- Advertisement -
ਅੱਜ-ਨਾਮਾ
ਕੱਢੀ ਕੈਪਟਨ ਨੇ ਸੂਚੀ ਤਾਂ ਸਮਝ ਆਈ,
ਭਾਜਪਾ ਕਿੱਥੇ ਮੁਕਾਈ ਇਹ ਗੱਲ ਮੀਆਂ।
ਦਿੱਤੀਆਂ ਤੇਰਾਂ ਕੁ ਸੀਟਾਂ ਹਨ ਢੀਂਡਸੇ ਨੂੰ,
ਸੈਂਤੀ ਕਰਤੀਆਂ ਕੈਪਟਨ ਦੇ ਵੱਲ ਮੀਆਂ।
ਇਹ ਵੀ ਦੋਵਾਂ ਨੂੰ ਆਸ ਤੋਂ ਵੱਧ ਲੱਗਣ,
ਲੱਗੀ ਦਾਅ ਉੱਤੇ ਪਈ ਆ ਭੱਲ ਮੀਆਂ।
ਏਧਰ-ਓਧਰ ਤੋਂ ਲੱਭੇ ਹਨ ਲੜਨ ਵਾਲੇ,
ਸਕੇ ਜਿਹੋ ਜਿਹਾ ਸਿੱਕਾ ਵੀ ਚੱਲ ਮੀਆਂ।
ਭਾਜਪਾ ਨਜ਼ਰਾਂ ਭਵਿੱਖ ਵੱਲ ਫਿਰੇ ਗੱਡੀ,
ਉਹਨੂੰ ਆਪ ਵੀ ਪੱਲੇ ਕੁਝ ਚਾਹੀਦਾ ਈ।
ਆਪਣੇ ਹਿੱਤਾਂ ਦਾ ਰੱਖ ਖਿਆਲ ਪਹਿਲਾਂ,
ਨਕਸ਼ਾ ਕਿਸੇ ਲਈ ਫੇਰ ਬਣਾਈਦਾ ਈ।
-ਤੀਸ ਮਾਰ ਖਾਂ
24 ਜਨਵਰੀ, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -