Tuesday, March 19, 2024

ਵਾਹਿਗੁਰੂ

spot_img
spot_img

ਕੀ ਹੈ ਨਵਜੋਤ ਸਿੱਧੂ ਦਾ ਪੰਜਾਬ ਮਾਡਲ ਅਤੇ ਕਿਹੜਾ ਹੈ ਸਿੱਧੂ ਦਾ ‘ਰੋਡਮੈਪ’? – ਐੱਚ.ਐੱਸ.ਬਾਵਾ

- Advertisement -

ਇਕ ਗੱਡੀਆਂ ਦੇ ਮਾਡਲ ਸੁਣੀਂਦੇ ਨੇ ਅਤੇ ਦੂਜੇ ਸਟੇਜਾਂ ਤੇ ਇਸ਼ਤਿਹਾਰਾਂ ਵਿੱਚ ਮਾਡਲ ਵੇਖ਼ੀਦੇ ਨੇ। ਛੋਟੇ ਹੁੰਦਿਆਂ ਸਾਇੰਸ ਦੇ ਮਾਡਲ ਆਪ ਬਣਾ ਕੇ ਜਾਂ ਫ਼ਿਰ ਬਜ਼ਾਰੋਂ ਖ਼ਰੀਦ ਕੇ ਸਾਇੰਸ ਟੀਚਰ ਕੋਲ ਜਮ੍ਹਾਂ ਕਰਵਾਈਦੇ ਸਨ। ਇਸ ਤੋਂ ਇਲਾਵਾ ਸੰਸਥਾਵਾਂ, ਸਰਕਾਰਾਂ ਅਤੇ ਪਾਰਟੀਆਂ ਦੀਆਂ ਨੀਤੀਆਂ ਅਤੇ ਕਾਰਗੁਜ਼ਾਰੀਆਂ ਦੇ ਵੀ ਮਾਡਲ ਹੁੰਦੇ ਹਨ। ਇਕ ਮਾਡਲ ਦਾ ਮੁਕਾਬਲਾ ਦੂਜੇ ਮਾਡਲ ਨਾਲ ਕੀਤਾ ਜਾਂਦਾ ਹੈ ਤਾਂ ਜੋ ਦੋਹਾਂ ਮਾਡਲਾਂ ਦਾ ਮੁਲਾਂਕਣ ਕੀਤਾ ਜਾ ਸਕੇ। ਸਮਝਿਆ ਜਾ ਸਕੇ ਬਈ ਚੰਗਾ ਕਿਹੜਾ, ਮਾੜਾ ਕਿਹੜਾ?

ਅੱਜ ਕਲ੍ਹ ਪੰਜਾਬ ਵਿੱਚ ਗੱਲ ਹੋ ਰਹੀ ਹੈ ਪ੍ਰਦੇਸ਼ ਕਾਂਗਰਸ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਦੇ ਪੰਜਾਬ ਮਾਡਲ ਦੀ। ਦਿਲਚਸਪ ਗੱਲ ਇਹ ਹੈ ਕਿ ਅਜੇ ਕੋਈ ਹੋਰ ਪਾਰਟੀ ਜਾਂ ਫ਼ਿਰ ਉਨ੍ਹਾਂ ਦੀ ਆਪਣੀ ਪਾਰਟੀ ਵੀ ਸਿੱਧੂ ਦੇ ਪੰਜਾਬ ਮਾਡਲ ਦੀ ਗੱਲ ਨਹੀਂ ਕਰ ਰਹੀ। ਗੱਲ ਕਰ ਰਹੇ ਹਨ, ਕੇਵਲ ਤੇ ਕੇਵਲ ਨਵਜੋਤ ਸਿੱਧੂ।

ਸਿੱਧੂ ਦੇ ਪੰਜਾਬ ਮਾਡਲ ਦੀ ਗੱਲ ਸਿੱਧੂ ਸਾਹਿਬ ਸੋਸ਼ਲ ਮੀਡੀਆ ’ਤੇ ਪੋਸਟਾਂ ਅਤੇ ਵੀਡੀਓ ਰਾਹੀਂ ਕਰਦੇ ਹਨ, ਚੈਨਲਾਂ ਅਤੇ ਵੈੱਬ ਚੈਨਲਾਂ ਨਾਲ ਇੰਟਰਵਿਊ ਵਿੱਚ ਕਰਦੇ ਹਨ, ਫੁੱਲ ਸਫ਼ੇ ਅਤੇ ਕਦੀ ਅੱਧੇ ਪੌਣੇ ਸਫ਼ੇ ਦੇ ਅਖ਼ਬਾਰੀ ਇੰਟਰਵਿਊਜ਼ ਵਿੱਚ ਕਰਦੇ ਹਨ, ਰੈਲੀਆਂ, ਮੀਟਿੰਗਾਂ ਅਤੇ ਪ੍ਰੈਸ ਕਾਨਫਰੰਸਾਂ ਵਿੱਚ ਕਰਦੇ ਹਨ ਅਤੇ ਹੁਣ ਤਾਂ ਢਾਬਿਆਂ ’ਤੇ ਖ਼ਾਣੇ ਦਾ ਜ਼ਾਇਕਾ ਲੈਂਦਿਆਂ ਤੇ ਚਾਹ ਦੀਆਂ ਚੁਸਕੀਆਂ ਲੈਂਦਿਆਂ ਵੀ ਕਰਦੇ ਹਨ।

ਦਰਅਸਲ ਸਿੱਧੂ ਸਾਹਿਬ ਕੇਵਲ ਆਪਣੇ ਪੰਜਾਬ ਮਾਡਲ ਦੀ ਗੱਲ ਹੀ ਨਹੀਂ ਕਰਦੇ, ਉਹਨਾਂ ਕੋਲ ਪੰਜਾਬ ਲਈ ਕੋਈ ‘ਰੋਡਮੈਪ’ ਵੀ ਹੈ, ਉਹ ਉਹਦੀ ਵੀ ਬਾਤ ਪਾਉਂਦੇ ਹਨ। ਕਈ ਵਾਰ ਇਹ ਦਾਅਵਾ ਵੀ ਕਰ ਜਾਂਦੇ ਹਨ ਕਿ ਨਾ ਤਾਂ ਕਿਸੇ ਕੋਲ ਐਸਾ ਕੋਈ ਮਾਡਲ ਹੈ ਅਤੇ ਨਾ ਕੋਈ ਐਸਾ ਰੋਡਮੈਪ। ਉਂਜ ਅਜੇ ਮੈਨੂੰ ਇਹ ਸਮਝ ਨਹੀਂ ਆਈ ਕਿ ਕੀ ਨਵਜੋਤ ਸਿਧੂ ਦਾ ਪੰਜਾਬ ਮਾਡਲ ਉਹਨਾਂ ਦੇ ਪੰਜਾਬ ਦੇ ਰੋਡਮੈਪ ਤੋਂ ਕੋਈ ਵੱਖ਼ਰੀ ਸ਼ੈਅ ਹੈ ਜਾਂ ਫ਼ਿਰ ਇਹ ਇਕ ਹੀ ਵਸਤੂ ਦੇ ਦੋ ਨਾਂਅ ਹਨ। ਅਜੇ ਮੈਨੂੂੰ ਇਹ ਵੀ ਨਹੀਂ ਪਤਾ ਕਿ ਨਵਜੋਤ ਸਿੱਧੂ ਦਾ ਪੰਜਾਬ ਮਾਡਲ ਅਤੇ ਪੰਜਾਬ ਰੋਡਮੈਪ ਕੀ ਕਿਸੇ ਚੋਣ ਮਨੋਰਥ ਪੱਤਰ ਵਰਗੇ ਹੋਣਗੇ ਜਾਂ ਇਹ ਫ਼ਿਰ ਇਹ ਕੋਈ ਨਵੀਂ ‘ਥਰੀ ਡੀ’ ਜਾਂ ‘ਫ਼ਾਈਵ ਜੀ’ ਵਰਗੀ ਕੋਈ ਅੱਲੋਕਾਰ ਸ਼ੈਅ ਹੋਵੇਗੀ।

ਇਹ ਸਿੱਧੂ ਸਾਹਿਬ ਵਾਲਾ ਪੰਜਾਬ ਮਾਡਲ ਅਤੇ ਰੋਡਮੈਪ ਹੈ ਕੀ? ਘੱਟੋ ਘੱਟ ਮੈਨੂੰ ਤਾਂ ਨਹੀਂ ਪਤਾ। ਮੈਂ ਇਸ ਤੋਂ ਅਣਜਾਣ ਹਾਂ। ਮੇਰੇ ਧਿਆਨ ਵਿੱਚ ਤਾਂ ਇਹ ਵੀ ਨਹੀਂ ਕਿ ਸਿੱਧੂ ਸਾਹਿਬ ਦਾ ਇਹ ਪੰਜਾਬ ਮਾਡਲ ਕੋਈ ਡਾਕੂਮੈਂਟ ਹੈ ਅਤੇ ਜੇ ਹੈ ਤਾਂ ਕਦੋਂ ਅਤੇ ਕਿੱਥੇ ਜਾਰੀ ਹੋਇਆ। ਇਹ ਕੈਸਾ ਮਾਡਲ ਹੈ, ਇਸ ਵਿੱਚ ਕੀ ਹੈ?

ਕਈ ਵਾਰ ਇੰਜ ਹੁੰਦਾ ਹੈ ਕਿ ਕੋਈ ਕੰਪਨੀ ਤੁਹਾਨੂੰ ਇਹ ਨਹੀਂ ਦੱਸਦੀ ਕਿ ਉਹਨਾਂ ਦਾ ‘ਪ੍ਰਾਡਕਟ’ ਹੈ ਕੀ, ਉਸ ਦੇ ਅੰਦਰ ਕੀ ਹੈ, ਉਹਦੀਆਂ ਖ਼ੂਬੀਆਂ ਕੀ ਹਨ। ਉਹਦੇ ਮਾਰਕੀਟ ਵਿੱਚ ਵਿਕਦੀਆਂ ਹੋਰ ਚੀਜ਼ਾਂ ਤੋਂ ਵਖ਼ਰੇ ਫ਼ੀਚਰਜ ਕੀ ਹਨ, ਉਹ ਕਿਵੇਂ ਬਿਹਤਰ ਹੈ ਪਰ ਉਸ ਕੰਪਨੀ ਅੰਦਰ ‘ਕਾਨਫ਼ੀਡੈਂਸ’ ਹੀ ਇੰਨਾ ਹੁੰਦਾ ਹੈ ਜਾਂ ਫ਼ਿਰ ਉਸ ਕੰਪਨੀ ਦਾ ਬਰਾਂਡ ਹੀ ਇੰਨਾ ਵੱਡਾ ਹੁੰਦਾ ਹੈ ਕਿ ਉਹ ਤੁਹਾਨੂੰ ਆਪਣਾ ਉਹ ਉਤਪਾਦਨ ਵੇਚਣ ਤੁਰ ਪੈਂਦੀ ਹੈ ਜਿਹੜਾ ਕਿਸੇ ਨੇ ਵੇਖ਼ਿਆ ਹੀ ਨਹੀਂ ਹੁੰਦਾ।

ਨਵਜੋਤ ਸਿੱਧੂ ਵੀ ਇੰਜ ਹੀ ਕਰ ਰਹੇ ਹਨ। ਮੇਰੀ ਜਾਚੇ ਕੋਈ ਪੰਜਾਬ ਮਾਡਲ, ਕੋਈ ‘ਰੋਡਮੈਪ’ ਲੋਕਾਂ ਸਾਹਮਣੇ ਪੇਸ਼ ਕਰਕੇ, ਉਹਨਾਂ ਸਾਹਮਣੇ ਰੱਖ ਕੇ ਹੀ ਉਹਦੀ ‘ਮਾਰਕੀਟਿੰਗ’ ਸ਼ੁਰੂ ਕੀਤੀ ਜਾ ਸਕਦੀ ਹੈ ਪਰ ਇੱਥੇ ਉਲਟ ਹੋ ਰਿਹਾ ਹੈ, ਮਾਰਕੀਟਿੰਗ ਜਾਰੀ ਹੈ, ਤੁਹਾਨੂੰ ਕਨਵਿੰਸ ਕੀਤਾ ਜਾ ਰਿਹਾ ਹੈ, ਪਰ ਕਾਹਦੇ ਬਾਰੇ ਕਨਵਿੰਸ ਕੀਤਾ ਜਾ ਰਿਹਾ ਹੈ, ਇਹ ਤੁਹਾਨੂੰ ਨਹੀਂ ਦੱਸਿਆ ਜਾ ਰਿਹਾ। ਦੋ ਨਾਂਅ ਵੇਚੇ ਜਾ ਰਹੇ ਹਨ – ਸਿੱਧੂ ਦਾ ਪੰਜਾਬ ਮਾਡਲ ਅਤੇ ਸਿੱਧੂ ਦਾ ਪੰਜਾਬ ਲਈ ‘ਰੋਡਮੈਪ’। ਸੱਚ ਪੁੱਛੋ ਅਜੇ ਮਾਲ ਸਾਹਮਣੇ ਆਉਣਾ ਦੂਰ, ਮਾਲ ਲਈ ਡੱਬੇ ਵੀ ਨਹੀਂ ਛਪੇ, ਪੈਕਿੰਗ ਹੀ ਨਹੀਂ ਬਣੀ। ਅਜੇ ਕੇਵਲ ਨਾਂਅ ਹੀ ਹਨ।

ਸਿੱਧੂ ਲੰਬੇ ਸਮੇਂ ਤੋਂ ਆਪਣੇ ‘ਪੰਜਾਬ ਮਾਡਲ’ ਅਤੇ ‘ਰੋਡਮੈਪ’ ਦੀ ਗੱਲ ਕਰ ਰਹੇ ਹਨ। ਨਾ ਤਾਂ ਅਜੇ ਪੰਜਾਬ ਨੇ ਉਹਨਾਂ ਦਾ ਪੰਜਾਬ ਮਾਡਲ ਵੇਖ਼ਿਆ ਹੈ ਅਤੇ ਨਾ ਹੀ ਰੋਡਮੈਪ। ਜੇ ਥੋੜ੍ਹਾ ਅਗਾਂਹ ਜਾ ਕੇ ਕਹੀਏ ਤਾਂ ਸਿੱਧੂ ਦਾ ਮਾਡਲ ਅਤੇ ‘ਰੋਡਮੈਪ’ ਦੋਵੇਂ ਉਨ੍ਹਾਂ ਦੀ ਬੰਦ ਮੁੱਠੀ ਜਾਂ ਫ਼ਿਰ ਉਨ੍ਹਾਂ ਦੇ ਦਿਮਾਗ ਵਿੱਚ ਹਨ ਅਤੇ ਉਹ ਲੋਕਾਂ ਸਾਹਮਣੇ ਇਹ ਮਾਡਲ ਅਤੇ ਰੋਡਮੈਪ ਰੱਖੇ ਬਿਨਾਂ ਹੀ, ਲੋਕਾਂ ਨੂੂੰ ਉਸ ਮਾਡਲ ਅਤੇ ਰੋਡਮੈਪ ਦੇ ਮੁਲਾਂਕਣ ਦਾ ਮੌਕਾ ਦੇਣ ਤੋਂ ਪਹਿਲਾਂ ਹੀ, ਇਹ ਚਾਹ ਰਹੇ ਹਨ ਕਿ ਲੋਕ ਉਸ ਪੰਜਾਬ ਮਾਡਲ ਅਤੇ ਰੋਡਮੈਪ ਦੀ ਵਾਹ ਵਾਹ ਕਰਨ ਤੇ ਇਸ ਆਧਾਰ ’ਤੇ ਅਗਲਾ ਫ਼ੈਸਲਾ ਲੈਣ।

ਨਵਜੋਤ ਸਿੰਘ ਸਿੱਧੂ ਦੇ ਇਸ ਪੰਜਾਬ ਮਾਡਲ ਅਤੇ ਰੋਡਮੈਪ ਬਾਰੇ ਦਾਅਵਿਆਂ ਸੰਬੰਧੀ ਕੁਝ ਸਵਾਲ ਆਪ ਮੁਹਾਰੇ ਉਠ ਖੜ੍ਹਦੇ ਹਨ।

ਇਕ ਸਵਾਲ ਇਹ ਹੈ ਕਿ ਕੀ ਸਿੱਧੂ ਦਾ ਪੰਜਾਬ ਮਾਡਲ ਅਤੇ ਰੋਡਮੈਪ ਸਿੱਧੂ ਦਾ ਹੈ ਜਾਂ ਕਾਂਗਰਸ ਦਾ?

ਇਕ ਹੋਰ ਸਵਾਲ ਇਹ ਹੈ ਕਿ ਕੀ ਸਿੱਧੂ ਦਾ ਪੰਜਾਬ ਮਾਡਲ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ, ਕੰਪੇਨ ਕਮੇਟੀ ਦੇ ਮੁਖ਼ੀ ਸ੍ਰੀ ਸੁਨੀਲ ਜਾਖ਼ੜ, ਮੈਨੀਫ਼ੈਸਟੋ ਕਮੇਟੀ ਦੇ ਮੁਖ਼ੀ ਪ੍ਰਤਾਪ ਸਿੰਘ ਬਾਜਵਾ ਤੋਂ ਵੱਖ਼ਰਾ ਹੈ? ਸ: ਚੰਨੀ ਤਾਂ ਮੁੱਖ ਮੰਤਰੀ ਹਨ, ਬਾਕੀ ਵੀ ਵੱਡੇ ਆਗੂ ਹਨ, ਕੀ ਇਨ੍ਹਾਂ ਸਾਰਿਆਂ ਦੇ ਆਪੋ ਆਪਣੇ ਮਾਡਲ ਅਤੇ ਰੋਡਮੈਪ ਹੋਣਗੇ?

ਹੋਰ ਸਵਾਲ ਹੈ ਕਿ ਕੀ ਸਿੱਧੂ ਦਾ ਪੰਜਾਬ ਮਾਡਲ ਅਤੇ ‘ਰੋਡਮੈਪ’ ਕਾਂਗਰਸ ਹਾਈਕਮਾਨ ਤੋਂ ‘ਅਪਰੂਵ’ ਹੈ ਅਤੇ ਕੀ ਇਸਤੇ ਸੋਨੀਆ, ਰਾਹੁਲ ਅਤੇ ਪ੍ਰਿਅੰਕਾ ਗਾਂਧੀ ਦੀ ਮੋਹਰ ਲੱਗ ਚੁੱਕੀ ਹੈ?

ਜੇ ਸਿੱਧੂ ਨੇ ਇਹ ਪੰਜਾਬ ਮਾਡਲ ਬਣਾ ਲਿਆ ਹੈ ਤਾਂ ਲੋਕਾਂ ਸਾਹਮਣੇ ਰੱਖਣ ਵਿੱਚ ਝਿਜਕ ਕੀ ਹੈ? ਜੇ ਰੋਡਮੈਪ ਤਿਆਰ ਹੈ ਤਾਂ ਫ਼ਿਰ ਪੰਜਾਬ ਦੇ ਲੋਕਾਂ ਨੂੰ ‘ਟੈਸਟ ਰਾਈਡ’ ਕਿਉਂ ਨਹੀਂ ਦਿੱਤੀ ਜਾ ਰਹੀ?

ਜੇ ਸਿੱਧੂ ਦਾ ਪੰਜਾਬ ਮਾਡਲ ਹੀ ਕਾਂਗਰਸ ਦਾ ਮਾਡਲ ਹੈ ਅਤੇ ਸਿੱਧੂ ਵਾਲਾ ਰੋਡਮੈਪ ਹੀ ਕਾਂਗਰਸ ਦਾ ਰੋਡਮੈਪ ਹੈ ਤਾਂ ਫ਼ਿਰ ਸੀਨੀਅਰ ਆਗੂ ਸ: ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿੱਚ ਬਣੀ ਚੋਣ ਮੈਨੀਫ਼ੈਸਟੋ ਕਮੇਟੀ ਨੇ ਕੀ ਕਰਨਾ ਹੈ? ਕੀ ਇਸ ਕਮੇਟੀ ਦੀਆਂ ਮੀਟਿੰਗਾਂ ਚਾਹ-ਪਕੌੜਿਆਂ ਜਾਂ ਫ਼ਿਰ ਕੌਫ਼ੀ-ਸੈਂਡਵਿਚ ਤਕ ਹੀ ਰਹਿ ਜਾਣਗੀਆਂ ਕਿਉਂਕਿ ਕੰਮ ਤਾਂ ਨਵਜੋਤ ਸਿੱਧੂ ਨੇ ਪਹਿਲਾਂ ਹੀ ਕਰ ਲਿਆ ਹੋਇਆ ਹੈ।

ਜੇ ਇੰਜ ਨਹੀਂ ਤਾਂ ਫ਼ਿਰ ਸਵਾਲ ਇਹ ਹੈ ਕਿ ਕੀ ਸਿੱਧੂ ਦਾ ਪੰਜਾਬ ਮਾਡਲ ਜਮ੍ਹਾਂ ਰੋਡਮੈਪ ਅਤੇ ਕਾਂਗਰਸ ਦਾ ਚੋਣ ਮਨੋਰਥ ਪੱਤਰ ਕੋਈ ਵੱਖ ਵੱਖ ਚੀਜ਼ਾਂ ਹੋਣਗੀਆਂ?

ਹੋਰ ਸਵਾਲ ਇਹ ਵੀ ਹੈ ਕਿ ਇਸ ਪੰਜਾਬ ਮਾਡਲ ਅਤੇ ਰੋਡਮੈਪ ਦੇ ਨਾਂਅ ’ਤੇ ਲੋਕਾਂ ਨੂੰ ਆਪਣੇ ਹੱਕ ਵਿੱਚ ਨਿੱਤਰਣ ਅਤੇ ਉਨ੍ਹਾਂ ਦੇ ਮਗਰ ਲੱਗ ਤੁਰਣ ਦੀਆਂ ਅਪੀਲਾਂ ਕਰ ਰਹੇ ਨਵਜੋਤ ਸਿੱਧੂ ਨੂੰ ਕੀ ਚਾਹੀਦਾ ਨਹੀਂ ਕਿ ਉਹ ਪਹਿਲਾਂ ਆਪਣਾ ਪੰਜਾਬ ਮਾਡਲ ਅਤੇ ਰੋਡਮੈਪ ਲੋਕਾਂ ਦੇ ਸਾਹਮਣੇ ਰੱਖਣ?

ਮੇਰੀ ਇਹ ਸਾਰੀ ਲਿਖ਼ਤ ਦੁਬਾਰਾ ਪੜਿ੍ਹਉ, ਜਾਂ ਫ਼ਿਰ ਯਾਦ ਕਰਿਉ, ਮੈਂ ਕਿਤੇ ਵੀ ਸਿੱਧੂ ਦੇ ਪੰਜਾਬ ਮਾਡਲ ਅਤੇ ਰੋਡਮੈਪ ਦੀ ਅਲੋਚਨਾ ਨਹੀਂ ਕਰ ਰਿਹਾ, ਨਾ ਹੀ ਕਿਤੇ ਵੀ ਸਿੱਧੂ ਦੀ ਮਨਸ਼ਾ ’ਤੇ ਸਵਾਲ ਉਠਾ ਰਿਹਾ ਹਾਂ ਕਿਉਂਕਿ ਤੁਹਾਡੇ ਵਿੱਚੋਂ ਬਹੁਤਿਆਂ ਵਾਂਗ ਮੈਨੂੰ ਇਹ ਪਤਾ ਹੀ ਨਹੀਂ ਕਿ ਇਸ ਵਿੱਚ ਹੈ ਕੀ? ਸਿੱਧੂ ਦੇ ਪੰਜਾਬ ਮਾਡਲ ਅਤੇ ਰੋਡਮੈਪ ਨੂੰ ਵੇਖ਼ੇ ਬਿਨਾਂ ਕੋਈ ਟਿੱਪਣੀ ਕੀਤੀ ਹੀ ਨਹੀਂ ਜਾ ਸਕਦੀ। ਅਜੇ ਤਾਂਈਂ ਇਹ ਪੰਜਾਬ ਮਾਡਲ ਅਤੇ ਰੋਡਮੈਪ ਨਵਜੋਤ ਸਿੱਧੂ ਦੇ ਲੱਛੇਦਾਰ ਭਾਸ਼ਣਾਂ, ਮੁਹਾਵਰਿਆਂ ਅਤੇ ਸ਼ੇਅਰਾਂ ਨਾਲ ਸ਼ਿੰਗਾਰੀ ਗਈ ‘ਮਾਰਕੀਟਿੰਗ ਸਟਰੈਟਿਜੀ’ ਤੋਂ ਵੱਧ ਕੁਝ ਨਹੀਂ ਹੈ। ਜਦੋਂ ਇਹ ਪੰਜਾਬ ਮਾਡਲ ਅਤੇ ਰੋਡਮੈਪ ਸਾਹਮਣੇ ਆਉਣਗੇ ਉਦੋਂ ਹੀ ਕੋਈ ਚੰਗੀ ਮਾੜੀ ਟਿੱਪਣੀ ਕਰਨੀ ਬਣਦੀ ਹੈ।

