- Advertisement -
ਅੱਜ-ਨਾਮਾ
ਗਿਆ ਨਾ ਕਿਤੇ ਕੋਰੋਨਾ ਹੈ ਅਜੇ ਪਹਿਲਾ,
ਲੱਗਿਆ ਨਵਾਂ ਕੁਝ ਰੂਪ ਡਰਾਉਣ ਬੇਲੀ।
ਕਿੱਥੋਂ ਉੱਠਿਆ, ਕਿੱਧਰ ਨੂੰ ਜਾਊ ਖਬਰੇ,
ਲੋਕੀਂ ਲੱਗ ਪਏ ਸੁਣਨ-ਸੁਣਾਉਣ ਬੇਲੀ।
ਮਿਲੇ ਖਬਰ ਅਫਵਾਹ ਜਿਹੀ ਲੱਗਦੀ ਊ,
ਫਿਰ ਵੀ ਲੱਗਦੀ ਕੰਬਣੀ ਲਾਉਣ ਬੇਲੀ।
ਪਹਿਲੀ ਲਹਿਰ ਦੇ ਡੰਗੇ ਹਨ ਡਰੀ ਜਾਂਦੇ,
ਮੱਥੇ ਟੇਕਣ ਜਾਂ ਬਹੁੜੀਆਂ ਪਾਉਣ ਬੇਲੀ।
ਪਹਿਲੀ ਵਾਰ ਸੀ ਹੋਈ ਇਤਹਾਸ ਅੰਦਰ,
ਘਰਦੇ ਘਰ ਦਿਆਂ ਤੋਂ ਲੱਗੇ ਡਰਨ ਬੇਲੀ।
ਆ ਗਈ ਬਿੱਜ ਤਾਂ ਜਾਵਾਂਗੇ ਭੱਜ ਕਿਧਰੇ,
ਹੋਣਾ ਹਿੰਮਤ ਦੇ ਬਾਝ ਨਹੀਂ ਸਰਨ ਬੇਲੀ।
-ਤੀਸ ਮਾਰ ਖਾਂ
ਦਸੰਬਰ 1, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -