Friday, April 19, 2024

ਵਾਹਿਗੁਰੂ

spot_img
spot_img

ਖਾਲਸਾ ਕਾਲਜ ਦੀ ਵਿਦਿਆਰਥਣ ਭਵਾਨੀ ਦੇਵੀ ਨੇ ਟੋਕਿਉ ਉਲੰਪਿਕਸ 2021 ’ਚ ਰਚਿਆ ਇਤਿਹਾਸ

- Advertisement -

ਯੈੱਸ ਪੰਜਾਬ
ਅੰਮਿ੍ਰਤਸਰ, 26 ਜੁਲਾਈ, 2021 –
ਸਿਰਮੌਰ ਸੰਸਥਾ ਖ਼ਾਲਸਾ ਕਾਲਜ ’ਚ ਐਮ. ਏ. ਅੰਗਰੇਜ਼ੀ ਦੀ ਵਿਦਿਆਰਥਣ ਭਵਾਨੀ ਦੇਵੀ ਨੇ ਟੋਕੀਓ ਵਿਖੇ ਚੱਲ ਰਹੀਆਂ ਉਲੰਪਿਕਸ ਖੇਡਾਂ ’ਚ ਇਤਿਹਾਸ ਸਿਰਜਦਿਆਂ ਨਾ ਸਿਰਫ਼ ਫ਼ੈਂਸਿੰਗ ’ਚ ਪਹਿਲੀ ਭਾਰਤੀ ਖਿਡਾਰੀ ਹੋਣ ਦਾ ਮਾਣ ਹਾਲ ਕੀਤਾ, ਸਗੋਂ ਗੇਮ ਪਹਿਲੀ ਪਾਰੀ ’ਚ ਜਿੱਤ ਹਾਸਲ ਕਰਕੇ ਮਾਣਮੱਤੀ ਸੰਸਥਾ ਦਾ ਨਾਮ ਵੀ ਉਚਾ ਕੀਤਾ ਹੈ।

ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ ਦੀ ਮੌਜ਼ੂਦਗੀ ’ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਵਾਨੀ ਦੇਵੀ (27 ਸਾਲ), ਜੋ ਕਿ ਮੂਲ ਰੂਪ ’ਚ ਚੇਨਈ, ਤਮਿਲਨਾਡੂ ਪ੍ਰਾਂਤ ਨਾਲ ਸਬੰਧ ਰੱਖਦੀ ਹੈ, ਨੇ ਆਪਣੀ ਅਦਭੁੱਤ ਅਤੇ ਅਸਧਾਰਣ ਪ੍ਰਤਿਭਾ ਦਿਖਾਉਂਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆ ਅੱਜ ਮਹਿਲਾਵਾਂ ਦੇ ਵਿਅਕਤੀਗਤ ਟੇਬਲ ਆਫ 64 ਦੇ ਮੁਕਾਬਲੇ ’ਚ ਟਿਊਨੀਸ਼ੀਆਂ ਦੇਸ਼ ਦੀ ਨਾਡੀਆ ਬੇਨ ਅਜ਼ੀਜ਼ੀ ਨੂੰ 15‐3 ਦੇ ਅੰਤਰ ਨਾਲ ਹਰਾ ਦਿੱਤਾ।

ਉਨ੍ਹਾਂ ਦੱਸਿਆ ਕਿ ਭਵਾਨੀ ਦੇਵੀ ਇਹ ਖੇਡ ਆਪਣੇ ਸਕੂਲ ਸਮੇਂ ਤੋਂ ਹੀ ਖੇਡ ਰਹੀ ਹੈ ਅਤੇ ਓਲਪਿੰਕਸ ਲਈ ਕੁਆਲੀਫਾਈ ਕਰਨਾ ਉਸਦਾ ਸਭ ਤੋਂ ਵੱਡਾ ਸੁਪਨਾ ਸੀ। ਉਨ੍ਹਾਂ ਕਿਹਾ ਕਿ ਇਹ ਦਿਨ ਭਾਰਤ ਲਈ ਇਕ ਯਾਦਗਾਰੀ ਦਿਨ ਹੈ ਅਤੇ ਸਾਨੂੰ ਉਸਦੇ ਪ੍ਰਦਰਸ਼ਨ ’ਤੇ ਮਾਣ ਹੈ।

ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਾਜਿੰਦਰ ਮੋਹਨ ਸਿੰਘ ਛੀਨਾ ਨੇ ਵੀ ਖਿਡਾਰਣ ਭਵਾਨੀ ਦੇਵੀ ਨੂੰ ਉਸਦੇ ਯਾਦਗਾਰ ਪ੍ਰਦਰਸ਼ਨ ਲਈ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਉਸਨੇ ਆਪਣੇ ਖੇਡ ਪ੍ਰਦਰਸ਼ਨ ਨਾਲ ਇਤਿਹਾਸ ਸਿਰਜਿਆ ਹੈ। ਸ: ਛੀਨਾ ਨੇ ਕਿਹਾ ਕਿ ਉਹ ਪਹਿਲੀ ਅਜਿਹੀ ਭਾਰਤੀ ਫੈਂਸਰ ਬਣੀ ਹੈ ਜਿਸਨੇ ਓਲੰਪਿਕਸ ਖੇਡਾਂ ਲਈ ਇਸ ਗੇਮ ਲਈ ਕੁਆਲੀਫਾਈ ਕੀਤਾ ਹੈ।

ਉਹ ਇਸ ਦੌਰਾਨ ਸੰਸਥਾ ਵਿਖੇ ੳਚੇਰੀ ਸਿੱਖਿਆ ਹਾਸਲ ਕਰ ਰਹੀ ਸੀ ਉਸਦੇ ਨਾਲ ਹੀ ਉਹ ਵੱਡੇ ਪੱਧਰ ’ਤੇ ਇਟਲੀ ਵਿਖੇ ਟ੍ਰੇਨਿੰਗ ਪ੍ਰਾਪਤ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਉਸਨੇ ਇਸ ਸੰਸਥਾ ’ਚ ਵਿੱਦਿਅਕ ਸੈਸ਼ਨ 2017‐18 ਅਤੇ 2018‐19 ’ਚ ਦਾਖਲਾ ਲਿਆ।

ਪਿ੍ਰੰ: ਡਾ. ਮਹਿਲ ਸਿੰਘ ਨੇ ਕਿਹਾ ਕਿ ਕਾਲਜ ਦਾ ਨਿਸ਼ਾਨੇਬਾਜ ਦਿਵਿਆਂਸ਼ ਸਿੰਘ ਪਨਵਰ, ਜੋ ਕਿ ਬੀ.ਐਸ.ਸੀ (ਭਾਗ‐1) ਦਾ ਵਿਦਿਆਰਥੀ ਹੈ, ਵੀ ਓਲੰਪਿਕ ਖੇਡਾਂ ’ਚ 10 ਮੀਟਰ ਏਅਰ ਰਾਇਫਲ ਇੰਵਟ ’ਚ ਭਾਗ ਲੈਂਦਿਆਂ 622.8 ਅੰਕਾਂ ਨਾਲ 32ਵਾਂ ਸਥਾਨ ਹਾਸਲ ਕੀਤਾ ਹੈ ਅਤੇ ਸਾਨੂੰ ਉਸ ਤੋਂ ਵੀ ਬਹੁਤ ਸਾਰੀਆਂ ਉਮੀਦਾਂ ਹਨ।

ਉਨ੍ਹਾਂ ਕਿਹਾ ਕਿ ਇਹ ਯਾਦਗਾਰੀ ਪਲ ਹਨ ਕਿ ਆਪਣੇ ਕਾਲਜ ਦੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਅੰਤਰਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ ’ਚ ਆਪਣੀ ਜਗ੍ਹਾਂ ਬਣਾਉਂਦਿਆਂ ਦੇਖਣਾ। ਉਨ੍ਹਾਂ ਕਿਹਾ ਕਿ ਭਵਾਨੀ ਦੇਵੀ ਅਤੇ ਵਿਦਿਆਂਸ਼ ਕਾਲਜ ਦੀ ਲਗਾਤਾਰ ਖੇਡਾਂ ’ਚ ਜਿੱਤ ਦੀ ਪ੍ਰੰਪਰਾ ਨੂੰ ਕਾਇਮ ਰੱਖ ਰਹੇ ਹਨ।

ਇਸ ਮੌਕੇ ਡਾ. ਦਲਜੀਤ ਸਿੰਘ ਨੇ ਕਿਹਾ ਫੈਂਸਿੰਗ ਦੀ ਖਿਡਾਰਣ ਬੀਬੀ ਭਵਾਨੀ ਦੇਵੀ ਅਤੇ ਨਿਸ਼ਾਨੇਬਾਜ਼ ਦਿਵਿਆਂਸ਼ ਨੇ ਪਿਛਲੇ ਮੁਕਾਬਲਿਆਂ ’ਚ ਕੀਤੇ ਪ੍ਰਦਰਸ਼ਨ ਨੂੰ ਵਧਾਇਆ ਹੈ, ਜਿਸਦੇ ਨਤੀਜਿਆਂ ਵਜੋਂ ਉਹ ਟੋਕਿਓ ਓਲੰਪਿਕਸ 2021 ਲਈ ਕੁਆਲੀਫਾਈ ਕਰਨ ’ਚ ਸਫਲ ਰਹੇ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਹੀ ਭਾਵੁਕ ਪਲ ਹਨ, ਕਿਉਂਕਿ ਉਨ੍ਹਾਂ ਦਾ ਇਹ ਸੁਪਨਾ ਰਿਹਾ ਹੈ ਕਿ ਉਹ ਆਪਣੇ ਵਿਦਿਆਰਥੀ ਖਿਡਾਰੀਆਂ ਨੂੰ ਓਲਪਿੰਕਸ ’ਚ ਖੇਡਦਿਆਂ ਦੇਖਣ।

ਉਨ੍ਹਾਂ ਇਹ ਵੀ ਦੱਸਿਆ ਕਿ ਭਵਾਨੀ ਦੇਵੀ ਨੇ ਵਿਸ਼ਵ ਰੈਂਕਿੰਗ ’ਚ ਆਪਣਾ 37ਵਾਂ ਸਥਾਨ ਕਾਇਮ ਰੱਖਿਆ ਅਤੇ ਭਾਰਤ ਦੀ ਪਹਿਲੀ ਅਜਿਹੀ ਖਿਡਾਰੀ ਬਣੀ ਜੋ ਕਿ ਓਲੰਪਿਕਸ ’ਚ ਫੈਂਸਿੰਗ ਖੇਡਾਂ ’ਚ ਭਾਰਤ ਵੱਲੋਂ ਖੇਡਣ ਲਈ ਗਈ, ਜੋ ਕਿ ਖ਼ੁਦ ’ਚ ਇਕ ਨਵਾਂ ਇਤਿਹਾਸ ਸਿਰਜਣ ਵਾਲੀ ਗੱਲ ਹੈ।

ਉਨ੍ਹਾਂ ਪਿ੍ਰੰ. ਡਾ. ਮਹਿਲ ਸਿੰਘ, ਸ: ਛੀਨਾ ਅਤੇ ਡਾ. ਸੁਖਦੇਵ ਸਿੰਘ, ਡਾਇਰੈਕਟਰ ਆਫ਼ ਸਪੋਰਟਸ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਕੰਵਰ ਮਨਦੀਪ ਸਿੰਘ ਜਿੰਮੀ, ਦੀ ਪੂਰੀ ਟੀਮ ਅਤੇ ਕੋਚ ਦਾ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਗਵਰਨਿੰਗ ਕੌਂਸਲ, ਜੀ. ਐਨ. ਡੀ. ਯੂ. ਦੇ ਖੇਡ ਵਿਭਾਗ ਅਤੇ ਸਹਾਇਕ ਟੀਚਰਾਂ ਦੇ ਸਹਿਯੋਗ ਤੋਂ ਬਿਨ੍ਹਾਂ ਅਜਿਹਾ ਸਥਾਨ ਹਾਸਲ ਕਰ ਸਕਣਾ ਅਸੰਭਵ ਸੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਗੁਰਜੀਤ ਔਜਲਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖ਼ੇ ਮੱਥਾ ਟੇਕਿਆ, ਵਾਹਿਗੁਰੂ ਦਾ ਅਸ਼ੀਰਵਾਦ ਲੈ ਕੇ ਸ਼ੁਰੂ ਕੀਤਾ ਚੋਣ ਪ੍ਰਚਾਰ

ਯੈੱਸ ਪੰਜਾਬ ਅੰੰਮਿ੍ਤਸਰ, 17 ਅਪ੍ਰੈਲ, 2024 ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ। ਉਨ੍ਹਾਂ ਗੁਰੂ ਘਰ...

ਸਟਾਕਟਨ ਕੈਲੀਫ਼ੋਰਨੀਆ ਦੇ ਗੁਰਦੁਆਰਾ ਸਾਹਿਬ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਹੁਸਨ ਲੜੋਆ ਬੰਗਾ ਸੈਕਰਾਮੈਂਟੋ, ਕੈਲੀਫੋਰਨੀਆ, 14 ਅਪ੍ਰੈਲ , 2024 ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਦਰੀ ਬਾਬਿਆਂ ਦੀ ਇਤਿਹਾਸਿਕ ਧਰਤੀ ਸਟਾਕਟਨ ਕੈਲੀਫੋਰਨੀਆ ਵਿਖੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ,...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,199FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...