Thursday, March 28, 2024

ਵਾਹਿਗੁਰੂ

spot_img
spot_img

ਕੈਪਟਨ ਵੱਲੋਂ 19 ਨਵੇਂ ਆਈ.ਟੀ.ਆਈ. ਮਨਜ਼ੂਰ, ਗੁਰੂ ਗੋਬਿੰਦ ਸਿੰਘ ਇੰਸਟੀਚਿਊਟ ਆਫ਼ ਸਕਿੱਲਜ਼ ਨੂੰ ਯੂਨੀਵਰਸਿਟੀ ਵਜੋਂ ਅਪਗ੍ਰੇਡ ਕਰਨ ਦੀ ਪ੍ਰਵਾਨਗੀ

- Advertisement -

ਯੈੱਸ ਪੰਜਾਬ
ਚੰਡੀਗੜ੍ਹ, 19 ਅਪ੍ਰੈਲ, 2021:
ਸੂਬੇ ਵਿੱਚ ਮੌਜੂਦਾ ਤਕਨੀਕੀ ਸਿੱਖਿਆ ਪ੍ਰਣਾਲੀ ਨੂੰ ਹੋਰ ਮਜਬੂਤ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ 19 ਨਵੀਆਂ ਆਈਟੀਆਈਜ਼ ਦੀ ਸਥਾਪਨਾ ਨੂੰ ਪ੍ਰਵਾਨਗੀ ਦੇ ਦਿੱਤੀ ਜਿਹਨਾਂ ਵਿੱਚ ਬਿਆਸ ਵਿਖੇ ਸਥਾਪਤ ਕੀਤੀ ਜਾਣ ਵਾਲੀ ਆਈਟੀਆਈ ਵੀ ਸ਼ਾਮਲ ਹੋਵੇਗੀ। ਇਹਨਾਂ ਆਈਟੀਆਈਜ਼ ਦੀਆਂ ਕਲਾਸਾਂ ਅਗਾਮੀ ਸ਼ੈਸ਼ਨ ਵਿੱਚ ਸ਼ੁਰੂ ਹੋਣਗੀਆਂ।

ਅੱਜ ਇੱਥੇ ਇਕ ਉੱਚ ਪੱਧਰੀ ਵਿਭਾਗੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਇੰਸਟੀਚਿਊਟ ਆਫ ਸਕਿੱਲਜ (ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ ਦੇ ਸਬੰਧਤ ਕਾਲਜ ਵਜੋਂ) ਨੂੰ 2021-22 ਸ਼ੈਸ਼ਨ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਯੂਨੀਵਰਸਿਟੀ ਵਜੋਂ ਅਪਗ੍ਰੇਡ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਕੈਪਟਨ ਅਮਰਿੰਦਰ ਸਿੰਘ ਨੇ ਲਹਿਰਾਗਾਗਾ ਦੇ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਨੂੰ ਮੁੜ ਸੁਰਜੀਤ ਕੀਤੇ ਜਾਣ ਦੀ ਵਿਭਾਗੀ ਤਜਵੀਜ ਨੂੰ ਵੀ ਪ੍ਰਵਾਨਗੀ ਦੇ ਦਿੱਤੀ।

ਉਸਾਰੀ ਪੱਖੋਂ 16 ਆਈਟੀਆਈਜ਼ ਦਾ ਕੰਮ ਚੱਲ ਰਿਹਾ ਹੈ ਜਦੋਂ ਕਿ ਲੋਕ ਨਿਰਮਾਣ ਵਿਭਾਗ ਨੇ 2 ਆਈਟੀਆਈਜ ਲਈ ਟੈਂਡਰ ਜਾਰੀ ਕਰ ਦਿੱਤੇ ਹਨ। ਇਹਨਾਂ 19 ਵਿੱਚੋਂ 16 ਆਈਟੀਆਈਜ਼ ਦੀ ਉਸਾਰੀ ਲੋਕ ਨਿਰਮਾਣ ਵਿਭਾਗ ਵੱਲੋਂ ਕੀਤੀ ਜਾਵੇਗੀ ਜਦੋਂ ਕਿ ਬਾਕੀ 3 ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੁਆਰਾ ਉਸਾਰੀਆਂ ਜਾਣਗੀਆਂ। ਇਹਨਾਂ ਆਈਟੀਆਈਜ਼ ਲਈ ਜਰੂਰੀ ਅਸਾਮੀਆਂ ਦੀ ਸਿਰਜਣਾ ਹਿੱਤ ਵਿੱਤ ਵਿਭਾਗ ਨੇ ਮਨਜੂਰੀ ਦੇ ਦਿੱਤੀ ਹੈ।

