- Advertisement -
ਅੱਜ-ਨਾਮਾ
ਖਬਰਾਂ ਸੁਣਾਂ ਤਾਂ ਇਹੋ ਨਹੀਂ ਸਮਝ ਪੈਂਦੀ,
ਕਿਹੜੀ ਸੁਣਾਂ ਤੇ ਕਿਹੜੀ ਨਾ ਸੁਣਾਂ ਬੇਲੀ।
ਚੰਗੀਆਂ-ਮਾੜੀਆਂ ਦਾ ਜਦ ਹੈ ਢੇਰ ਚੋਖਾ,
ਪੜ੍ਹਨ-ਸੁਣਨ ਵਾਲੀ ਕਿਹੜੀ ਚੁਣਾਂ ਬੇਲੀ।
ਤੱਥ ਥੋੜ੍ਹਾ, ਮਿਲਾਵਟ ਜਿਹੀ ਬਹੁਤ ਹੁੰਦੀ,
ਇਸ ਮਿਲਾਵਟ ਨੂੰ ਕਿੱਦਾਂ ਮੈਂ ਪੁਣਾਂ ਬੇਲੀ।
ਸੱਚ ਤੂੜੀ ਵਿੱਚ ਸੂਈ ਦੇ ਵਾਂਗ ਮਿਲਿਆ,
ਲਾਗੇ ਝੂਠ ਹੁੰਦਾ ਕਈ-ਕਈ ਗੁਣਾਂ ਬੇਲੀ।
ਢੱਕਣਾ ਕੰਮ ਦੀ ਬਾਤ ਨੂੰ ਕਿਸ ਤਰ੍ਹਾਂ ਈ,
ਅਪਰਾਧੀ ਜਾਣਦੇ ਢੰਗ ਆ ਚੁਸਤ ਬੇਲੀ।
ਲਾਉਂਦਾ ਘੋੜੇ ਦੀ ਤੋਰ ਬਈ ਝੂਠ ਦੌੜਾਂ,
ਕਰਿਆ ਸ਼ਰਮ ਨੇ ਸੱਚ ਨੂੰ ਸੁਸਤ ਬੇਲੀ।
-ਤੀਸ ਮਾਰ ਖਾਂ
ਅਕਤੂਬਰ 17, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -