Friday, April 19, 2024

ਵਾਹਿਗੁਰੂ

spot_img
spot_img

ਖੁਦਕੁਸ਼ੀਆਂ ਦਾ ਰਾਹ ਛੱਡ ਸੰਘਰਸ਼ਾਂ ਦੇ ਰਾਹ ਤੁਰਨ ਕਿਸਾਨ-ਮਜ਼ਦੂਰ – ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਨੇ ਕਿਸਾਨ ਖ਼ੁਦਕੁਸ਼ੀਆਂ ਸਬੰਧੀ ਅੰਕੜਿਆਂ ‘ਤੇ ਚਿੰਤਾ ਪ੍ਰਗਟਾਈ

- Advertisement -

ਯੈੱਸ ਪੰਜਾਬ
ਚੰਡੀਗੜ੍ਹ, ਜੂਨ 23, 2022 –
ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਨੇ ਕਿਸਾਨ-ਖ਼ੁਦਕੁਸ਼ੀਆਂ ਬਾਰੇ ਅੰਕੜਿਆਂ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ।
18 ਜੂਨ 2022 ਦੇ Economic and Political Weekly ਵਿੱਚ ਛਪੀ ਪੰਜਾਬ ਦੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਬਾਰੇ ਰਿਪੋਰਟ, ਜਿਸ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਰਥਸ਼ਾਸਤਰੀਆਂ ਡਾਕਟਰ ਸੁਖਪਾਲ ਸਿੰਘ, ਮਨਜੀਤ ਕੌਰ ਅਤੇ ਐਚ ਐਸ ਕਿੰਗਰਾ ਨੇ ਪੰਜਾਬ ਦੇ ਛੇ ਜ਼ਿਲ੍ਹਿਆਂ ਦੇ 2000 ਤੋਂ 2018 ਦੌਰਾਨ 4 ਪੜ੍ਹਾਵਾਂ ਵਿੱਚ ਕੀਤੇ ਖੁਦਕਸ਼ੀ ਪੀੜਤਾਂ ਦੇ ਘਰ ਘਰ ਸਰਵੇ ਦੇ ਅਧਾਰ ‘ਤੇ ਤੱਥ ਪੇਸ਼ ਕੀਤੇ ਹਨ ।

ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਕਿਹਾ ਕਿ ਜ਼ਮੀਨੀ ਸਰਵੇ ਦੇ ਅਧਾਰ ‘ਤੇ ਤਿਆਰ ਕੀਤੀ ਇਹ ਰਿਪੋਰਟ ਕਿਸਾਨੀ ਸੰਕਟ ਦੀ ਗੰਭੀਰਤਾ ਅਤੇ ਡੂੰਘਾਈ ਦੀ ਤਰਜਮਾਨੀ ਕਰਦੀ ਹੈ । ਬੁਰਜ਼ਗਿੱਲ ਨੇ ਕਿਹਾ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਚਿੰਤਾ ਦਾ ਵਿਸ਼ਾ ਹੈ, ਪਰ ਖੁਦਕੁਸ਼ੀ ਕਿਸੇ ਸਮੱਸਿਆ ਦਾ ਹੱਲ ਨਹੀਂ। ਕਿਸਾਨਾਂ ਨੂੰ ਖੁਦਕੁਸ਼ੀਆਂ ਦਾ ਰਾਹ ਛੱਡ ਕੇ ਸੰਘਰਸ਼ਾਂ ਦੇ ਲੜ ਲੱਗਣਾ ਚਾਹੀਦਾ ਹੈ। ਮੁਸ਼ਕਿਲਾਂ ਦਾ ਇੱਕੋ ਇੱਕ ਹੱਲ ਸੰਘਰਸ਼ ਹੀ ਹੈ।

