤੋਂ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਇਹ ਕਲਾਕਾਰ ਆਪਣੇ ਕੰਮ ਵਿੱਚ ਕਿੰਨੇ ਤਜ਼ਰਬੇਕਾਰ ਹਨ। ਇਹ ਕਹਾਣੀ 6 ਮਈ 2022 ਨੂੰ ਦੁਨੀਆਭਰ ਦੇ ਸਿਨੇਮਾਘਰਾਂ ਵਿੱਚ ਦੇਖਣ ਲਈ ਤਿਆਰ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ’ਚ ਸਿੱਖ ਮਸਲਿਆਂ ਸਬੰਧੀ ਅਹਿਮ ਮਤੇ ਪਾਸ

ਯੈੱਸ ਪੰਜਾਬ ਅੰਮ੍ਰਿਤਸਰ, ਮਾਰਚ 29, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਦੌਰਾਨ ਸਿੱਖ ਮਾਮਲਿਆਂ ਨਾਲ ਸਬੰਧਤ ਕਈ ਅਹਿਮ ਮਤੇ ਪਾਸ ਕੀਤੇ ਗਏ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ...

ਉੱਤਰਾਖੰਡ ਵਿੱਚ ਨਾਨਕ ਮਤਾ ਵਿਖ਼ੇ ਵੱਡੀ ਵਾਰਦਾਤ: ਕਾਰਸੇਵਾ ਮੁਖ਼ੀ ਬਾਬਾ ਤਰਸੇਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ

ਯੈੱਸ ਪੰਜਾਬ ਊਧਮ ਸਿੰਘ ਨਗਰ, ਉੱਤਰਾਖ਼ੰਡ, 28 ਮਾਰਚ, 2024: ਉੱਤਰਾਖੰਡ ਵਿੱਚ ਸਥਿਤ ਇਤਹਾਸਕ ਸਥਾਨ ਗੁਰਦੁਆਰਾ ਗੁਰੂ ਨਾਨਕ ਮਤਾ ਦੀ ਕਾਰਸੇਵਾ ਵਿੱਚ ਲੱਗੇ ਬਾਬਾ ਤਰਸੇਮ ਦਾ ਵੀਰਵਾਰ ਸਵੇਰੇ ਉਨ੍ਹਾਂ ਦੇ ਡੇਰੇ ਵਿਖ਼ੇ...

ਮਨੋਰੰਜਨ

ਪੂਨਮ ਢਿੱਲੋਂ ਅਤੇ ਰਾਜ ਬੱਬਰ ਦੀ ‘ਏਕ ਕੋਰੀ ਪ੍ਰੇਮ ਕਥਾ’ 5 ਅਪ੍ਰੈਲ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 27 ਮਾਰਚ, 2024 ਚੰਡੀਗੜ੍ਹ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ, ਆਉਣ ਵਾਲੀ ਫਿਲਮ "ਏਕ ਕੋਰੀ ਪ੍ਰੇਮ ਕਥਾ" ਲਈ ਬਹੁਤ-ਉਮੀਦ ਕੀਤੀ ਪ੍ਰੈਸ ਕਾਨਫਰੰਸ ਨੇ ਮੀਡੀਆ ਅਤੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਸੁਗੰਧ ਫਿਲਮਜ਼ ਅਤੇ ਕੇਨਿਲਵਰਥ ਫਿਲਮਜ਼ ਐੱਲਐੱਲਪੀ....

ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਲਈ ਸੁਣੇਹਾ ਹੋਵੇਗੀ ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ ਤੇ ਅਦਿਤੀ ਸ਼ਰਮਾ ਦੀ ਪੰਜਾਬੀ ਫ਼ਿਲਮ ‘ਪ੍ਰਾਹੁਣਾ 2’

ਯੈੱਸ ਪੰਜਾਬ 20 ਮਾਰਚ, 2024 ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ ਕਰਦੀ ਹੋਈ ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਨੂੰ ਵੱਡਾ ਸੁਨੇਹਾ ਵੀ ਦੇਵੇਗੀ। ਆਪਣੇ ਨਾਂ ‘ਤੇ ਬੇਸ਼ੱਕ ਇਹ...

ਪੰਜਾਬੀ ਫ਼ਿਲਮ ‘ਮਜਨੂੰ’ 22 ਮਾਰਚ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 19 ਮਾਰਚ, 2024 ਅੱਜ ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫਿਲਮ "ਮਜਨੂੰ" ਦੇ ਕੇਂਦਰ ਦੀ ਸਟੇਜ 'ਤੇ ਆਉਣ 'ਤੇ ਅੱਜ ਇਕ ਸ਼ਾਨਦਾਰ ਪ੍ਰੈਸ ਕਾਨਫਰੰਸ ਨੇ ਜਲੰਧਰ ਦੇ ਹਾਲਾਂ ਨੂੰ ਰੌਸ਼ਨ ਕਰ ਦਿੱਤਾ। ਕਿਰਨ ਸ਼ੇਰਗਿੱਲ,...

ਸੋਸ਼ਲ ਮੀਡੀਆ

223,256FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...