ਇਸ ਮੌਕੇ ਮੁੱਖ ਮੰਤਰੀ ਨੇ ਇਕ ਮੋਬਾਇਲ ਐਪ ਈ- ਆਈਟੀਆਈ ਪੰਜਾਬ ਵੀ ਜਾਰੀ ਕੀਤਾ ਜੋ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਿੱਖਿਆ ਦੀ ਜ਼ਰੂਰੀ ਸਮੱਗਰੀ ਮੁਹੱਈਆ ਕਰਨ ਦੇ ਨਾਲ ਨਾਲ ਉਹਨਾਂ ਲਈ ਸਿੱਖਿਆ ਦੇ ਆਧੁਨਿਕ ਤਰੀਕਿਆਂ ਦੀ ਸਿਖਲਾਈ ਦਾ ਵੀ ਚੰਗਾ ਸਾਧਨ ਸਾਬਤ ਹੋਵੇਗਾ।

ਇਹ ਐਪ ਵਿਭਾਗ ਦੁਆਰਾ ਵਿਕਸਿਤ ਕੀਤਾ ਗਿਆ ਹੈ ਅਤੇ ਇਸ ਵਿੱਚ ਆਨਲਾਈਨ ਸਿਖਲਾਈ ਦਾ ਪੂਰਾ ਪੈਕੇਜ ਹੈ। ਇਸ ਵਿੱਚ 66 ਈ-ਬੁੱਕਸ, ਪੀ.ਪੀ.ਟੀ. ਪ੍ਰੈਜੈਂਟੇਸ਼ਨ ਵਜੋਂ 700 ਲੈਕਚਰ, 900 ਲੈਕਚਰਾਂ ਦੀਆਂ ਵੀਡੀਓਜ਼, ਪ੍ਰੈਕਟੀਕਲ ਸਿੱਖਿਆ ਦੇ 500 ਵੀਡੀਓਜ਼ ਅਤੇ 30000 ਸਵਾਲਾਂ ਵਾਲਾ ਪ੍ਰਸ਼ਨ ਬੈਂਕ ਵੀ ਹੈ ਜੋ ਕਿ ਆਨਲਾਈਨ ਸਿੱਖਿਆ ਪੱਖੋਂ ਵਿਦਿਆਰਥੀਆਂ ਦੀ ਮਦਦ ਕਰੇਗਾ।

ਇਕ ਹੋਰ ਫੈਸਲੇ ਵਿੱਚ ਮੁੱਖ ਮੰਤਰੀ ਨੇ ਵਿਭਾਗ ਨੂੰ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਫ਼ਿਰੋਜ਼ਪੁਰ ਅਤੇ ਬੇਅੰਤ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਗੁਰਦਾਸਪੁਰ ਵਿੱਚ ਦਾਖ਼ਲਿਆਂ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਅਤੇ ਦਾਖ਼ਲੇ ਜੁਲਾਈ 2021 ਤੋਂ ਸ਼ੁਰੂ ਕਰਨ ਲਈ ਕਿਹਾ। ਇਹਨਾਂ ਦੋਵਾਂ ਸੰਸਥਾਵਾਂ ਨੂੰ ਕੈਂਪਸ/ਗੈਰ-ਸਬੰਧਤ ਯੂਨੀਵਰਸਿਟੀਆਂ ਵਜੋਂ ਅਪਗ੍ਰੇਡ ਕਰ ਦਿੱਤਾ ਗਿਆ ਹੈ।

ਮੀਟਿੰਗ ਦੌਰਾਨ ਮੁੱਖ ਮੰਤਰੀ ਨੂੰ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਕੀਤੀਆਂ ਗਈਆਂ ਪਹਿਲਕਦਮੀਆਂ ਬਾਰੇ ਵੀ ਜਾਣੂ ਕਰਵਾਇਆ ਗਿਆ ਜਿਹਨਾਂ ਵਿੱਚ ਆਈਟੀਆਈਜ਼ ਵਿੱਚ ਬੀਤੇ 10 ਵਰ੍ਹਿਆਂ ਤੋਂ 23,000 ਦੇ ਅੰਕੜੇ ਉੱਤੇ ਖੜ੍ਹੀ ਸੀਟਾਂ ਦੀ ਗਿਣਤੀ 60 ਫ਼ੀਸਦੀ ਦਾ ਵਾਧਾ ਦਰਜ ਕਰਦੀ ਹੋਈ 37,996 ਉੱਤੇ ਪਹੁੰਚ ਗਈ ਹੈ।

ਵਿਦਿਆਰਥੀਆਂ ਦੀ ਸਿਖਲਾਈ ਨੂੰ ਉਦਯੋਗਿਕ ਖੇਤਰ ਦੇ ਅਨੁਕੂਲ ਬਣਾਉਣ ਲਈ ਸਿਖਲਾਈ ਦੀ ਦੁਵੱਲੀ ਪ੍ਰਣਾਲੀ ਵੀ ਆਈਟੀਆਈਜ਼ ਵਿੱਚ ਉਦਯੋਗ ਜਗਤ ਦੀ ਮਦਦ ਨਾਲ ਸ਼ੁਰੂ ਕੀਤੀ ਗਈ ਹੈ। ਇਸ ਪ੍ਰਣਾਲੀ ਤਹਿਤ ਵਿਦਿਆਰਥੀਆਂ ਨੂੰ ਆਈਟੀਆਈ ਵਿੱਚ 6 ਮਹੀਨਿਆਂ ਦੀ ਥਿਊਰੀ ਦੀ ਸਿਖਲਾਈ ਅਤੇ 6 ਮਹੀਨਿਆਂ ਲਈ ਕਿਸੇ ਉਦਯੋਗ ਵਿੱਚ ਵਿਹਾਰਕ (ਪ੍ਰੈਕਟੀਕਲ) ਸਿਖਲਾਈ ਪ੍ਰਦਾਨ ਕੀਤੀ ਜਾਵੇਗੀ। ਸਿੱਟੇ ਵਜੋਂ ਮੌਜੂਦਾ ਵਰ੍ਹੇ ਇਸ ਪ੍ਰਣਾਲੀ ਤਹਿਤ 413 ਇਕਾਈਆਂ ਨੂੰ ਚਲਾਇਆ ਜਾਵੇਗਾ ਜਿਸ ਨਾਲ 8500 ਵਿਦਿਆਰਥੀਆਂ ਨੂੰ ਲਾਭ ਪੁੱਜੇਗਾ।

ਮੁੱਖ ਮੰਤਰੀ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਵਿਭਾਗ ਵੱਲੋਂ ਉਦਯੋਗ ਜਗਤ ਦੀਆਂ ਕਈ ਮਸ਼ਹੂਰ ਕੰਪਨੀਆਂ ਜਿਵੇਂ ਕਿ ਹੀਰੋ ਸਾਇਕਲਜ਼, ਟ੍ਰਾਈਡੈਂਟ ਲਿਮ., ਏਵਨ ਸਾਈਕਲਜ਼, ਸਵਰਾਜ ਇੰਜਨ ਲਿਮ., ਮਹਿੰਦਰਾ ਐਂਡ ਮਹਿੰਦਰਾ, ਫੈਡਰਲ ਮੁਗਲ ਪਟਿਆਲਾ, ਗੋਦਰੇਜ ਐਂਡ ਬੌਇਸ ਲਿਮ. ਮੋਹਾਲੀ, ਇੰਟਰਨੈਸ਼ਨਲ ਟਰੈਕਟਰਜ਼ ਲਿਮ. (ਸੋਨਾਲੀਕਾ) ਹੁਸ਼ਿਆਰਪੁਰ, ਐਨਐਫਐਲ ਬਠਿੰਡਾ ਅਤੇ ਨੰਗਲ, ਨੈਸਲੇ ਇੰਡੀਆ ਲਿਮ. ਬਠਿੰਡਾ ਅਤੇ ਮੋਗਾ, ਹੀਰੋ ਯੂਟੈਕਟਿਕ ਇੰਡਸਟ੍ਰੀ ਲੁਧਿਆਣਾ, ਪੰਜਾਬ ਐਲਕਲੀਜ਼ ਐਂਡ ਕੈਮੀਕਲਜ਼ ਲਿਮ. ਨੰਗਲ, ਹੋਟਲ ਹਾਯਤ ਅਤੇ ਹੋਟਲ ਤਾਜ ਆਦਿ ਨਾਲ ਤਾਲਮੇਲ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਬੀਤੇ 15 ਮਹੀਨਿਆਂ ਦੌਰਾਨ ਤਕਰੀਬਨ ਅੱਧੇ ਕੋਰਸ ਜੋ ਕਿ ਸਟੇਟ ਕੌਂਸਲ ਫਾਰ ਵੋਕੇਸ਼ਨਲ ਟ੍ਰੇਨਿੰਗ (ਐਸਸੀਵੀਟੀ) ਨਾਲ ਸਬੰਧਤ ਸਨ, ਉਹਨਾਂ ਨੂੰ ਅਪਗ੍ਰੇਡ ਕਰਕੇ ਨੈਸ਼ਨਲ ਕੌਂਸਲ ਫਾਰ ਵੋਕੇਸ਼ਨਲ ਐਜੂਕੇਸ਼ਨ ਐਂਡ ਟ੍ਰੇਨਿੰਗ (ਐਨਸੀਵੀਈਟੀ) ਨਾਲ ਜੋੜ ਦਿੱਤਾ ਗਿਆ ਹੈ। ਇਹਨਾਂ ਐਨਸੀਵੀਈਟੀ ਪ੍ਰਮਾਣ ਪੱਤਰਾਂ ਨੂੰ ਨਾ ਸਿਰਫ਼ ਭਾਰਤ ਵਿੱਚ ਸਗੋਂ ਪੂਰੀ ਦੁਨੀਆਂ ਦੇ 160 ਦੇਸ਼ਾਂ ਵਿੱਚ ਮਾਣਤਾ ਹਾਸਲ ਹੈ।

ਸਾਲ 2018 ਵਿੱਚ ਸਿਰਫ਼ 12750 ਵਿਦਿਆਰਥੀਆਂ ਨੂੰ 606 ਐਨਸੀਵੀਟੀ ਇਕਾਈਆਂ ਵਿੱਚ ਐਨਸੀਵੀਈਟੀ ਪ੍ਰਮਾਣ ਪੱਤਰ ਹਾਸਲ ਹੋਇਆ ਜਦਕਿ ਇਸ ਸ਼ੈਸ਼ਨ ਵਿੱਚ 33635 ਵਿਦਿਆਰਥੀਆਂ ਨੂੰ 1597 ਐਨਸੀਵੀਟੀ ਇਕਾਈਆਂ ਵਿੱਚ ਐਨਸੀਵੀਈਟੀ ਪ੍ਰਮਾਣ ਪੱਤਰ ਹਾਸਿਲ ਹੋਵੇਗਾ ਜੋ ਕਿ 160 ਫ਼ੀਸਦੀ ਦਾ ਵਾਧਾ ਹੈ।

ਇਸ ਤੋਂ ਛੁੱਟ ਵਿਭਾਗ ਨੇ ਭਾਰਤ ਸਰਕਾਰ ਦੇ ਵੱਖੋ-ਵੱਖ 16 ਵਿਸ਼ਿਆਂ ਦੀਆਂ ਕਿਤਾਬਾਂ ਪੰਜਾਬੀ ਵਿੱਚ ਤਰਜ਼ੁਮਾਂ ਕਰਵਾਈਆਂ ਹਨ ਅਤੇ 25 ਹੋਰ ਵਿਸ਼ਿਆਂ ਦਾ ਪੰਜਾਬੀ ਵਿੱਚ ਤਰਜ਼ੁਮਾਂ ਜਾਰੀ ਹੈ। ਇਸ ਦੇ ਨਾਲ ਹੀ ਸੂਬੇ ਵੱਲੋਂ 25000 ਸਵਾਲ ਡੀਜੀਟੀ ਨੂੰ ਪੰਜਾਬੀ ਭਾਸ਼ਾ ਵਿੱਚ ਭੇਜੇ ਗਏ ਹਨ ਤਾਂ ਜੋ ਪ੍ਰਸ਼ਨ ਬੈਂਕ ਵਿੱਚ ਇਹ ਸ਼ਾਮਲ ਕੀਤੇ ਜਾ ਸਕਣ।

- Advertisement -

ਸਿੱਖ ਜਗ਼ਤ

ਉੱਤਰਾਖੰਡ ਵਿੱਚ ਨਾਨਕ ਮਤਾ ਵਿਖ਼ੇ ਵੱਡੀ ਵਾਰਦਾਤ: ਕਾਰਸੇਵਾ ਮੁਖ਼ੀ ਬਾਬਾ ਤਰਸੇਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ

ਯੈੱਸ ਪੰਜਾਬ ਊਧਮ ਸਿੰਘ ਨਗਰ, ਉੱਤਰਾਖ਼ੰਡ, 28 ਮਾਰਚ, 2024: ਉੱਤਰਾਖੰਡ ਵਿੱਚ ਸਥਿਤ ਇਤਹਾਸਕ ਸਥਾਨ ਗੁਰਦੁਆਰਾ ਗੁਰੂ ਨਾਨਕ ਮਤਾ ਦੀ ਕਾਰਸੇਵਾ ਵਿੱਚ ਲੱਗੇ ਬਾਬਾ ਤਰਸੇਮ ਦਾ ਵੀਰਵਾਰ ਸਵੇਰੇ ਉਨ੍ਹਾਂ ਦੇ ਡੇਰੇ ਵਿਖ਼ੇ...

ਸ੍ਰੀ ਦਰਬਾਰ ਸਾਹਿਬ ਲਈ ਹਰਮਨ ਫਿਨੋਕੇਮ ਲਿਮਟਿਡ ਵੱਲੋਂ 10 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ

ਯੈੱਸ ਪੰਜਾਬ ਅੰਮ੍ਰਿਤਸਰ, 25 ਮਾਰਚ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਪ੍ਰਗਟਾਉਂਦਿਆਂ ਹਰਮਨ ਫਿਨੋਕੇਮ ਲਿਮਟਿਡ ਕੰਪਨੀ ਮੁੰਬਈ ਵੱਲੋਂ 10 ਲੱਖ ਰੁਪਏ ਭੇਟ ਕੀਤੇ ਗਏ ਹਨ। ਸ੍ਰੀ ਦਰਬਾਰ...

ਮਨੋਰੰਜਨ

ਪੂਨਮ ਢਿੱਲੋਂ ਅਤੇ ਰਾਜ ਬੱਬਰ ਦੀ ‘ਏਕ ਕੋਰੀ ਪ੍ਰੇਮ ਕਥਾ’ 5 ਅਪ੍ਰੈਲ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 27 ਮਾਰਚ, 2024 ਚੰਡੀਗੜ੍ਹ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ, ਆਉਣ ਵਾਲੀ ਫਿਲਮ "ਏਕ ਕੋਰੀ ਪ੍ਰੇਮ ਕਥਾ" ਲਈ ਬਹੁਤ-ਉਮੀਦ ਕੀਤੀ ਪ੍ਰੈਸ ਕਾਨਫਰੰਸ ਨੇ ਮੀਡੀਆ ਅਤੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਸੁਗੰਧ ਫਿਲਮਜ਼ ਅਤੇ ਕੇਨਿਲਵਰਥ ਫਿਲਮਜ਼ ਐੱਲਐੱਲਪੀ....

ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਲਈ ਸੁਣੇਹਾ ਹੋਵੇਗੀ ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ ਤੇ ਅਦਿਤੀ ਸ਼ਰਮਾ ਦੀ ਪੰਜਾਬੀ ਫ਼ਿਲਮ ‘ਪ੍ਰਾਹੁਣਾ 2’

ਯੈੱਸ ਪੰਜਾਬ 20 ਮਾਰਚ, 2024 ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ ਕਰਦੀ ਹੋਈ ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਨੂੰ ਵੱਡਾ ਸੁਨੇਹਾ ਵੀ ਦੇਵੇਗੀ। ਆਪਣੇ ਨਾਂ ‘ਤੇ ਬੇਸ਼ੱਕ ਇਹ...

ਪੰਜਾਬੀ ਫ਼ਿਲਮ ‘ਮਜਨੂੰ’ 22 ਮਾਰਚ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 19 ਮਾਰਚ, 2024 ਅੱਜ ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫਿਲਮ "ਮਜਨੂੰ" ਦੇ ਕੇਂਦਰ ਦੀ ਸਟੇਜ 'ਤੇ ਆਉਣ 'ਤੇ ਅੱਜ ਇਕ ਸ਼ਾਨਦਾਰ ਪ੍ਰੈਸ ਕਾਨਫਰੰਸ ਨੇ ਜਲੰਧਰ ਦੇ ਹਾਲਾਂ ਨੂੰ ਰੌਸ਼ਨ ਕਰ ਦਿੱਤਾ। ਕਿਰਨ ਸ਼ੇਰਗਿੱਲ,...

ਸੋਸ਼ਲ ਮੀਡੀਆ

223,260FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...