- Advertisement -
ਅੱਜ-ਨਾਮਾ
ਗਈ ਖੱਟਰ ਤੋਂ ਮਾਸਾ ਨਹੀਂ ਭੱਲ ਖੱਟੀ,
ਪੈ ਗਏ ਪਿੱਛੇ ਹਰਿਆਣੀਏ ਲੋਕ ਬੇਲੀ।
ਜਾਂਦਾ ਜਿੱਧਰ ਵੀ, ਘੇਰਿਆ ਰਾਹ ਹੁੰਦਾ,
ਟੁੱਟਦੀ ਪੁਲਸ ਤੋਂ ਕੋਈ ਨਾ ਰੋਕ ਬੇਲੀ।
ਡਿੱਠੇ ਕਾਬੂ ਦੇ ਵਿੱਚ ਨਾ ਲੋਕ ਆਉਂਦੇ,
ਸਾਰੀ ਤਾਕਤ ਵੀ ਛੱਡੀ ਹੈ ਝੋਕ ਬੇਲੀ।
ਅੱਥਰੂ ਗੈਸ ਜਾਂ ਪਾਣੀ ਦੀ ਧਾਰ ਮੂਹਰੇ,
ਆਉਂਦੇ ਲੋਕ ਆ ਹਿੱਕਾਂ ਨੂੰ ਠੋਕ ਬੇਲੀ।
ਭੜਕੇ ਲੋਕ ਜੇ ਰਹੇ ਤਾਂ ਹੋਰ ਮੁਸ਼ਕਲ,
ਫਸੀ ਚਿੱਕੜ ਦੇ ਵਿੱਚ ਹੈ ਗੱਡ ਬੇਲੀ।
ਕਰੀ ਜੇ ਢਿੱਲ ਤੇ ਮੋਦੀ ਨੇ ਕਹਿ ਦੇਣਾ,
ਬਸਤਾ ਚੁੱਕ ਤੇ ਕੁਰਸੀ ਨੂੰ ਛੱਡ ਬੇਲੀ।
-ਤੀਸ ਮਾਰ ਖਾਂ
11 ਜਨਵਰੀ, 2021
- Advertisement -