- Advertisement -
ਅੱਜ-ਨਾਮਾ
ਕੀਤੀ ਕੈਪਟਨ ਨੇ ਬੈਠਕ ਕਿਰਸਾਨ ਮੰਨੇ,
ਗੱਡੀ ਲਾਈਨ`ਤੇ ਪਊ ਫਿਰ ਚੱਲ ਮੀਆਂ।
ਕੈਪਟਨ ਕਹਿੰਦਾ ਮੈਂ ਮੋਦੀ ਦੇ ਕੋਲ ਜਾਊਂ,
ਖੋਲ੍ਹ ਕੇ ਕਰੂੰਗਾ ਉਹਦੇ ਨਾਲ ਗੱਲ ਮੀਆਂ।
ਮੁੜ-ਮੁੜ ਜਾਵਣਾ ਪਿਆ ਤਾਂ ਜਾਊਂ ਓਥੇ,
ਲਾਊਂਗਾ ਜ਼ੋਰ ਤੇ ਲੱਭੂੰ ਕੋਈ ਹੱਲ ਮੀਆਂ।
ਆਖਿਆ ਅੱਗੋਂ ਕਿਰਸਾਨਾਂ ਨੇ ਗੱਲ ਕੀ ਹੈ,
ਖੱਟ ਲਓ ਤੁਸੀਂ ਜੇ ਮਿਲੇ ਤਾਂ ਭੱਲ ਮੀਆਂ।
ਗੱਡੀਆਂ ਲੰਘਣ ਤੋਂ ਅਸੀਂ ਨਹੀਂ ਰੋਕਦੇ ਜੀ,
ਭਲਕੇ ਹੀ ਦੇਵਾਂਗੇ ਲਾਈਨਾਂ ਨੂੰ ਛੱਡ ਮੀਆਂ।
ਪੰਦਰਾਂ ਦਿਨਾਂ ਵਿੱਚ ਮੁੱਕੇ ਨਹੀਂ ਗੱਲ ਜੇਕਰ,
ਅਸੀਂ ਫਿਰ ਦੇਵਾਂਗੇ ਤੰਬੂ ਇਹ ਗੱਡ ਮੀਆਂ।
-ਤੀਸ ਮਾਰ ਖਾਂ
ਨਵੰਬਰ 22, 2020
- Advertisement -