ਅੱਜ-ਨਾਮਾ
ਕੀਤੀ ਮੀਟਿੰਗ ਇੱਕ ਧਿਰ ਅਕਾਲੀਆਂ ਦੀ,
ਮੁੜ ਕੇ ਚੁਣ ਲਿਆ ਕਹਿਣ ਪ੍ਰਧਾਨ ਬੇਲੀ।
ਪੁਰਾਣੇ ਲੀਡਰ ਕਈ ਵੱਡੇ ਨੇ ਬਾਹਰ ਧੱਕੇ,
ਆਪਣੇ ਪੱਖੋਂ ਉਹ ਕਰਨ ਵਖਿਆਨ ਬੇਲੀ।
ਧੜਿਆਂ ਦੋਵਾਂ ਦੇ ਰਾਹ ਜਦ ਵੱਖ ਹੋ ਗਏ,
ਲੱਗੇ ਆਉਣ ਫਿਰ ਸਖਤ ਬਿਆਨ ਬੇਲੀ।
ਚਿੱਕੜ ਸੁੱਟਣ ਵਿੱਚ ਰੁੱਝੀਆਂ ਧਿਰਾਂ ਦੋਵੇਂ,
ਪੁਰਾਣੀਆਂ ਸਾਂਝਾਂ ਦਾ ਨਹੀਂ ਧਿਆਨ ਬੇਲੀ।
ਜੋੜਨੀ ਭੀੜ ਨਹੀਂ ਦੋਵਾਂ ਲਈ ਖਾਸ ਔਖੀ,
ਤਕੜੇ ਹੋਣ ਦਾ ਪਾਉਣ ਲਈ ਭਰਮ ਬੇਲੀ।
ਅਕਾਲੀ ਵਰਕਰ ਨੂੰ ਕਦੇ ਜੇ ਪੁੱਛ ਲਈਏ,
ਆਖੇ ਜੜ੍ਹੀਂ ਬਹਿ ਗਏ ਮਾੜੇ ਕਰਮ ਬੇਲੀ।
-ਤੀਸ ਮਾਰ ਖਾਂ
13 ਅਪ੍ਰੈਲ, 2025