- Advertisement -
ਯੈੱਸ ਪੰਜਾਬ
ਜਲੰਧਰ 17 ਜੂਨ, 2021 –
ਪੰਜਾਬ ਇੰਸਟਚਿਊਟ ਆਫ ਸਪੋਰਟਸ (ਪੀ. ਆਈ. ਐਸ.) ਦੇ ਤਜਰਬੇਕਾਰ ਹਾਕੀ ਕੋਚ ਰਾਜਿੰਦਰ ਸ਼ਰਮਾ ਨੂੰ ਅੱਜ ਪੰਜਾਬ ਦੇ ਚੀਫ ਕੋਚ (ਹਾਕੀ) ਓਲੰਪੀਅਨ ਅਤੇ ਦਰੋਣਾਚਾਰੀਆ ਐਵਾਰਡੀ ਸ਼੍ਰੀ ਰਾਜਿੰਦਰ ਸਿੰਘ (ਜੂਨੀਅਰ) ਵੱਲੋਂ ਸਨਮਾਨਿਤ ਕੀਤਾ ਗਿਆ ।
ਅੱਜ ਸਥਾਨਕ ਸੁਰਜੀਤ ਹਾਕੀ ਸਟੇਡੀਅਮ ਵਿਖੇ ਇੱਕ ਸਾਦੇ ਸਮਾਰੋਹ ਵਿਚ ਹਾਕੀ ਕੋਚ ਰਾਜਿੰਦਰ ਸ਼ਰਮਾਂ ਨੂੰ ਗੋਲਕੀਪਰਾਂ ਨੂੰ ਆਧੁਨਿਕ ਤਕਨੀਕ ਨਾਲ ਟਰੇਨਿੰਗ ਦੇਣ ਅਤੇ ਕੋਵਿੱਡ ਮਹਾਂਮਾਰੀ ਦੌਰਾਨ ਹਾਕੀ ਦੀ ਪ੍ਰਮੋਸ਼ਨ ਲਈ ਕੀਤੇ ਬੇਹਤਰੀਨ ਕੰਮਾਂ ਲਈ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਉਪਰ ਸੁਰਜੀਤ ਹਾਕੀ ਸੁਸਾਇਟੀ ਦੇ ਜਨਰਲ ਸਕੱਤਰ ਇਕਬਾਲ ਸਿੰਘ ਸੰਧੂ, ਹਾਕੀ ਕੋਚ ਦਵਿੰਦਰ ਸਿੰਘ, ਕੋਚ ਯਾਦਵਿੰਦਰ ਸਿੰਘ ਜੌਨੀ, ਸੁਰਜੀਤ ਹਾਕੀ ਸੁਸਾਇਟੀ ਦੇ ਚੀਫ਼ ਪੀ. ਆਰ. ਓ. ਸੁਰਿੰਦਰ ਸਿੰਘ ਭਾਪਾ, ਬੰਟੀ ਨੀਲਕੰਠ ਕੌਂਸਲਰ ਵਗੈਰਾ ਹਾਜ਼ਿਰ ਸਨ ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -