Saturday, April 20, 2024

ਵਾਹਿਗੁਰੂ

spot_img
spot_img

ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ ਮਾਂ ਦਾ ਟ੍ਰੇਲਰ ਰਿਲੀਜ਼, ਮਈ ਮਹੀਨੇ ਵਿੱਚ ਹੋਵੇਗੀ ਰਿਲੀਜ਼

- Advertisement -

ਯੈੱਸ ਪੰਜਾਬ
20 ਅਪ੍ਰੈਲ, 2022 –
ਗਿੱਪੀ ਗਰੇਵਾਲ ਅਤੇ ਟੀਮ ਦੀ ਨਵੀਂ ਘੋਸ਼ਿਤ ਫਿਲਮ ‘ਮਾਂ’ ਦਾ ਟ੍ਰੇਲਰ ਅੱਜ ਯਾਨੀ 20 ਅਪ੍ਰੈਲ ਨੂੰ ਲਾਂਚ ਕੀਤਾ ਗਿਆ ਹੈ। ਹੰਬਲ ਮੋਸ਼ਨ ਪਿਕਚਰਜ਼ ਅਤੇ ਸਾਗਾ ਹਿਟਸ ਦੁਆਰਾ ਇੱਕ ਪੇਸ਼ਕਾਰੀ ਅਤੇ ਬਲਜੀਤ ਸਿੰਘ ਦਿਓ ਦੁਆਰਾ ਨਿਰਦੇਸ਼ਤ, ਫਿਲਮ ਦਾ ਨਿਰਮਾਣ ਰਵਨੀਤ ਕੌਰ ਗਰੇਵਾਲ, ਅਤੇ ਗਿੱਪੀ ਗਰੇਵਾਲ ਦੁਆਰਾ ਕੀਤਾ ਗਿਆ ਹੈ ਜਿਸਦੇ ਸਹਿ ਨਿਰਮਾਤਾ ਭਾਨਾ ਐਲਏ ਅਤੇ ਵਿਨੋਦ ਅਸਵਾਲ ਹਨ। ਅਰਦਾਸ ਅਤੇ ਅਰਦਾਸ ਕਰਾਂ ਦੇ ਨਿਰਮਾਤਾ ਨੇ ਪੰਜਾਬੀ ਸਿਨੇਮਾ ਦੀ ਵੱਲੋਂ ਇਸ ਖਾਸ ਫਿਲਮ ਵੱਜੋਂ ਸਾਰੀਆਂ ਮਿਹਨਤੀ ਮਾਵਾਂ ਨੂੰ ਇਹ ਤੋਹਫਾ ਪੇਸ਼ ਕਿੱਤਾ ਹੈ।

ਜਿਵੇਂ ਹੀ ਇਸ ਫਿਲਮ ਦਾ ਟ੍ਰੇਲਰ ਲਾਂਚ ਕੀਤਾ ਗਿਆ, ਇਸ ਨੂੰ ਦਰਸ਼ਕਾਂ ਵੱਲੋਂ ਬਹੁਤ ਪ੍ਰਸ਼ੰਸਾ ਮਿਲੀ। ਟ੍ਰੇਲਰ ਦੇਖਣ ਤੋਂ ਬਾਅਦ, ਪ੍ਰਸ਼ੰਸਕ ਹੁਣ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ ਕਿ ਫਿਲਮ ਕਦੋਂ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਪ੍ਰਭਾਵਸ਼ਾਲੀ ਸਟਾਰ ਕਾਸਟ ਵਿੱਚ ਰਾਣਾ ਰਣਬੀਰ, ਗੁਰਪ੍ਰੀਤ ਘੁੱਗੀ, ਦਿਵਿਆ ਦੱਤਾ, ਬੱਬਲ ਰਾਏ, ਆਰੂਸ਼ੀ ਸ਼ਰਮਾ, ਸਮੀਪ ਸਿੰਘ ਅਤੇ ਵੱਡਾ ਗਰੇਵਾਲ ਸ਼ਾਮਲ ਹਨ। ਨਾਲ ਹੀ, ਸਵਰਗੀ ਸ਼੍ਰੀ ਸਰਦੂਲ ਸਿਕੰਦਰ ਜੀ ਦੀ ਇੱਕ ਵਿਸ਼ੇਸ਼ ਹਾਜ਼ਰੀ ਦਰਸ਼ਕਾਂ ਲਈ ਇੱਕ ਟ੍ਰੀਟ ਵੱਜੋਂ ਹੋਵੇਗੀ।