ਕਿਸ ਦੇ ਦਾਅਵੇ ਸੱਚੇ, ਕਿਸ ਦੇ ਝੂਠੇ ਇਹ ਨਿਰਣਾ ਕਰਨ ਦਾ ਹੱਕ ਲੋਕਾਂ ਦਾ ਹੈ। ਦੂਜੀਆਂ ਪਾਰਟੀਆਂ ਕੋਲ ਵੀ ਆਪਣੇ ਚੋਣ ਵਾਅਦੇ, ਦਾਅਵੇ, ਗਾਰੰਟੀਆਂ, ਚੋਣ ਮਨੋਰਥ ਪੱਤਰ ਅਤੇ ਏਜੰਡੇ ਹੋਣਗੇ ਪਰ ਜਿਸ ਗੱਲ ਦੀ ਮਾਰਕੀਟਿੰਗ ਨਵਜੋਤ ਸਿੱਧੂ ਰੋਜ਼ ਕਰ ਰਹੇ ਹਨ, ਉਸਨੂੰ ਵੇਖ਼ੇ ਬਿਨਾਂ ਨਾ ਤਾਂ ਉਸਦਾ ਕੋਈ ਅਜ਼ਾਦਾਨਾ ਮੁਲਾਂਕਣ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਕਿਸੇ ਹੋਰ ਏਜੰਡੇ ਨਾਲ ਮੁਕਾਬਲਾ।

ਇਹ ਸ਼ਾਇਦ ਪਹਿਲੀ ਵਾਰ ਹੋ ਰਿਹਾ ਹੈ ਕਿ ਚੋਣ ਮਨੋਰਥ ਪੱਤਰ, ਏਜੰਡਾ, ਵਾਅਦੇ, ਦਾਅਵੇ, ਮਾਡਲ ਅਤੇ ਰੋਡਮੈਪ ਵਿਖ਼ਾਏ ਬਿਨਾਂ ਹੀ ਕੋਈ ਆਗੂ ਕਹਿ ਰਿਹਾ ਹੋਵੇ, ਮੇਰੇ ਵਾਲਾ ਸਬ ਸੇ ਬੜ੍ਹੀਆ ਹੈ। ਪਹਿਲੇ ਮਾਲ ਤੋਂ ਦਿਖਾਏਂ ਜਨਾਬ!

ਐੱਚ.ਐੱਸ.ਬਾਵਾ
ਸੰਪਾਦਕ, ਯੈੱਸ ਪੰਜਾਬ
1 ਜਨਵਰੀ, 2022

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਗੁਰਦੁਆਰਾ ਮੋਤੀ ਨਗਰ ਵੱਲੋਂ ਦਿੱਲੀ ਫਤਿਹ ਦਿਹਾੜਾ ਮਨਾਇਆ ਗਿਆ

ਯੈੱਸ ਪੰਜਾਬ ਨਵੀਂ ਦਿੱਲੀ, 15 ਮਾਰਚ, 2024 ਸਿੱਖ ਜਰਨੈਲਾਂ ਵੱਲੋਂ 15 ਮਾਰਚ 1783 ਨੂੰ ਕੀਤੀ ਗਈ ਦਿੱਲੀ ਫਤਿਹ ਨੁੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੋਤੀ ਨਗਰ ਵੱਲੋਂ ਦਿੱਲੀ ਫਤਿਹ ਦਿਹਾੜਾ...

