Saturday, April 20, 2024

ਵਾਹਿਗੁਰੂ

spot_img
spot_img

ਕੀ ਜਾਖ਼ੜ ਸਿੱਧੂ ਦੀ ਪ੍ਰਧਾਨਗੀ ’ਚ 2022 ਚੋਣਾਂ ਲਈ ਕਾਂਗਰਸ ਵਾਸਤੇ ਪ੍ਰਚਾਰ ਕਰਨਗੇ? ਜਾਖ਼ੜ ਦੇ ਟਵੀਟ ‘ਯੂਅਰ ਮੰਕੀ, ਯੂਅਰ ਸਰਕਸ’ ਵਿੱਚ ਆਇਆ ਜਵਾਬ

- Advertisement -

ਯੈੱਸ ਪੰਜਾਬ
ਜਲੰਧਰ, 30 ਨਵੰਬਰ, 2021:
ਕਾਂਗਰਸ ਹਾਈਕਮਾਨ ਦੇ ਆਦੇਸ਼ ’ਤੇ ਸ: ਨਵਜੋਤ ਸਿੰਘ ਸਿੱਧੂ ਲਈ ਪ੍ਰਦੇਸ਼ ਕਾਂਗਰਸ ਪ੍ਰਧਾਨਗੀ ਦਾ ਰਾਹ ਬੜੀ ਸ਼ਾਇਸਤਗੀ ਨਾਲ ਪੱਧਰਾ ਕਰਨ ਵਾਲੇ ਸ੍ਰੀ ਸੁਨੀਲ ਜਾਖ਼ੜ ਇਸ ਵੇਲੇ ਕਾਂਗਰਸ ਹਾਈਕਮਾਨ ਅਤੇ ਸ: ਨਵਜੋਤ ਸਿੰਘ ਸਿੱਧੂ ਨਾਲ ਨਾਰਾਜ਼ ਚੱਲ ਰਹੇ ਹਨ। ਉਂਜ ਹਾਈਕਮਾਨ ਨਾਲ ਉਨ੍ਹਾਂ ਦਾ ਕੋਈ ਵੱਟ ਦਾ ਰੌਲਾ ਨਹੀਂ ਹੈ, ਹਾਈਕਮਾਨ ਨਾਲ ਨਾਰਾਜ਼ਗੀ ਵੀ ਸ: ਸਿੱਧੂ ਨੂੰ ਲੈ ਕੇ ਹੀ ਹੈ।

ਸ੍ਰੀ ਜਾਖ਼ੜ ਦੀ ਸੋਚ ਸੀ ਕਿ ਜੇ ਉਹ ਕਾਂਗਰਸ ਹਾਈਕਮਾਨ ਦੇ ਕਹਿਣ ’ਤੇ ਸ: ਸਿੱਧੂ ਲਈ ‘ਗਰੇਸਫ਼ੁਲੀ’ ਥਾਂ ਖ਼ਾਲੀ ਕਰਦੇ ਹਨ ਤਾਂ ਨਾ ਕੇਵਲ ਉਹ ਹਾਈਕਮਾਨ ਦੇ ਹੋਰ ‘ਲਾਡਲੇ’ ਹੋ ਜਾਣਗੇ ਸਗੋਂ ਸ: ਸਿੱਧੂ ਅਤੇ ਉਨ੍ਹਾਂ ਦਾ ਧੜਾ ਵੀ ਉਨ੍ਹਾਂ ਦੀ ਇੱਜ਼ਤ ਰੱਖੇਗਾ ਪਰ ਸ੍ਰੀ ਜਾਖ਼ੜ ਦੇ ਨੇੜਲੇ ਸੂਤਰਾਂ ਅਨੁਸਾਰ ਇਨ੍ਹਾਂ ਵਿੱਚੋਂ ਕੁਝ ਵੀ ਨਹੀਂ ਹੋਇਆ।

ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਕਰਕੇ ਮੁੱਖ ਮੰਤਰੀ ਵਾਲਾ ਤਾਜ ਕਿਸੇ ਹੋਰ ਸਿਰ ਸਜਾਉਣ ਦੀ ਗੱਲ ਆਈ ਤਾਂ ਨਾਂਅ ਸ੍ਰੀ ਜਾਖ਼ੜ ਦਾ ਵੀ ਚੱਲਿਆ ਪਰ ਕਈਆਂ ਨਾਂਵਾਂ ’ਤੇ ਵਿਚਾਰਾਂ ਤੋਂ ਬਾਅਦ ਗੁਣਾ ਸ: ਚਰਨਜੀਤ ਸਿੰਘ ਚੰਨੀ ’ਤੇ ਪਿਆ।

ਸ੍ਰੀ ਜਾਖ਼ੜ ਦੇ ਮਨ ਦੀ ਕਸਕ ਇਹ ਰਹੀ ਕਿ ਨਾ ਤਾਂ ਸ: ਸਿੱਧੂ ਨੇ ਉਹਨਾਂ ਦੇ ਨਾਂਅ ਦਾ ਸਮਰਥਨ ਦਿੱਤਾ ਅਤੇ ਕਾਂਗਰਸ ਹਾਈਕਮਾਨ ਨੇ ਵੀ ਸ੍ਰੀਮਤੀ ਅੰਬਿਕਾ ਸੋਨੀ ਦੇ ਤਰਕ ਨੂੰ ਭਾਰ ਦਿੰਦਿਆਂ ਸ੍ਰੀ ਜਾਖ਼ੜ ਦੇ ਨਾਂਅ ਨੂੂੰ ‘ਵੀਟੋ’ ਕਰ ਦਿੱਤਾ।

ਸ੍ਰੀ ਜਾਖ਼ੜ ਤਦ ਤੋਂ ਕਾਂਗਰਸ ਦੇ ਅੰਦਰ ਚੁੱਪ ਰਹਿ ਕੇ ਇਹ ਇੰਤਜ਼ਾਰ ਕਰ ਰਹੇ ਸਨ ਕਿ ਕਾਂਗਰਸ ਹਾਈਕਮਾਨ ਉਨ੍ਹਾਂ ਲਈ ਕੋਈ ਢੁਕਵੀਂ ਭੂਮਿਕਾ ਲੱਭਣ ਦੀ ਕੋਸ਼ਿਸ਼ ਕਰੇਗੀ ਪਰ ਇੰਜ ਵੀ ਨਹੀਂ ਹੋਇਆ।

ਇਸੇ ਦੌਰਾਨ ਸ੍ਰੀ ਜਾਖ਼ੜ ਅਤੇ ਸ: ਸਿੱਧੂ ਵਿਚਾਲੇ ਦੂਰੀਆਂ ਵਧੀਆਂ ਹਨ ਅਤੇ ਇੱਥੇ ਤਕ ਵਧੀਆਂ ਹਨ ਕਿ ਸ੍ਰੀ ਜਾਖ਼ੜ ਟਵੀਟ ਕਰਕੇ ਕੁਝ ਨਾ ਕੁਝ ਕਹਿ ਜਾਂਦੇ ਹਨ ਅਤੇ ਟਵੀਟ ਕਰਨ ਵਾਲੇ ਸ: ਸਿੱਧੂ ਨੇ ਤਾਂ ਇਕ ਪੱਤਰਕਾਰ ਸੰਮੇਲਨ ਵਿੱਚ ਹੀ ਇਹ ਕਹਿ ਦਿੱਤਾ ਕਿ ਸਾਡਾ ਸਾਬਕਾ ਪ੍ਰਧਾਨ ਹੁਣ ਟਵੀਟ ਕਰਦਾ ਹੈ, ਉਹਨੇ ਕਦੇ ਮੁੱਦਿਆਂ ਦੀ ਗੱਲ ਨਹੀਂ ਸੀ ਕੀਤੀ।

ਭਾਵੇਂ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਦੀ ਸੱਜੇ-ਖੱਬੇ ਖਿੱਚ ਪਾਉਂਦੀ ਗੱਡੀ ਦਾ ਸੰਤੁਲਨ ਬਣਾਈ ਰੱਖਣ ਲਈ ਕਾਂਗਰਸ ਹਾਈਕਮਾਨ ਨੇ ਪਹਿਲੀ ਵਾਰ ਕਿਸੇ ਦੂਜੇ ਸੂਬੇ ਦੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੁਆ ਕੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਨੂੰ ਡੈਪੂਟੇਸ਼ਨ ’ਤੇ ਹੀ ਨਹੀਂ ਭੇਜਿਆ ਸਗੋਂ ਪੱਕੇ ਚੰਡੀਗੜ੍ਹ ਵਾਸੀ ਬਣਾ ਦਿੱਤਾ ਹੈ ਪਰ ਇਸ ਸਭ ਦੇ ਬਾਵਜੂਦ ਚੰਨੀ-ਸਿੱਧੂ ਦੀ ਜੋੜੀ ਬਣਦੀ ਨਜ਼ਰ ਨਹੀਂ ਆ ਰਹੀ ਜਿਸ ਨਾਲ ਪਾਰਟੀ ਦੇ ਕੈਡਰ ਵਿੱਚ ਭੰਬਲਭੂਸੇ ਵਾਲੀ ਸਥਿਤੀ ਹੈ।

ਸ੍ਰੀ ਜਾਖ਼ੜ ਵੱਲੋਂ ਮੰਗਲਵਾਰ ਕੀਤਾ ਗਿਆ ਟਵੀਟ ‘” Your monkey , your circus ” 9 follow this dictum – neither suggest anything nor interfere in other’s ‘show’ ! ਬੜਾ ਮਹੱਤਵਪੂਰਨ ਹੈ।

ਇਸ ਟਵੀਟ ਦਾ ਪੰਜਾਬੀ ਤਰਜਮਾ ਇਹੀ ਹੋਵੇਗਾ ਕਿ ‘‘ਤੁਹਾਡੇ ਬਾਂਦਰ, ਤੁਹਾਡੀ ਸਰਕਸ’, ਮੈਂ ਇਸ ਸਿਧਾਂਤ ’ਤੇ ਹੀ ਚਲਦਾ ਹਾਂਕਿ ਕਿਸੇ ਹੋਰ ਦੇ ਸ਼ੋਅ ਵਿੱਚ ਨਾ ਤਾਂ ਕੋਈ ਸੁਝਾਅ ਦਿਓ ਅਤੇ ਨਾ ਹੀ ਦਖ਼ਲਅੰਦਾਜ਼ੀ ਕਰੋ।’

ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਉਕਤ ਟਵੀਟ ਤਾਂ ਥੋੜ੍ਹਾ ਦੇਰੀ ਨਾਲ ਆਇਆ ਹੈ। ਸ੍ਰੀ ਜਾਖ਼ੜ ਇਸ ਤੋਂ ਪਹਿਲਾਂ ਹੀ ਪਾਰਟੀ ਹਾਈਕਮਾਨ ਨੂੰ ਸਪਸ਼ਟ ਕਰ ਚੁੱਕੇ ਹਨ ਕਿ ਮੌਜੂਦਾ ਹਾਲਾਤ ਵਿੱਚ ਉਹ 2022 ਦੀਆਂ ਚੋਣਾਂ ‘ਪੈਵੀਲੀਅਨ’ ਵਿੱਚ ਬੈਠ ਕੇ ਹੀ ਵੇਖ਼ਣਗੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

DSGMC ਵੱਲੋਂ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਖੇ 5 ਮਈ ਤੋਂ OPD ਸੇਵਾਵਾਂ ਸ਼ੁਰੂ ਕਰਨ ਦਾ ਐਲਾਨ

ਯੈੱਸ ਪੰਜਾਬ ਨਵੀਂ ਦਿੱਲੀ, 19 ਅਪ੍ਰੈਲ, 2024 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਈ ਸਾਲਾਂ ਤੋਂ ਬੰਦ ਪਏ ਬਾਲਾ ਸਾਹਿਬ ਹਸਪਤਾਲ ਯਾਨੀ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਚ 5 ਮਈ...

ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ

ਯੈੱਸ ਪੰਜਾਬ 19 ਅਪ੍ਰੈਲ, 2024 ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਪ੍ਰੈਸ ਨੋਟ ਜਾਰੀ ਕਰਦਿਆ ਆਖਿਆ ਕਿ ਉਹ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ ।ਬਾਜਵਾ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,197FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...