Saturday, April 20, 2024

ਵਾਹਿਗੁਰੂ

spot_img
spot_img

ਕੈਪਟਨ-ਸਿੱਧੂ ਵਿਵਾਦ: ਅਹਿਮਦ ਪਟੇਲ ਕੀ ਭੁਰਜੀ ਦਾ ਆਂਡਾ ਬਣਾ ਲੈਣਗੇ? – ਐੱਚ.ਐੱਸ.ਬਾਵਾ

- Advertisement -

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਸ: ਨਵਜੋਤ ਸਿੰਘ ਸਿੱਧੂ ਵਿਚਲਾ ਵਿਵਾਦ ਇਸ ਵੇਲੇ ‘ਪੁਆਇੰਟ ਆਫ਼ ਨੋ ਰਿਟਰਨ’ ’ਤੇ ਚਲਾ ਗਿਆ ਜਾਪਦਾ ਹੈ। ਇਸ ਭਖ਼ੇ ਹੋਏ ਮੌਸਮ ਵਿਚ ਹਾਲ ਦੀ ਘੜੀ ਉੱਪਰੋ ਉੱਪਰੀ ਸ਼ਾਂਤ ਨਜ਼ਰ ਆਉਂਦੇ ਪਾਣੀਆਂ ਵਿਚ ਕਿਹੜੇ ਵੇਲੇ ਕੋਈ ਨਵਾਂ ਉਬਾਲ ਆ ਜਾਵੇ ਇਹ ਕਿਹਾ ਨਹੀਂ ਜਾ ਸਕਦਾ।

ਇਕ ਮਿਆਨ ਵਿਚ ਦੋ ਕਿਰਪਾਨਾਂ ਪਾਉਣੀਆਂ ਬਹੁਤ ਔਖ਼ੀਆਂ ਮੰਨੀਆਂ ਜਾਂਦੀਆਂ ਨੇ ਪਰ ਇਸ ਅਜੂਬੇ ਲਈ ਫ਼ਿਰ ਵੀ ‘ਟਰਾਈ’ ਕਰ ਲੈਣ ਦੀ ਸੰਭਾਵਨਾ ਰਹਿੰਦੀ ਹੈ। ਕੈਪਟਨ-ਸਿੱਧੂ ਵਿਵਾਦ ਹੁਣ ਇਸ ਤੋਂ ਅਗਾਂਹ ਜਾ ਚੁੱਕਾ ਹੈ। ਇਹ ਹੁਣ ਇਕ ਮਿਆਨ ਵਿਚ ਦੋ ਕਿਰਪਾਨਾਂ ਪਾਉਣ ਵਾਲੀ ਗੱਲ ਨਹੀਂ ਰਿਹਾ। ਇਹ ਭੁਰਜੀ ਤੋਂ ਵਾਪਸ ਆਂਡਾ ਬਨਾਉਣ ਵਾਲੀ ਗੱਲ ਹੋਵੇਗੀ।

ਭਾਵੇਂ ਇਹ ਮਸਲਾ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਸਿੱਧੇ ਦਖ਼ਲ ਵਾਲਾ ਮਸਲਾ ਹੈ ਅਤੇ ਭਾਵੇਂ ਉਹਨਾਂ ਨੇ ਹਾਲ ਦੀ ਘੜੀ ਸਿੱਧੇ ਤੌਰ ’ਤੇ ਆਪ ਵਿਚ ਵਿਚਾਲਾ ਅਤੇ ਬਚ ਬਚਾਅ ਕਰਨ ਤੋਂ ਕਿਨਾਰਾ ਕਰਦਿਆਂ ਅਹਿਮਦ ਪਟੇਲ ਨੂੰ ‘ਫ਼ਾਇਰ ਫਾਇਟਿੰਗ’ ਦੀ ਜ਼ਿੰਮੇਵਾਰੀ ਸੌਂਪੀ ਹੈ ਪਰ ਉਨ੍ਹਾਂ ਨੂੰ ਸ਼ਾਇਦ ਇਹ ਅਹਿਸਾਸ ਨਹੀਂ ਹੈ ਕਿ ਇਹ ਅੱਗ ਬੁਝਾਉਣ ਨਾਲੋਂ ਵੀ ਵੱਡਾ ਮਸਲਾ ਹੈ। ਦਰਅਸਲ ਆਂਡੇ ਦੀ ਭੁਰਜੀ ਜਦੋਂ ਮਰਜ਼ੀ ਕਰ ਲਉ, ਭੁਰਜੀ ਤੋਂ ਮੁੜ ਆਂਡਾ ਅੱਜ ਤਕ ਕੋਈ ਬਣਾ ਨਹੀਂ ਸਕਿਆ।

