- Advertisement -
ਅੱਜ-ਨਾਮਾ
ਖਿਲਾਰ ਗਿਆ ਖੇਹ ਟਰੰਪ ਹੈ ਬੜੀ ਵੱਡੀ,
ਆਇਆ ਆਦਤੋਂ ਫੇਰ ਨਹੀਂ ਬਾਜ਼ ਬੇਲੀ।
ਪਹਿਲਾਂ ਹਾਰ ਕੇ ਚੋਣ ਉਹ ਮੰਨਿਆ ਨਹੀਂ,
ਕਰਦਾ ਰਿਹਾ ਸੀ ਬਹੁਤ ਇਤਰਾਜ਼ ਬੇਲੀ।
ਪਿੱਛੋਂ ਚੇਲਿਆਂ ਨੂੰ ਕਹਿੰਦਾ ਮੰਨਿਉਂ ਨਹੀਂ,
ਨਤੀਜੇ ਰੋਕਣ ਲਈ ਚੁੱਕੋ ਆਵਾਜ਼ ਬੇਲੀ।
ਭੜਕਾਈ ਭੀੜ ਤੇ ਆਪ ਫਿਰ ਰੋਲ ਦਿੱਤਾ,
ਜਿਹੜੇ ਸਿਸਟਮ`ਤੇ ਬੜਾ ਸੀ ਨਾਜ਼ ਬੇਲੀ।
ਬਦਨਾਮੀ ਪਹਿਲਾਂ ਵੀ ਨਹੀਂ ਸੀ ਘੱਟ ਹੋਈ,
ਰਹਿੰਦੀ ਕਾਲਖ ਵੀ ਗਿਆ ਉਹ ਖੱਟ ਬੇਲੀ।
ਜਿਹੜੀ ਟੀਮ ਸੀ ਅਜੇ ਤੱਕ ਨਾਲ ਉਸ ਦੇ,
ਉਹ ਵੀ ਆਖਰ ਨੂੰ ਪਾਸੇ ਗਈ ਵੱਟ ਬੇਲੀ।
-ਤੀਸ ਮਾਰ ਖਾਂ
ਜਨਵਰੀ 08, 2021
- Advertisement -