“ਮਾਂ ਧਰਤੀ ‘ਤੇ ਰੱਬ ਦਾ ਰੂਪ ਹੈ” ਦੀਆਂ ਲਾਈਨਾਂ ਨਾਲ ਚੱਲਦਾ ਹੋਇਆ, ਟ੍ਰੇਲਰ ਪਹਿਲਾਂ ਹੀ ਦਰਸ਼ਕਾਂ ਵਿੱਚ ਉਤਸ਼ਾਹ ਦੀਆਂ ਲਹਿਰਾਂ ਪੈਦਾ ਕਰ ਰਿਹਾ ਹੈ। ਗਿੱਪੀ ਗਰੇਵਾਲ ਹਮੇਸ਼ਾ ਹੀ ਪੰਜਾਬੀ ਇੰਡਸਟਰੀ ਨੂੰ ਸਾਰਥਕ ਸਿਨੇਮਾ ਬਣਾਉਣਾ ਚਾਹੁੰਦੇ ਹਨ | ਜਿਸ ਲਈ ਪ੍ਰਸ਼ੰਸਕ ਇਸ ਫਿਲਮ ਨੂੰ 6 ਮਈ ਨੂੰ ਸਿਨੇਮਾਘਰਾਂ ‘ਚ ਦੇਖਣ ਲਈ ਬੇਤਾਬ ਹਨ।

ਗਿੱਪੀ ਗਰੇਵਾਲ ਇੱਕ ਹੋਰ ਪੰਜਾਬੀ ਸਿਨੇਮਾ ਮਾਸਟਰਪੀਸ ਪੇਸ਼ ਕਰਦੇ ਹੋਏ ਆਪਣੀ ਖੁਸ਼ੀ ਜ਼ਾਹਿਰ ਕਰਦੇ ਹਨ, “ਇਹ ਫਿਲਮ ਮੇਰੇ ਦਿਲ ਦੇ ਬਹੁਤ ਨੇੜੇ ਹੈ ਕਿਉਂਕਿ ਇਹ ਨਾ ਸਿਰਫ ਮੇਰੀ ਮਾਂ ਨੂੰ ਬਲਕਿ ਹਰ ਮਾਂ ਨੂੰ ਸਮਰਪਿਤ ਹੈ ਜੋ ਧਰਤੀ ‘ਤੇ ਰੱਬ ਦਾ ਰੂਪ ਧਾਰਦੀ ਹੈ। ਕੋਈ ਹੋਰ ਤੁਹਾਨੂੰ ਪਿਆਰ ਨਹੀਂ ਕਰ ਸਕਦਾ ਬਿਨਾਂ ਸ਼ਰਤ, ਇੱਕ ਮਾਂ ਦੇ ਰੂਪ ਵਿੱਚ। ਇਹ ਫਿਲਮ ਅਦੁੱਤੀ ਮਾਂ ਦੀ ਪ੍ਰਤੀਨਿਧਤਾ ਕਰਦੀ ਹੈ ਅਤੇ ਮੈਂ ਦਿਵਿਆ ਦੱਤਾ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਬਾਰੇ ਨਹੀਂ ਸੋਚ ਸਕਦਾ ਸੀ, ਜਿਹਨਾਂ ਨੇ ਇਸ ਕਿਰਦਾਰ ਨੂੰ ਇੰਨੀ ਸਹਿਜਤਾ ਨਾਲ ਨਿਭਾਇਆ।”

ਫਿਲਮ ਦੇ ਨਿਰਦੇਸ਼ਕ ਬਲਜੀਤ ਸਿੰਘ ਦਿਓ ਨੇ ਆਪਣੇ ਜਜ਼ਬਾਤ ਜ਼ਾਹਰ ਕਰਦੇ ਹੋਏ ਕਿਹਾ, “ਫਿਲਮ ਬਣਾਉਣ ਦੀ ਪੂਰੀ ਪ੍ਰਕਿਰਿਆ ਬਹੁਤ ਭਾਵੁਕ ਸੀ। ਜਦੋਂ ਗਿੱਪੀ ਨੇ ਇਸ ਫਿਲਮ ਲਈ ਮੇਰੇ ਨਾਲ ਸੰਪਰਕ ਕੀਤਾ ਤਾਂ ਮੈਂ ਤੁਰੰਤ ਹਾਂ ਕਰ ਦਿੱਤੀ। ਪੰਜਾਬੀ ਸਿਨੇਮਾ ਵਿੱਚ ਅਜਿਹੀਆਂ ਫਿਲਮਾਂ ਰੋਜ਼ ਨਹੀਂ ਬਣਦੀਆਂ ਅਤੇ ਮਾਂ ਦੀ ਛਵੀ ਨੂੰ ਪੇਸ਼ ਕਰਨਾ ਆਪਣੇ ਆਪ ਵਿਚ ਇੱਕ ਵੱਡੀ ਜ਼ਿਮੇਦਾਰੀ ਸੀ।

ਕਹਾਣੀ ਰਾਣਾ ਰਣਬੀਰ ਦੁਆਰਾ ਲਿਖੀ ਗਈ ਹੈ ਅਤੇ ਸੰਕਲਪ ਬਾਰੇ ਓਹਨਾ ਨੇ ਕਿਹਾ, “ਮੈਂ ਆਪਣੀ ਮਾਂ ਲਈ ਆਪਣਾ ਸਾਰਾ ਪਿਆਰ ਸਕ੍ਰਿਪਟ ਵਿੱਚ ਪਾ ਦਿੱਤਾ ਹੈ। ਇਹ ਬਹੁਤ ਹੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਹੈ ਅਤੇ ਮੈਨੂੰ ਯਕੀਨ ਹੈ ਕਿ ਦਰਸ਼ਕ ਕਹਾਣੀ ਨੂੰ ਪਸੰਦ ਕਰਣਗੇ, ਜਿਵੇਂ ਕਿ ਮੈਂ ਲਿਖਣ ਵੇਲੇ ਕੀਤਾ ਸੀ। ਗੀਤ, ਸਿਨੇਮੈਟਿਕ ਪੇਸ਼ਕਾਰੀ ਅਤੇ ਅਦਾਕਾਰ ਸਾਰੇ ਹੀ ਫਿਲਮ ਦੀ ਸਕ੍ਰਿਪਟ ਨਾਲ ਇਨਸਾਫ ਕਰਦੇ ਹਨ।”

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

DSGMC ਵੱਲੋਂ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਖੇ 5 ਮਈ ਤੋਂ OPD ਸੇਵਾਵਾਂ ਸ਼ੁਰੂ ਕਰਨ ਦਾ ਐਲਾਨ

ਯੈੱਸ ਪੰਜਾਬ ਨਵੀਂ ਦਿੱਲੀ, 19 ਅਪ੍ਰੈਲ, 2024 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਈ ਸਾਲਾਂ ਤੋਂ ਬੰਦ ਪਏ ਬਾਲਾ ਸਾਹਿਬ ਹਸਪਤਾਲ ਯਾਨੀ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਚ 5 ਮਈ...

ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ

ਯੈੱਸ ਪੰਜਾਬ 19 ਅਪ੍ਰੈਲ, 2024 ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਪ੍ਰੈਸ ਨੋਟ ਜਾਰੀ ਕਰਦਿਆ ਆਖਿਆ ਕਿ ਉਹ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ ।ਬਾਜਵਾ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,196FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...