ਕੈਪਟਨ ਅਤੇ ਨਵਜੋਤ ਸਿੱਧੂ ‘ਬਾਪ ਬੇਟੇ’ (ਦੋਹਾਂ ਦੇ ਆਪਣੇ ਕਹਿਣ ਅਨੁਸਾਰ) ਵਿਚਾਲੇ ਸ਼ਖਸ਼ੀਅਤੀ ਟਕਰਾਅ ਵਾਲੀ ਬਣ ਚੁੱਕੀ ਕਹਾਣੀ ਪੰਜਾਬ ਦੀ ਕਾਂਗਰਸ ਅੰਦਰ ਉਸੇ ਵਰਤਾਰੇ ਦਾ ਦੁਹਰਾਉ ਹੈ ਜਿਸ ਤਹਿਤ ਕੋਈ ਆਗੂ ਦੂਜੇ ਆਗੂ ਤੋਂ ‘ਸੇਫ਼’ ਮਹਿਸੂਸ ਨਹੀਂ ਕਰਦਾ। ਪਾਰਟੀ ਦੇ ਅੰਦਰ ਜਿਹੜਾ ‘ਸੱਤਾਆਸੀਨ’ ਹੁੰਦਾ ਹੈ ਉਹਦਾ ਜ਼ਿਆਦਾ ਸਮਾਂ ਅਤੇ ‘ਐਨਰਜੀ’ ਇਸ ਗੱਲ ’ਤੇ ਲੱਗ ਜਾਂਦੀ ਹੈ ਕਿ ਉਹਦੀ ਕੁਰਸੀ ਕੋਈ ਥੱਲੋਂ ਹਿਲਾ ਨਾ ਦੇਵੇ ਜਦਕਿ ਜਿਹੜੇ ਹੋਰ ਪ੍ਰਭਾਵੀ ਆਗੂ ਹੁੰਦੇ ਹਨ ਉਨ੍ਹਾਂ ਦਾ ਸਮਾਂ ਅਤੇ ‘ਐਨਰਜੀ’ ਇਸ ਗੱਲ ’ਤੇ ਲੱਗ ਜਾਂਦੀ ਹੈ ਕਿ ਪ੍ਰਧਾਨ ਜਾਂ ਮੁੱਖ ਮੰਤਰੀ ਦੇ ਪਾਵੇ ਕਿਵੇਂ ਹਿਲਾਏ ਜਾ ਸਕਦੇ ਹਨ।

ਸਿੱਧੂ ਇਮਾਨਦਾਰ ਹੈ, ਸਿੱਧੂ ’ਤੇ ਕੋਈ ਦਾਗ ਨਹੀਂ, ਸਿੱਧੂ ਸਿੱਧੀ ਗੱਲ ਕਰਦਾ ਹੈ, ਸਿੱਧੂ ਵਧੀਆ ਬੁਲਾਰਾ ਹੈ, ਉਸ ਕੋਲ ਲੱਛੇਦਾਰ ਭਾਸ਼ਾ ਹੈ, ਸ਼ਿਅਰਾਂ ਦਾ ਖਜ਼ਾਨਾ ਹੈ ਪਰ ਸਿੱਧੂ ਦੀ ਮੁਸ਼ਕਿਲ ਇਹ ਹੈ ਕਿ ਸਿੱਧੂ ਆਪਣੀ ਇਮਾਨਦਾਰੀ, ਆਪਣੇ ਵਧੀਆ ਬੁਲਾਰੇ ਹੋਣ ਅਤੇ ਸ਼ਿਅਰਾਂ ਨੂੰ ਹੀ ਆਪਣੀ ਤਰਜ਼-ਏ-ਸਿਆਸਤ ਬਣਾ ਬੈਠੇ ਹਨ। ਸਿਆਸਤ ਵਿਚ ਇਨ੍ਹਾਂ ਗੱਲਾਂ ਦਾ ਲਾਹਾ ਲਿਆ ਜਾ ਸਕਦੈ, ਪਰ ਇਹ ਹੀ ਸਿਆਸਤ ਨਹੀਂ ਹੁੰਦੀ, ਕੇਵਲ ਇਨ੍ਹਾਂ ਦੇ ਸਿਰ ’ਤੇ ਹੀ ਸਿਆਸਤ ਨਹੀਂ ਚਲਾਈ ਜਾ ਸਕਦੀ। ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਨੇੜਤਾ ਵੀ ਸਿਆਸਤ ਹੋ ਸਕਦੀ ਹੈ ਪਰ ਇਹ ਹੀ ਸਿਆਸਤ ਨਹੀਂ ਹੁੰਦੀ। ਸਿਆਸਤ ਸ਼ਤਰੰਜ ਦੀ ਖ਼ੇਡ ਹੈ ਅਤੇ ਸਿਆਸਤ ਸਿਆਸਤ ਵਾਂਗ ਹੀ ਕਰਨੀ ਪੈਂਦੀ ਹੈ। ਬਿਲਕੁਲ ਉਵੇਂ ਜਿਵੇਂ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਹਨ।

ਬਠਿੰਡਾ ਵਿਚ ਸਿੱਧੂ ਵੱਲੋਂ ਮਿਲੀਭੁਗਤ ਵਾਲਿਆਂ ਨੂੰ ਠੋਕ ਦੇਣ ਦਾ ਸੱਦਾ ਅਤੇ ਫ਼ਿਰ ਵੋਟਾਂ ਵਾਲੇ ਦਿਨ 19 ਮਈ ਨੂੰ ਕੁਝ ‘ਵਿਵਾਦਿਤ’ ਟਿੱਪਣੀਆਂ ਕੀਤੇ ਜਾਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਮਿਸ਼ਨ 13 ਦੀ ਅਸਫ਼ਲਤਾ ਅਤੇ ਕਾਂਗਰਸ ਦੇ 13 ਵਿਚੋਂ 8 ਸੀਟਾਂ ’ਤੇ ਸੁੰਗੜ ਕੇ ਰਹਿ ਜਾਣ ਦਾ ਠੀਕਰਾ ਨਵਜੋਤ ਸਿੱਧੂ ਸਿਰ ਭੰਨ ਕੇ ਉਨ੍ਹਾਂ ਨੂੰ ਪਹਿਲੀ ਪਟਖ਼ਣੀ ਦਿੱਤੀ। ਅਗਲੇ ਪੜਾਅ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਖ਼ਾਸ-ਉਲ-ਖ਼ਾਸ ਮੰਤਰੀਆਂ ਅਤੇ ਕੁਝ ਸੀਨੀਅਰ ਕਾਂਗਰਸ ਆਗੂਆਂ ਵੱਲੋਂ ਸਿੱਧੂ ਦੇ ਖਿਲਾਫ਼ ਬਿਆਨਬਾਜ਼ੀ ਕਰਕੇ ਸਿੱਧੂ ਨੂੰ ਅਲੱਗ ਥਲੱਗ ਕਰਨ ਦੀ ਯੋਜਨਾ ਨੂੰ ਅਮਲੀ ਰੂਪ ਦਿੱਤਾ ਗਿਆ।