ਰਿਪੋਰਟ ਅਨੁਸਾਰ ਸਾਲ 1991 ਤੋਂ 2011 ਤੱਕ ਦੋ ਲੱਖ ਛੋਟੇ ਕਿਸਾਨ ਖੇਤੀ ਧੰਦਾ ਛੱਡ ਚੁੱਕੇ ਹਨ। ਕਿਸਾਨ ਖ਼ੁਦਕੁਸ਼ੀਆਂ ਵਿੱਚ 2000 ਤੋਂ 2018 ਤੱਕ ਕੁੱਲ 2566 ਖ਼ੁਦਕੁਸ਼ੀਆਂ ਨਾਲ ਮੌਜੂਦਾ ਮੁੱਖ ਮੰਤਰੀ ਦਾ ਜਿਲ੍ਹਾ ਸੰਗਰੂਰ ਪਹਿਲੇ ਨੰਬਰ ‘ਤੇ ਹੈ, 2098 ਨਾਲ ਮਾਨਸਾ ਦੂਜੇ, 1956 ਨਾਲ ਬਠਿੰਡਾ ਤੀਜੇ, ਬਰਨਾਲਾ 1126, ਮੋਗਾ 880 ਅਤੇ ਲੁਧਿਆਣਾ 725 ਨਾਲ ਕ੍ਰਮਵਾਰ ਚੌਥੇ , ਪੰਜਵੇਂ ਅਤੇ ਛੇਵੇਂ ਸਥਾਨ ‘ਤੇ ਹਨ।

ਸਾਲ 2008 ਦੌਰਾਨ ਸਭ ਤੋਂ ਵੱਧ ਕਿਸਾਨ ਖ਼ੁਦਕਸ਼ੀਆਂ (630) ਤੋਂ ਬਾਅਦ ਕਰਜ਼ਾ ਮੁਆਫੀ ਕਾਰਨ ਤਾਂ ਇਕ ਵਾਰ ਤਾਂ ਇਸ ਰੁਝਾਨ ਨੂੰ ਠੱਲ੍ਹ ਪਈ ਸੀ । 2015 ਵਿੱਚ ਫਿਰ ਨਰਮੇ ਦੀ ਫਸਲ ਅਮਰੀਕਨ ਸੁੰਡੀ ਉਤੇ ਨਕਲੀ ਕੀਟਨਾਸ਼ਕਾਂ ਦੇ ਫੇਲ੍ਹ ਹੋ ਜਾਣ ਕਾਰਨ ਕਿਸਾਨ ਖ਼ੁਦਕੁਸ਼ੀਆਂ ਵੱਲ ਧੱਕੇ ਗਏ ਸਨ , ਕਿਉਂਕਿ ਨਰਮੇ ਦਾ ਝਾੜ ਤੀਹਾਂ ਸਾਲਾਂ ਦੇ ਔਸਤ ਨਾਲੋਂ ਘੱਟ ਕੇ ਸਿਰਫ 1.97 ਕਵਿੰਟਲ ਪ੍ਰਤੀ ਹੈਕਟੇਅਰ ਹੀ ਰਹਿ ਗਿਆ ਸੀ।

ਖੋਜ ਰਿਪੋਰਟ ਅਨੁਸਾਰ 77 % ਖੁਦਕਸ਼ੀਆਂ ਕਰਨ ਵਾਲੇ ਛੋਟੇ ਅਤੇ ਸੀਮਾਂਤ ਕਿਸਾਨ ਸਨ, ਜਦੋਂਕਿ ਕੁੱਲ ਕਿਸਾਨਾਂ ਵਿਚ ਇਹਨਾਂ ਦੀ ਆਬਾਦੀ 34 ਫੀਸਦੀ ਹੀ ਹੈ । ਵੱਡੇ ਕਿਸਾਨਾਂ ਵਿਚ ਖੁਦਕਸ਼ੀ ਦਾ ਅੰਕੜਾ ਸਿਰਫ 0.47% ਹੀ ਹੈ।

ਇਹਨਾਂ ਖੁਦਕਸ਼ੀਆਂ ਕਰਨ ਵਾਲੇ ਕਿਸਾਨਾਂ ਵਿਚ 92% ਮਰਦ ਸਨ । 72 ਫੀਸਦੀ ਕਿਸਾਨਾਂ ਨੇ ਕੀਟਨਾਸ਼ਕ ਪੀ ਕੇ ਖੁਦਕੁਸ਼ੀ ਕੀਤੀ । ਉਹਨਾਂ ਕਿਹਾ ਕਿ ਇਸ ਰਿਪੋਰਟ ਨੇ ਉਸ ਝੂਠ ਦਾ ਪਾਜ ਉਘਾੜਿਆ ਹੈ, ਜਿਸ ਵਿੱਚ ਪ੍ਰਚਾਰਿਆ ਜਾਂਦਾ ਹੈ ਕਿ ਕਿਸਾਨ ਵਿਆਹਾਂ ਅਤੇ ਗੈਰ ਉਤਪਾਦਨ ਵਾਲੇ ਕੰਮਾਂ ਲਈ ਕਰਜ਼ ਲੈਂਦੇ ਹਨ।

ਰਿਪੋਰਟ ਮੁਤਾਬਕ 75 ਫੀਸਦੀ ਕਰਜਾ ਖੇਤੀ ਉਤਪਾਦਨ ਜਾਂ ਮਸ਼ੀਨੀਕਰਨ ਲਈ ਲਿਆ ਗਿਆ ਸੀ ਜਿਸ ਵਿੱਚ 12.7% ਟਰੈਕਟਰ, 44% ਖੇਤੀ ਇਨਪੁਟ (ਇਸ ਬੀਜ ,ਖਾਦ, ਕੀਟਨਾਸ਼ਕ ਵਗੈਰਾ ਸ਼ਾਮਿਲ ਹੁੰਦੇ ਹਨ), ਸਿੰਚਾਈ ਲਈ 2.47% ਅਤੇ 15.53% ਫੁਟਕਲ ਖਰਚਿਆਂ ਲਈ ਸੀ । ਖਪਤ ਵਾਲੇ ਹਿਸੇ ਵਿਚ 10.3 ਫੀਸਦੀ ਘਰ ਬਣਾਉਣ, ਵਿਆਹਾਂ ਸ਼ਾਦੀਆਂ ਲਈ 7.7% ਅਤੇ ਘਰੇਲੂ ਖਰਚਿਆਂ ਲਈ 3.7% ਸੀ ।

ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਰਿਪੋਰਟ ਦੇ ਤੱਥ ਕਿਸਾਨਾਂ ਖਿਲਾਫ ਵਿੱਢੇ ਕੂੜ ਪ੍ਰਚਾਰ ਦਾ ਮੂੰਹ ਤੋੜਵਾਂ ਜਵਾਬ ਹਨ, ਜਿਸ ਵਿਚ ਕਿਸਾਨਾਂ ਨੂੰ ਫ਼ਜ਼ੂਲ ਖਰਚੀ ਵਾਸਤੇ ਕਰਜ਼ੇ ਲੈਣ ਵਾਲੇ ਕਿਹਾ ਜਾਂਦਾ ਹੈ । ਕੁਲੀਨ ਵਰਗ ਦੇ ਕਈ ਆਪ ਬਣੇ ਗਿਆਨੀ ਸਸਤੇ ਵਿਆਹ ਸ਼ਾਦੀਆਂ ਵਾਲੇ ਨਾਅਰੇ ਘੜਦੇ ਹੋਏ ਕਿਸਾਨਾਂ ਨੂੰ ਭੰਡਦੇ ਹਨ ।

ਇਹ ਰਿਪੋਰਟ ਉਹਨਾਂ ਲੀਡਰਾਂ ਨੂੰ ਜਵਾਬ ਹੈ, ਜਿਹੜੇ ਕਹਿੰਦੇ ਹਨ ਕਿ ਘਰੇਲੂ ਕਲੇਸ਼ ਕਾਰਨ ਖੁਦਕਸ਼ੀਆਂ ਹੋ ਰਹੀਆਂ ਹਨ, ਕਿਉਂਕਿ ਸਰਵੇ ਅਨੁਸਾਰ 88% ਖ਼ੁਦਕੁਸ਼ੀਆਂ ਕਰਜ਼ੇ ਕਰਕੇ ਹੀ ਹੋਈਆਂ ਹਨ, ਜਿਸ ਵਿਚ ਘਰੇਲੂ ਕਲੇਸ਼ 17.18%, ਫ਼ਸਲ ਦਾ ਖ਼ਰਾਬਾ 8.32 %, ਬਿਮਾਰੀ 6.27% ਅਤੇ ਜ਼ਮੀਨ ਕੁਰਕੀ 3.63 % ਖੁਦਕਸ਼ੀ ਦਾ ਕਾਰਨ ਰਿਹਾ ।

ਖੁਦਕਸ਼ੀਆਂ ਕਰਨ ਵਾਲੇ 75 ਫੀਸਦੀ (19 ਤੋਂ 35 ਸਾਲ) ਕਿਸਾਨ ਨੌਜਵਾਨ ਹੀ ਸਨ ਅਤੇ ਇਹਨਾਂ ਵਿਚੋਂ 75 % ਅਨਪੜ ਜਾਂ ਪ੍ਰਾਇਮਰੀ ਤਕ ਹੀ ਪੜ੍ਹੇ ਹੋਏ ਸਨ । ਸਿਰਫ 1 ਫੀਸਦੀ ਹੀ ਗ੍ਰੈਜੂਏਟ ਸਨ । ਇਸ ਤੋਂ ਸਾਫ ਜਾਹਿਰ ਹੈ ਕਿ ਇਹਨਾਂ ਨੂੰ ਸਿੱਖਿਆ ਪ੍ਰਾਪਤ ਨਹੀਂ ਹੋਈ, ਜਿਸ ਕਾਰਨ ਸਿਰਫ ਖੇਤੀ ਹੀ ਇਹਨਾਂ ਦੀ ਉਪਜੀਵਕਾ ਸੀ ਅਤੇ ਉਥੋਂ ਅਸਫਲ ਅਤੇ ਕਰਜ਼ਾਈ ਹੋਣ ਦੀ ਸੂਰਤ ਵਿੱਚ ਇਹਨਾਂ ਨੇ ਇਹ ਘਾਤਕ ਕਦਮ ਚੁੱਕੇ ।

ਜਿਹਨਾਂ ਕਾਰਨ ਇਹਨਾਂ ਪੀੜਿਤਾਂ ਦੇ 11% ਬੱਚਿਆਂ ਨੂੰ ਪੜ੍ਹਾਈ ਛੱਡਣੀ ਪਈ ਅਤੇ 3.4 ਫੀਸਦੀ ਕੇਸਾਂ ਵਿੱਚ ਵਿਆਹ ਸ਼ਾਦੀ ਲਈ ਰਿਸ਼ਤੇ ਲੱਭਣ ਵਿਚ ਦਿੱਕਤ ਆਈ, ਕਿਉਂਕਿ ਆਪਣੇ ਸਮਾਜਕ ਤਾਣੇ ਬਾਣੇ ਵਿੱਚ ਆਰਥਿਕ ਤੌਰ ‘ਤੇ ਟੁੱਟੇ ਪਰਿਵਾਰ ਨਾਲ ਰਿਸ਼ਤਾ ਜੋੜਨ ਤੋਂ ਲੋਕ ਸੰਕੋਚ ਕਰਦੇ ਹਨ ।

ਇਸ ਲਈ ਮੁੜ ਘੁੰਮ ਘੁਮਾ ਕੇ ਸਥਿਤੀ ਫਿਰ ਖੁਦਕਸ਼ੀਆਂ ਵੱਲ ਨੂੰ ਧੱਕਣ ਵਾਲੀ ਬਣ ਜਾਂਦੀ ਹੈ । ਕਿਸਾਨ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨੀ ਕਰਜ਼ੇ ‘ਤੇ ਲਕੀਰ ਫੇਰ ਕੇ ਖੇਤੀ ਵਿੱਚ ਸਰਕਾਰੀ ਨਿਵੇਸ਼ ਨਾਲ ਖੇਤੀ ਨੂੰ ਲਾਹੇਵੰਦ ਬਣਾਇਆ ਜਾਵੇ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਗੁਰਜੀਤ ਔਜਲਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖ਼ੇ ਮੱਥਾ ਟੇਕਿਆ, ਵਾਹਿਗੁਰੂ ਦਾ ਅਸ਼ੀਰਵਾਦ ਲੈ ਕੇ ਸ਼ੁਰੂ ਕੀਤਾ ਚੋਣ ਪ੍ਰਚਾਰ

ਯੈੱਸ ਪੰਜਾਬ ਅੰੰਮਿ੍ਤਸਰ, 17 ਅਪ੍ਰੈਲ, 2024 ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ। ਉਨ੍ਹਾਂ ਗੁਰੂ ਘਰ...

ਸਟਾਕਟਨ ਕੈਲੀਫ਼ੋਰਨੀਆ ਦੇ ਗੁਰਦੁਆਰਾ ਸਾਹਿਬ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਹੁਸਨ ਲੜੋਆ ਬੰਗਾ ਸੈਕਰਾਮੈਂਟੋ, ਕੈਲੀਫੋਰਨੀਆ, 14 ਅਪ੍ਰੈਲ , 2024 ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਦਰੀ ਬਾਬਿਆਂ ਦੀ ਇਤਿਹਾਸਿਕ ਧਰਤੀ ਸਟਾਕਟਨ ਕੈਲੀਫੋਰਨੀਆ ਵਿਖੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ,...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,199FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...