- Advertisement -
ਅੱਜ-ਨਾਮਾ
ਕੰਗਨਾ ਕੇਂਦਰ ਸਰਕਾਰ ਦੀ ਕਰੇ ਸੇਵਾ,
ਉਸ ਦੇ ਨਾਲ ਹੈ ਖੜੀ ਸਰਕਾਰ ਮੀਆਂ।
ਜਿਹੜਾ ਕੁੜੀ ਦੀ ਕੌੜ ਨਾਲ ਕਰੂ ਗੁੱਸਾ,
ਦਿੱਲੀ ਉਹਦੀ ਖੜਕਾਊਗੀ ਤਾਰ ਮੀਆਂ।
ਜਿਨ੍ਹਾਂ ਛੱਡੇ ਨਾ ਮਮਤਾ ਤੇ ਰਾਓਤ ਸੰਜੇ,
ਉਹ ਹੀ ਹੋਰਾਂ`ਤੇ ਕਰਨਗੇ ਵਾਰ ਮੀਆ।
ਪਹੁੰਚਾ ਸੰਮਨ ਦਿਲਜੀਤ ਦੋਸਾਂਝ ਤੀਕਰ,
ਖਾਤੇ ਪੁੱਛ ਰਿਹਾ ਦਿੱਲੀ ਦਰਬਾਰ ਮੀਆਂ।
ਕੰਗਨਾ ਨਾਲ ਜੇ ਆਢਾ ਨਹੀਂ ਕਦੇ ਲੈਂਦਾ,
ਆਉਂਦਾ ਸੰਮਨ ਨਾ ਕੋਈ ਵਾਰੰਟ ਮੀਆਂ।
ਇਹੋ ਸੰਮਨ ਤਾਂ ਸਾਬਤ ਹੈ ਕਰਨ ਵਾਲਾ,
ਪੱਕੀ ਕੀਹਦੀ ਇਹ ਕੁੜੀ ਏਜੰਟ ਮੀਆਂ।
-ਤੀਸ ਮਾਰ ਖਾਂ
ਜਨਵਰੀ 04, 2021
- Advertisement -