ਕੈਪਟਨ ਅਮਰਿੰਦਰ ਸਿੰਘ ਜਾਣਦੇ ਸਨ ਅਤੇ ਉਨ੍ਹਾਂ ਦੇ ਨੇੜਲੇ ਸਿਆਸਤਦਾਨ ਵੀ ਉਨ੍ਹਾਂ ਨੂੰ ਇਹ ਸਲਾਹ ਦੇ ਰਹੇ ਸਨ ਕਿ ਨਵਜੋਤ ਸਿੱਧੂ ਨੂੰ ਨੱਪਣ ਦਾ ਇਸ ਤੋਂ ਚੰਗਾ ਮੌਕਾ ਹੋਰ ਨਹੀਂ ਹੋ ਸਕਦਾ। ਸੋ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਸ: ਸਿੱਧੂ ਦੇ ਮਹਿਕਮੇ ਦੀ ਮਾੜੀ ਕਾਰਗੁਜ਼ਾਰੀ ਨੂੰ ਅਧਾਰ ਬਣਾ ਕੇ ਕਾਂਗਰਸ ਦੀ ਹਾਰ ਕੇਵਲ ਤੇ ਕੇਵਲ ਉਨ੍ਹਾਂ ਦੇ ਖ਼ਾਤੇ ਪਾ ਦਿੱਤੀ ਉੱਥੇ ਨਾਲ ਹੀ ਉਨ੍ਹਾਂ ਦਾ ਮਹਿਕਮਾ ਬਦਲਣ ਦੇ ਸੰਕੇਤ ਵੀ ਦੇ ਦਿੱਤੇ। ਕੁਝ ਹੀ ਦਿਨ ਬਾਅਦ ਇਸ ਸੰਕੇਤ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਸਚਮੁੱਚ ਹੀ ਸ: ਸਿੱਧੂ ਦਾ ਵਿਭਾਗ ਬਦਲ ਦਿੱਤਾ। ਇਹ ਵੱਖਰੀ ਗੱਲ ਹੈ ਕਿ ਇਸ ਅਮਲ ਨੂੰ ਸ:ਸਿੱਧੂ ਵਿਰੋਧੀ ਕਾਰਵਾਈ ਦੇ ਰੂਪ ਵਿਚ ਨਾ ਦਿਖਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਮੰਤਰੀ ਮੰਡਲ ਵਿਚ ਫ਼ੇਰਬਦਲ ਦਾ ਨਾਂਅ ਦਿੰਦੇ ਹੋਏ ਕੁਝ ਹੋਰ ਮਰਜ਼ੀਆਂ ਵੀ ਪੁਗਾ ਲਈਆਂ ਅਤੇ ਕੁਝ ਹੋਰ ਹਿਸਾਬ ਵੀ ਬਰਾਬਰ ਕਰ ਲਏ।

ਸ: ਸਿੱਧੂ ਨੂੰ ਕੋਈ ਬਹੁਤ ਨਿਗੂਣਾ ਮਹਿਕਮਾ ਨਹੀਂ ਦਿੱਤਾ ਗਿਆ। ਬਿਜਲੀ ਮਹਿਕਮਾ ਚੰਗੇ ਮਹਿਕਮਿਆਂ ਵਿਚ ਹੀ ਗਿਣਿਆ ਜਾਂਦਾ ਹੈ। ਇਹ ਵੀ ਸੋਚੀ ਸਮਝੀ ਰਣਨੀਤੀ ਤਹਿਤ ਇਸ ਲਈ ਕੀਤਾ ਗਿਆ ਕਿ ਮੰਤਰੀ ਮੰਡਲ ਵਿਚ ਫ਼ੇਰਬਦਲ ਮਗਰੋਂ ਸ: ਸਿੱਧੂ ਬਹੁਤਾ ਇਤਰਾਜ਼ ਨਾ ਜਤਾ ਸਕਣ। ਦਰਸਅਸਲ ਕੈਪਟਨ ਕੈਂਪ ਨੂੰ ਇਹ ਪਤਾ ਸੀ ਕਿ ਸ:ਸਿੱਧੂ ਸਥਾਨਕ ਸਰਕਾਰਾਂ ਮਹਿਕਮਾ ਹੱਥੋਂ ਜਾਣ ’ਤੇ ‘ਰਿਐਕਟ’ ਕਰਨਗੇ ਅਤੇ ਇਸ ‘ਰਿਐਕਸ਼ਨ’ ਨੂੰ ਹੀ ਸਿਆਸੀ ਲਾਭ ਲਈ ਵਰਤਿਆ ਜਾ ਸਕੇਗਾ।

ਹੁਣ ਕੁਝ ਹੋਰ ਨਵੀਂਆਂ ਗੱਲਾਂ ਸਾਹਮਣੇ ਆਈਆਂ ਹਨ। ਇਕ ਤਾਂ ਇਹ ਕਿ ਨਾਰਾਜ਼ ਚੱਲੇ ਆ ਰਹੇ ਸ: ਸਿੱਧੂ ਵੱਲੋਂ ਬਿਜਲੀ ਮਹਿਕਮਾ ਨਾ ਸੰਭਾਲੇ ਜਾਣ ਤੋਂ ਬਾਅਦ ਨਵੀਂ ਰਣਨੀਤੀ ਤਹਿਤ ਮੁੱਖ ਮੰਤਰੀ ਖ਼ੁਦ ਬਿਜਲੀ ਮਹਿਕਮੇ ਦਾ ਚਾਰਜ ਸੰਭਾਲਣ ਦੀ ਰੌਂਅ ਵਿਚ ਹਨ। ਇਸ ਲਈ ਇਸ ਗੱਲ ਨੂੰ ਆਧਾਰ ਬਣਾਇਆ ਜਾ ਰਿਹਾ ਹੈ ਕਿ ਇਸ ਵੇਲੇ ਝੋਨੇ ਦੀ ਲੁਆਈ ਸ਼ੁਰੂ ਹੋਣ ਅਤੇ ਅੰਤਾਂ ਦੀ ਗਰਮੀ ਕਾਰਨ ਬਿਜਲੀ ਦੀ ਮੰਗ ਬਹੁਤ ਵੱਧ ਹੈ ਅਤੇ ਸ: ਸਿੱਧੂ ਵੱਲੋਂ ਚਾਰਜ ਨਾ ਸੰਭਾਲੇ ਜਾਣ ਕਾਰਨ ਮਹਿਕਮਾ ‘ਲਾਵਾਰਿਸ’ ਨਹੀਂ ਛੱਡਿਆ ਜਾ ਸਕਦਾ।

ਇਸੇ ਦੌਰਾਨ ਦੂਜਾ ਮਹੱਤਵਪੂਰਨ ਪੈਂਤੜਾ ਇਹ ਸਾਹਮਣੇ ਆਇਆ ਹੈ ਕਿ ਮੁੱਖ ਮੰਤਰੀ ਨੇ ਦਿੱਲੀ ਜਾ ਕੇ ਅਹਿਮਦ ਪਟੇਲ ਨਾਲ ਸਿੱਧੂ ਮੁੱਦੇ ’ਤੇ ਕੋਈ ਵੀ ਗੱਲਬਾਤ ਅਗਾਂਹ ਤੋਰਣ ਤੋਂ ਬਚਣ ਲਈ ਦਿੱਲੀ ਵਿਚ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਨੀਤੀ ਆਯੋਗ ਦੀ ਅਹਿਮ ਮੀਟਿੰਗ ਤੋਂ ਵੀ ਕਿਨਾਰਾ ਕਰ ਲਿਆ ਹੈ। ਭਾਵੇਂ ਇਹ ਟਾਲਾ ਸਿਹਤ ਦਾ ਹਵਾਲਾ ਦੇ ਕੇ ਹੀ ਵੱਟਿਆ ਗਿਆ ਹੈ ਪਰ ਚਰਚਾ ਹੈ ਕਿ ਇਹ ਕੈਪਟਨ-ਸਿੱਧੂ ਵਿਵਾਦ ਨੂੰ ਲਟਕਾਉਣ ਦਾ ਇਹ ਪ੍ਰਭਾਵੀ ਅਤੇ ਨਿਵੇਕਲਾ ਤਰੀਕਾ ਹੈ।