ਖ਼ਡੂਰ ਸਾਹਿਬ ਤੋਂ ਅਕਾਲੀ ਦਲ ਪੀਰਮੁਹੰਮਦ, ਵਲਟੋਹਾ ਜਾਂ ਭਾਈ ਮਨਜੀਤ ਸਿੰਘ ਨੂੰ ਉਮੀਦਵਾਰ ਬਣਾਵੇ: ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ

ਯੈੱਸ ਪੰਜਾਬ 14 ਮਾਰਚ, 2024 ਪੰਥਕ ਹਲਕੇ ਖਡੂਰ ਸਾਹਿਬ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਆਪਣਾ ਦਾਅਵਾ ਅਕਾਲੀ ਲੀਡਰਸ਼ਿਪ ਅੱਗੇ ਰੱਖਿਆ---ਕਰਨੈਲ ਸਿੰਘ ਪੀਰਮੁਹੰਮਦ , ਵਿਰਸਾ ਸਿੰਘ ਵਲਟੋਹਾ ਜਾ ਭਾਈ ਮਨਜੀਤ...

ਮਨੋਰੰਜਨ

ਰੈਪਰ ਮੈਂਡੀਜ਼ ਦਾ ਨਵਾਂ ਟਰੈਕ “ਅੱਜ ਦੀ ਘੜੀ” ਰਿਲੀਜ਼

ਯੈੱਸ ਪੰਜਾਬ ਮਾਰਚ 16, 2024 VYRL ਹਰਿਆਣਵੀ ਮੈਂਡੀਜ਼ ਦੁਆਰਾ "ਅੱਜ ਦੀ ਘੜੀ" ਦੀ ਆਗਾਮੀ ਰਿਲੀਜ਼ ਦੀ ਘੋਸ਼ਣਾ ਕਰਨ ਲਈ ਬਹੁਤ ਖੁਸ਼ ਹੈ, ਜੋ ਕਿ ਸਮਕਾਲੀ ਸ਼ਹਿਰੀ ਹਰਿਆਣਵੀ ਰੈਪ ਅਤੇ ਕਲਾਸਿਕ ਲੋਕ ਧੁਨ ਦਾ ਸਦੀਵੀ ਤੱਤ ਹੈ। ਇਹ...

ਅੰਮ੍ਰਿਤਸਰ ਵਿੱਚ ਸੱਤ ਦਿਨ- ਸੱਤ ਵੱਡੇ ਕਲਾਕਾਰ ਕਰਨਗੇ ਲੋਕਾਂ ਦਾ ਮਨੋਰੰਜਨ

ਯੈੱਸ ਪੰਜਾਬ ਅੰਮ੍ਰਿਤਸਰ, 17 ਫਰਵਰੀ, 2024 ਪੰਜਾਬ ਸਰਕਾਰ ਵੱਲੋਂ ਰਾਜ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਸ਼ਵ ਭਰ ਵਿੱਚ ਪ੍ਰਸਿੱਧ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੰਮ੍ਰਿਤਸਰ ਨੂੰ ਰੰਗਲਾ ਪੰਜਾਬ ਮੇਲੇ ਲਈ ਚੁਣਿਆ ਗਿਆ ਹੈ ,...

ਬਾਲੀਵੁੱਡ ਗਾਇਕ ਸੁਖ਼ਵਿੰਦਰ ਸਿੰਘ ਦਾ ਚੰਡੀਗੜ੍ਹ ਵਿੱਚ ‘ਲਾਈਵ ਸ਼ੋਅ’ 24 ਫ਼ਰਵਰੀ ਨੂੰ

ਯੈੱਸ ਪੰਜਾਬ 15 ਫਰਵਰੀ, 2024 ਸਿਧਾਰਥ ਐਂਟਰਟੇਨਰਜ਼ ਅਤੇ ਹਿੰਦੁਸਤਾਨ ਹੋਲਡਿੰਗਜ਼, ਹਾਰਮੋਨੀ ਇੰਡੀਆ ਟਿਊਨਜ਼ ਦੇ ਸਹਿਯੋਗ ਨਾਲ, ਧੀਰ ਕੌਂਸਟ ਅਤੇ ਵਾਮਨ ਗਰੁੱਪ ਦੁਆਰਾ ਪੇਸ਼ ਕੀਤੇ ਜਾਣ ਵਾਲੇ ਗਾਇਕ ਸੁਖਵਿੰਦਰ ਸਿੰਘ ਮਿਊਜ਼ਿਕ ਮੈਜ਼ਿਕ ਲਾਈਵ ਕੰਸਰਟ ਦੀ ਘੋਸ਼ਣਾ ਕਰਨ...

ਸੋਸ਼ਲ ਮੀਡੀਆ

223,283FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...