ਸ: ਸਿੱਧੂ ‘ਟਵਿੱਟਰ’ ’ਤੇ ਸ਼ੇਅਰ ਲਿਖ਼ਦੇ ਰਹੇ ਅਤੇ ਸਾਹਮਣੇ ਬੰਨਿਉਂ ਸਿਆਸਤ ਜਾਰੀ ਰਹੀ। ਸ਼ੇਅਰਾਂ ਰਾਹੀਂ ਅਤੇ ਆਪਣੇ ਦੋ ਪੱਤਰਕਾਰ ਸੰਮੇਲਨਾਂ ਰਾਹੀਂ ਵੀ ਉਹ ‘ਡਿਫ਼ੈਂਸਿਵ’ ਖ਼ੇਡ ਹੀ ਖ਼ੇਡਦੇ ਨਜ਼ਰ ਆਏ। ਹੁਣ ਸਥਿਤੀ ਇੱਥੇ ਫ਼ਸੀ ਹੋਈ ਹੈ ਕਿ ਦੋਹਾਂ ਧਿਰਾਂ ਦੀ ਨੱਕ ਦਾ ਸਵਾਲ ਬਣ ਗਿਆ ਹੈ। ਸ: ਸਿੱਧੂ ਨੇ ਰਾਹੁਲ ਅਤੇ ਪ੍ਰਿਅੰਕਾ ਗਾਂਧੀ ਤਕ ਪਹੁੰਚ ਕਰਕੇ ਦਿੱਲੀ ਵਿਚ ਉਨ੍ਹਾਂ ਨਾਲ ਮੁਲਾਕਾਤ ਕੀਤੀ। ਕਾਂਗਰਸ ਵਿਚ ਰਾਹੁਲ ਜਾਂ ਪ੍ਰਿਅੰਕਾ ਨੂੰ ਮਿਲ ਲੈਣਾ ਵੱਡੀ ਗੱਲ ਹੁੰਦੀ ਹੈ ਅਤੇ ਦੋਹਾਂ ਨੂੰ ਇਕੱਠਿਆਂ ਮਿਲ ਲੈਣਾ ਹੋਰ ਵੀ ਵੱਡੀ। ਇਸ ਮੁਲਾਕਾਤ ਦੀ ਖੱਟੀ ਸੀ ਉਹ ਤਸਵੀਰ ਜਿਹੜੀ ਉਨ੍ਹਾਂ ਟਵਿੱਟਰ ’ਤੇ ਸਾਂਝੀ ਕੀਤੀ ’ਤੇ ਉਸੇ ਤਸਵੀਰ ਦਾ ਅਸਰ ਹੈ ਕਿ ਉਨ੍ਹਾਂ ਖਿਲਾਫ਼ ਬੋਲਣ ਵਾਲੇ ਮੰਤਰੀ ਅਤੇ ਹੋਰ ਆਗੂ ਹੁਣ ਉਨ੍ਹਾਂ ਖਿਲਾਫ਼ ਬੋਲਣੋਂ ਝਿਜਕਣ ਲੱਗੇ ਹਨ।

ਸ: ਸਿੱਧੂ ਗੱਲ ਨੂੰ ਇੱਥੇ ਲੈ ਗਏ ਹਨ ਕਿ ਉਨ੍ਹਾਂ ਨੂੰ ਸਥਾਨਕ ਸਰਕਾਰਾਂ ਵਿਭਾਗ ਵਾਪਿਸ ਨਾ ਮਿਲੇ ਤਾਂ ਉਨ੍ਹਾਂ ਦੀ ਨਹੀਂ ਰਹਿੰਦੀ ਅਤੇ ਕੈਪਟਨ ਅਮਰਿੰਦਰ ਸਿੰਘ ਵੀ ਹੁਣ ਇੱਥੇ ਤਕ ਆ ਖੜ੍ਹੇ ਹਨ ਕਿ ਜੇ ਉਨ੍ਹਾਂ ਨੂੰ ਸ: ਸਿੱਧੂ ਬਾਰੇ ਆਪਣਾ ਕੋਈ ਫ਼ੈਸਲਾ ਵਾਪਿਸ ਲੈਣਾ ਪਵੇ ਤਾਂ ਉਨ੍ਹਾਂ ਦੀ ਗੱਲ ਨਹੀਂ ਰਹਿੰਦੀ।

ਦੋਹਾਂ ਵਿਚਾਲੇ ਚੱਲ ਰਹੀ ‘ਸਿਆਸੀ’ ਲੜਾਈ ਵਿਚ ਜਿਹੜੇ ਆਗੂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦਾ ਪੱਖ ਲੈ ਕੇ ਹੁਣ ਚੁੱਪ ਦਾ ਆਨੰਦ ਮਾਣ ਰਹੇ ਹਨ ਉਨ੍ਹਾਂ ਦੀ ਗਿਣਤੀ ਵਧੇਰੇ ਹੈ। ਇਸ ਮਾਮਲੇ ਵਿਚ ਅੱਗੇ ਵੱਧ ਕੇ ਕੈਪਟਨ ਦੇ ਹੱਕ ਵਿਚ ਅਤੇ ਨਵਜੋਤ ਸਿੱਧੂ ਦੇ ਵਿਰੋਧ ਵਿਚ ਨਾ ਖ਼ੇਡਣ ਵਾਲੇ ਚੰਦ ਆਗੂਆਂ ਵਿਚ ਸ੍ਰੀ ਸੁਨੀਲ ਜਾਖ਼ੜ ਮੋਹਰੀ ਹਨ। ਦਿਲਚਸਪ ਗੱਲ ਇਹ ਹੈ ਕਿ ਜਿਹੜੇ ਆਗੂ ਸ: ਸਿੱਧੂ ਦੇ ਖਿਲਾਫ਼ ਨਹੀਂ ਨਿੱਤਰੇ ਉਹਨਾਂ ਆਗੂਆਂ ਨੇ ਵੀ ਜਨਤਕ ਤੌਰ ’ਤੇ ਸ:ਸਿੱਧੂ ਦੇ ਹੱਕ ਵਿਚ ਸਟੈਂਡ ਲੈਣਾ ਤਾਂ ਦੂਰ ਹਾਅ ਦਾ ਨਾਅਰਾ ਵੀ ਨਹੀਂ ਮਾਰਿਆ।

ਕੈਪਟਨ ਅਤੇ ਸਿੱਧੂ ਵਿਵਾਦ ਦਾ ਬੀਅ ਤਾਂ ਉਦੋਂ ਹੀ ਬੀਜਿਆ ਗਿਆ ਸੀ ਜਦ ਕੈਪਟਨ ਅਮਰਿੰਦਰ ਸਿੰਘ ਦੀ ਕਦੇ ਹਾਂ ਕਦੇ ਨਾਂਹ ਵਿਚਾਲੇ ਸ: ਸਿੱਧੂ ਰਾਹੁਲ ਅਤੇ ਪ੍ਰਿਅੰਕਾ ਰਾਹੀਂ ਕਾਂਗਰਸ ਵਿਚ ‘ਲੈਂਡ’ ਕਰ ਗਏ ਸਨ। ਉਸ ਮਗਰੋਂ ਵਜ਼ਾਰਤ ਵਿਚ ਬਤੌਰ ਉਪ ਮੁੱਖ ਮੰਤਰੀ ਸ਼ਮੂਲੀਅਤ ਨੂੰ ਲੈ ਕੇ ਸਾਹਮਣੇ ਆਏ ਮਤਭੇਦਾਂ ਤੋਂ ਲੈ ਕੇ ਕਈ ਐਸੇ ਮੌਕੇ ਬਣੇ ਜਿਹੜੇ ਦੋਹਾਂ ਵਿਚਾਲੇ ਦੂਰੀਆਂ ਨੂੂੰ ਵਧਾਉਂਦੇ ਚਲੇ ਗਏ। ਸਥਾਨਕ ਸਰਕਾਰਾਂ ਵਿਚ ਕਈ ਗੱਲਾਂ ’ਤੇ ਸਿੱਧੂ ਦੇ ਸਖ਼ਤ ਸਟੈਂਡ, ਕੇਬਲ ਅਤੇ ‘ਮਾਈਨਿੰਗ’ ਮਾਮਲੇ ਵਿਚ ਮਤਭੇਦ ਅਤੇ ਫ਼ਿਰ ਬਰਗਾੜੀ ਅਤੇ ਬਹਿਬਲ ਕਲਾਂ ਮਾਮਲੇ ਵਿਚ ਸਿੱਧੂ ਦੇ ਪੈਂਤੜੇ ਇਕ ਨਹੀਂ ਅਨੇਕਾਂ ਵਾਰ ਮੁੱਖ ਮੰਤਰੀ ਕੈਂਪ ਨੂੰ ਰਾਸ ਨਹੀਂ ਆਏ। ਇਸ ਤੋਂ ਇਲਾਵਾ ਸਿੱਧੂ ਖਿਲਾਫ਼ ਦਰਜ ‘ਰੋਡ ਰੇਜ’ ਦੇ ਮਾਮਲੇ ਵਿਚ ਵੀ ਸੁਪਰੀਮ ਕੋਰਟ ਵਿਚੋਂ ਆਏ ਫ਼ੈਸਲੇ ਤਕ ਸਿਆਸੀ ਦਿਲਚਸਪੀ ਦਾ ਬਾਇਸ ਰਹੇ ਪਰ ਵੱਡੀ ਗੱਲ ਇਹ ਰਹੀ ਕਿ ਸੁਪਰੀਮ ਕੋਰਟ ਤੋਂ ਰਾਹਤ ਪਾਉਣ ਮਗਰੋਂ ਸਿੱਧੂ ਦੀਆਂ ਤਸਵੀਰਾਂ ਸੋਨੀਆਂ ਗਾਂਧੀ, ਰਾਹੁਲ ਅਤੇ ਪ੍ਰਿਅੰਕਾ ਨਾਲ ਰਿਲੀਜ਼ ਹੋਈਆਂ। ਸ੍ਰੀਮਤੀ ਸਿੱਧੂ ਲਈ ਚੇਅਰਮੈਨੀ ਅਤੇ ਸ: ਸਿੱਧੂ ਦੇ ਬੇਟੇ ਲਈ ਸਰਕਾਰੀ ਨਿਯੁਕਤੀ ਅਤੇ ਫ਼ਿਰ ਇਨ੍ਹਾਂ ਦੋਹਾਂ ਦੀ ਵਾਪਸੀ ਤੇ ਅੰਤ ਸ੍ਰੀਮਤੀ ਸਿੱਧੂ ਦਾ ਇਹ ਦੋਸ਼ ਕਿ ਪਾਰਲੀਮਾਨੀ ਚੋਣਾਂ ਲਈ ਉਨ੍ਹਾਂ ਦੀ ਟਿਕਟ ਕਟਾਉਣ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਸੀ, ਨੇ ਵੀ ਦੋਹਾਂ ਵਿਚਾਲੇ ਲੀਕ ਵੱਜੀ ਲੀਕ ਨੂੰ ਹੋਰ ਗੂੜ੍ਹਿਆਂ ਹੀ ਕੀਤਾ।

ਮੀਡੀਆ ਦੇ ਕੁਝ ਹਿੱਸਿਆਂ ਵਿਚ ਇਸ ਤਰ੍ਹਾਂ ਦੀਆਂ ਕਿਆਸਅਰਾਈਆਂ ਵੀ ਪੇਸ਼ ਕੀਤੀਆਂ ਜਾ ਰਹੀਆਂ ਹਨ ਕਿ ਸ੍ਰੀ ਜਾਖ਼ੜ ਦੀ ਸੰਨੀ ਦਿਓਲ ਹੱਥੋਂ ਹਾਰ ਅਤੇ ਫ਼ਿਰ ਉਨ੍ਹਾਂ ਦੇ ਸੂਬਾ ਪ੍ਰਧਾਨ ਵਜੋਂ ਅਸਤੀਫ਼ੇ ਮਗਰੋਂ ਸ: ਸਿੱਧੂ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਥਾਪਿਆ ਜਾ ਸਕਦਾ ਹੈ। ਕਿਤੇ ਤਾਂ ਇਹ ਵੀ ਗੱਲ ਸੁਣੀ ਪੜ੍ਹੀ ਗਈ ਹੈ ਕਿ ਸ: ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ।

ਸ: ਸਿੱਧੂ ਦੀਆਂ ਰਾਹੁਲ ਅਤੇ ਪ੍ਰਿਅੰਕਾ ਗਾਂਧੀ ਨਾਲ ਨੇੜਤਾ ਪ੍ਰਤੀ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ ਪਰ ਗੱਲ ਇਹ ਵੀ ਹੈ ਕਿ ਇਸ ਮੋੜ ’ਤੇ ਕੈਪਟਨ ਅਮਰਿੰਦਰ ਸਿੰਘ ਜਿਸ ਰਣਨੀਤੀ ਤਹਿਤ ਚੱਲ ਰਹੇ ਹਨ ਉਸ ਤੋਂ ਇਹ ਸਪਸ਼ਟ ਹੈ ਕਿ ਸ: ਸਿੱਧੂ ਨੂੰ ਘੱਟੋ ਘੱਟ ਪੰਜਾਬ ਵਿਚ ਸਿਆਸੀ ਵਾਧਾ ਦੇਣ ਜਾਂ ਸਿਆਸੀ ਤੌਰ ’ਤੇ ਮਜ਼ਬੂਤ ਕੀਤੇ ਜਾਣ ਦੀ ਕਿਸੇ ਵੀ ਤਜ਼ਵੀਜ਼ ਦਾ ਡਟਵਾਂ ਵਿਰੋਧ ਕੈਪਟਨ ਅਮਰਿੰਦਰ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੀਤਾ ਜਾ ਸਕਦਾ ਹੈ। ਰਾਹੁਲ ਦੀ ਕਮਾਨ ਵਿਚ ਦੇਸ਼ ਭਰ ਅੰਦਰ ਅਤੇ ਪ੍ਰਿਅੰਕਾ ਦੀ ਕਮਾਨ ਹੇਠ ਉੱਤਰ ਪ੍ਰਦੇਸ਼ ਵਿਚ ਮੂਧੇ ਮੂੰਹ ਡਿੱਗਣ ਮਗਰੋਂ ਕਮਜ਼ੋਰ ਹੋਈ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਇਸ ਵੇਲੇ ਇਸ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ’ਤੇ ਕਿੰਨਾ ਦਬਾਅ ਬਣਾ ਸਕਦੀ ਹੈ ਜਾਂ ਫ਼ਿਰ ਉਨ੍ਹਾਂ ਨੂੰ ਕਿਸ ਤਰ੍ਹਾਂ ਮਨਾਵੇਗੀ, ਇਹ ਆਪਣੇ ਆਪ ਵਿਚ ਉਹ ਸੁਆਲ ਹਨ ਜਿਨ੍ਹਾਂ ਦੇ ਜਵਾਬ ਬਹੁਤੇ ਸੌਖ਼ੇ ਨਹੀਂ ਹਨ।

ਸ: ਸਿੱਧੂ ਨੇ 6 ਜੂਨ ਤੋਂ ਅੱਜ 15 ਜੂਨ ਤਕ ਬਿਜਲੀ ਮੰਤਰੀ ਵਜੋਂ ਅਹੁਦਾ ਨਾ ਸੰਭਾਲ ਕੇ ਇਹ ਸੰਕੇਤ ਸਪਸ਼ਟ ਦੇ ਦਿੱਤਾ ਹੈ ਕਿ ਇਸ ਭਾਅ ਮੰਨਣ ਦੀ ਰੌਂਅ ਵਿਚ ਉਹ ਵੀ ਨਹੀਂ ਹਨ।

ਕੈਪਟਨ ਅਮਰਿੰਦਰ ਸਿੰਘ ਇਸ ਮਸਲੇ ਨੂੰ ਲਟਕਾ ਤਾਂ ਸਕਦੇ ਹਨ ਪਰ ਇਸ ਮਸਲੇ ’ਤੇ ਉਨ੍ਹਾਂ ਦੀ ਕਾਂਗਰਸ ਹਾਈਕਮਾਨ ਦੇ ਪ੍ਰਤੀਨਿਧ ਸ੍ਰੀ ਅਹਿਮਦ ਪਟੇਲ ਜਾਂ ਫ਼ਿਰ ਖ਼ੁਦ ਰਾਹੁਲ ਅਤੇ ਪ੍ਰਿਅੰਕਾ ਗਾਂਧੀ ਨਾਲ ਗੱਲ ਤਾਂ ਹੋਣੀ ਹੀ ਹੈ ਕਿਉਂਕਿ ਸ: ਸਿੱਧੂ ਵੱਲੋਂ ਜਿਸ ਤਰ੍ਹਾਂ ਪਾਰਟੀ ਦੇ ਹੱਕ ਵਿਚ ਧੂੰਆਂਧਾਰ ਪ੍ਰਚਾਰ ਦੇਸ਼ ਭਰ ਵਿਚ ਕੀਤਾ ਗਿਆ, ਉਸ ਨੂੰ ਵੇਖ਼ਦਿਆਂ ਗਾਂਧੀ ਪਰਿਵਾਰ ਉਨ੍ਹਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੇਗਾ।

ਇਕ ਨਵੀਂ ਕਨਸੋਅ ਇਹ ਮਿਲੀ ਹੈ ਕਿ ਦੋਹਾਂ ਧਿਰਾਂ ਵਿਚ ਪੈਦਾ ਹੋਏ ਟਕਰਾਅ ਅਤੇ ‘ਡੈਡਲਾਕ’ ਨੂੰ ਵੇਖ਼ਦਿਆਂ ਸ: ਸਿੱਧੂ ਨੂੰ ਕਾਂਗਰਸ ਦੀ ਕੇਂਦਰੀ ਸਿਆਸਤ ਵਿਚ ਅਹਿਮ ਥਾਂ ਦਿੱਤੀ ਜਾ ਸਕਦੀ ਹੈ। ਇਸ ਫ਼ੈਸਲੇ ਬਾਰੇ ਕੈਪਟਨ ਅਮਰਿੰਦਰ ਸਿੰਘ ਦੇ ਕੁਝ ਕਹਿਣ ਸੁਨਣ ਵਾਲੀ ਗੱਲ ਨਹੀਂ ਹੋਵੇਗੀ ਪਰ ਹਾਈਕਮਾਨ ਨੂੰ ਇਹ ਵੀ ਵੇਖ਼ਣਾ ਪਵੇਗਾ ਕਿ ਪੰਜਾਬ ਦੀ ਸੇਵਾ ਨੂੰ ਹਮੇਸ਼ਾ ਅੱਗੇ ਰੱਖਣ ਦੀ ਗੱਲ ਕਰਦੇ ਆਏ ਸਿੱਧੂ ਕੀ ਰਾਹੁਲ ਅਤੇ ਪ੍ਰਿਅੰਕਾ ਦੀ ਮੰਨ ਕੇ ਦੇਸ਼ ਦੀ ਰਾਜਨੀਤੀ ਵਿਚ ਜਾਣ ਲਈ ਤਿਆਰ ਹੋਣਗੇ?

ਇਸ ਵੇਲੇ ਸਾਰੇ ਪੰਜਾਬ ਹੀ ਨਹੀਂ ਪੰਜਾਬ ਵਿਚ ਦਿਲਚਸਪੀ ਰੱਖਣ ਵਾਲੇ ਹੋਰਨਾਂ ਦੀਆਂ ਵੀ ਨਜ਼ਰਾਂ ਇਸ ਗੱਲ ’ਤੇ ਲੱਗੀਆਂ ਹਨ ਕਿ ਇਹ ਵਿਵਾਦ ਕਿੱਥੇ ਨਿਬੜੇਗਾ, ਕਿਹੜੇ ਭਾਅ ਨਿੱਬੜੇਗਾ।

ਉਂਜ ਸਿਆਸਤ ਵਿਚ ਸਭ ਕੁਝ ਸੰਭਵ ਮੰਨਿਆਂ ਜਾਂਦੈ ਪਰ ਸਮਾਂ ਹੀ ਦੱਸੇਗਾ ਕਿ ਕਾਂਗਰਸ ਹਾਈਕਮਾਨ ਭੁਰਜੀ ਨੂੰ ਆਂਡੇ ਵਿਚ ਤਬਦੀਲ ਕਰ ਸਕੇਗੀ ਜਾਂ ਨਹੀਂ।

ਇਸ ਨੂੰ ਵੀ ਪੜ੍ਹੋ:
ਕੀ ਸੋਚਕੇ ਬੈਠੇ ਹਨ ਸੋਨੀ? ਐਲਾਨ ਦੇ 2 ਹਫ਼ਤੇ ਬਾਅਦ ਵੀ ਨਹੀਂ ਸੰਭਾਲਿਆ ਨਵੇਂ ਮਹਿਕਮੇ ਦਾ ਚਾਰਜ – ਇੱਥੇ ਕਲਿੱਕ ਕਰੋ

- Advertisement -

ਸਿੱਖ ਜਗ਼ਤ

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਹੇਸਟਿੰਗਜ਼ ਤੋਂ ਸਜਿਆ ਵਿਸ਼ਾਲ ਨਗਰ ਕੀਰਤਨ

ਹਰਜਿੰਦਰ ਸਿੰਘ ਬਸਿਆਲਾ ਔਕਲੈਂਡ, 20 ਅਪ੍ਰੈਲ, 2024 ਨਿਊਜ਼ੀਲੈਂਡ ਸਿੱਖ ਸੁਸਾਇਟੀ ਹੇਸਟਿੰਗਜ਼ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ ਗੁਰਦੁਆਰਾ ਸਾਹਿਬ ਹੇਸਟਿੰਗਜ਼ ਤੋਂ ਸਜਾਇਆ ਗਿਆ। ਫੁੱਲਾਂ ਲੱਗੀ...

DSGMC ਵੱਲੋਂ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਖੇ 5 ਮਈ ਤੋਂ OPD ਸੇਵਾਵਾਂ ਸ਼ੁਰੂ ਕਰਨ ਦਾ ਐਲਾਨ

ਯੈੱਸ ਪੰਜਾਬ ਨਵੀਂ ਦਿੱਲੀ, 19 ਅਪ੍ਰੈਲ, 2024 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਈ ਸਾਲਾਂ ਤੋਂ ਬੰਦ ਪਏ ਬਾਲਾ ਸਾਹਿਬ ਹਸਪਤਾਲ ਯਾਨੀ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਚ 5 ਮਈ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,197FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...