Thursday, March 28, 2024

ਵਾਹਿਗੁਰੂ

spot_img
spot_img

ਕਿਸਾਨਾਂ ਨੇ ਹੁਣ ਘੇਰਿਆ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਰ, ਭਾਜਪਾ ਆਗੂਆਂ ਦੀ ਮੀਟਿੰਗ ਦੇ ਵਿਰੋਧ ਦੌਰਾਨ ਹੋਏ ਪੁਲਿਸ ਦੇ ਆਹਮੋ ਸਾਹਮਣੇ

- Advertisement -

ਯੈੱਸ ਪੰਜਾਬ
ਫਿਰੋਜ਼ਪੁਰ, 25 ਜੁਲਾਈ, 2021:
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦੇ ਪ੍ਰੋਗਰਾਮਾਂ ਦਾ ਵਿਰੋਧ ਕਰਨ ਦਾ ਸਿਲਸਿਲਾ ਜਾਰੀ ਹੈ।

ਐਤਵਾਰ ਨੂੰ ਕਿਸਾਨ ਕਾਲੇ ਝੰਡੇ ਅਤੇ ਕਿਸਾਨੀ ਝੰਡੇ ਲੈ ਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ: ਸੁਰਿੰਦਰ ਸਿੰਘ ਬੱਗੇ ਕੇ ਪਿੱਪਲ ਦੇ ਘਰ ਦਾ ਘੇਰਾਓ ਕਰਨ ਪਹੁੰਚ ਗਏ। ਕਿਸਾਨਾਂ ਦਾ ਦੋਸ਼ ਸੀ ਕਿ ਭਾਜਪਾ ਆਗੂ ਸ: ਸੁਰਿੰਦਰ ਸਿੰਘ ਦੇ ਘਰ ਵਿਖ਼ੇ ਭਾਜਪਾ ਦੀ ਮੀਟਿੰਗ ਕਰ ਰਹੇ ਸਨ।

ਇਸ ਮੌਕੇ ਪੁੱਜੀ ਪੁਲਿਸ ਨੇ ਕਲੋਨੀ ਦਾ ਗੇਟ ਲਾ ਦਿੱਤਾ ਤਾਂ ਜੋ ਕਿਸਾਨ ਆਗੂ ਅਤੇ ਵਰਕਰ ਸ: ਸੁਰਿੰਦਰ ਸਿੰਘ ਦੇ ਘਰ ਵੱਲ ਨਾ ਜਾ ਸਕਣ ਪਰ ਪੁਲਿਸ ਨਾਲ ਧੱਕਾਮੁੱਕੀ ਕਰਦੇ ਕਿਸਾਨ ਗੇਟ ਖੋਲ੍ਹ ਕੇ ਅੰਦਰ ਜਾਣ ਵਿੱਚ ਸਫ਼ਲ ਹੋ ਗਏ।

ਕਿਸਾਨਾਂ ਦਾ ਕਹਿਣਾ ਹੈਕਿ ਭਾਜਪਾ ਆਗੂ ਬਜਾਏ ਉਨ੍ਹਾਂ ਦੇ ਨਾਲ ਖੜ੍ਹਣ ਦੇ ਅਤੇ ਉਨ੍ਹਾਂ ਦੀ ਗੱਲ ਆਪਣੀ ਕੇਂਦਰੀ ਲੀਡਰਸ਼ਿਪ ਕੋਲ ਪੁਚਾਉਣ ਦੇ ਉਹਨਾਂ ਨੂੰ ਉਕਸਾਉਣ ਵਾਲੀਆਂ ਕਾਰਵਾਈਆਂ ਕਰ ਰਹੇ ਹਨ।

ਬਾਅਦ ਵਿੱਚ ਕਿਸਾਨ ਇਕੱਠੇ ਹੋ ਕੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ੍ਰੀ ਦਵਿੰਦਰ ਬਜਾਜ ਦੇ ਘਰ ਨੂੰ ਘੇਰਾ ਪਾਉੈਣ ਲਈ ਪਹੁੰਚ ਗਏ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਉੱਤਰਾਖੰਡ ਵਿੱਚ ਨਾਨਕ ਮਤਾ ਵਿਖ਼ੇ ਵੱਡੀ ਵਾਰਦਾਤ: ਕਾਰਸੇਵਾ ਮੁਖ਼ੀ ਬਾਬਾ ਤਰਸੇਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ

ਯੈੱਸ ਪੰਜਾਬ ਊਧਮ ਸਿੰਘ ਨਗਰ, ਉੱਤਰਾਖ਼ੰਡ, 28 ਮਾਰਚ, 2024: ਉੱਤਰਾਖੰਡ ਵਿੱਚ ਸਥਿਤ ਇਤਹਾਸਕ ਸਥਾਨ ਗੁਰਦੁਆਰਾ ਗੁਰੂ ਨਾਨਕ ਮਤਾ ਦੀ ਕਾਰਸੇਵਾ ਵਿੱਚ ਲੱਗੇ ਬਾਬਾ ਤਰਸੇਮ ਦਾ ਵੀਰਵਾਰ ਸਵੇਰੇ ਉਨ੍ਹਾਂ ਦੇ ਡੇਰੇ ਵਿਖ਼ੇ...

ਸ੍ਰੀ ਦਰਬਾਰ ਸਾਹਿਬ ਲਈ ਹਰਮਨ ਫਿਨੋਕੇਮ ਲਿਮਟਿਡ ਵੱਲੋਂ 10 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ

ਯੈੱਸ ਪੰਜਾਬ ਅੰਮ੍ਰਿਤਸਰ, 25 ਮਾਰਚ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਪ੍ਰਗਟਾਉਂਦਿਆਂ ਹਰਮਨ ਫਿਨੋਕੇਮ ਲਿਮਟਿਡ ਕੰਪਨੀ ਮੁੰਬਈ ਵੱਲੋਂ 10 ਲੱਖ ਰੁਪਏ ਭੇਟ ਕੀਤੇ ਗਏ ਹਨ। ਸ੍ਰੀ ਦਰਬਾਰ...

ਮਨੋਰੰਜਨ

ਪੂਨਮ ਢਿੱਲੋਂ ਅਤੇ ਰਾਜ ਬੱਬਰ ਦੀ ‘ਏਕ ਕੋਰੀ ਪ੍ਰੇਮ ਕਥਾ’ 5 ਅਪ੍ਰੈਲ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 27 ਮਾਰਚ, 2024 ਚੰਡੀਗੜ੍ਹ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ, ਆਉਣ ਵਾਲੀ ਫਿਲਮ "ਏਕ ਕੋਰੀ ਪ੍ਰੇਮ ਕਥਾ" ਲਈ ਬਹੁਤ-ਉਮੀਦ ਕੀਤੀ ਪ੍ਰੈਸ ਕਾਨਫਰੰਸ ਨੇ ਮੀਡੀਆ ਅਤੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਸੁਗੰਧ ਫਿਲਮਜ਼ ਅਤੇ ਕੇਨਿਲਵਰਥ ਫਿਲਮਜ਼ ਐੱਲਐੱਲਪੀ....

ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਲਈ ਸੁਣੇਹਾ ਹੋਵੇਗੀ ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ ਤੇ ਅਦਿਤੀ ਸ਼ਰਮਾ ਦੀ ਪੰਜਾਬੀ ਫ਼ਿਲਮ ‘ਪ੍ਰਾਹੁਣਾ 2’

ਯੈੱਸ ਪੰਜਾਬ 20 ਮਾਰਚ, 2024 ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ ਕਰਦੀ ਹੋਈ ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਨੂੰ ਵੱਡਾ ਸੁਨੇਹਾ ਵੀ ਦੇਵੇਗੀ। ਆਪਣੇ ਨਾਂ ‘ਤੇ ਬੇਸ਼ੱਕ ਇਹ...

ਪੰਜਾਬੀ ਫ਼ਿਲਮ ‘ਮਜਨੂੰ’ 22 ਮਾਰਚ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 19 ਮਾਰਚ, 2024 ਅੱਜ ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫਿਲਮ "ਮਜਨੂੰ" ਦੇ ਕੇਂਦਰ ਦੀ ਸਟੇਜ 'ਤੇ ਆਉਣ 'ਤੇ ਅੱਜ ਇਕ ਸ਼ਾਨਦਾਰ ਪ੍ਰੈਸ ਕਾਨਫਰੰਸ ਨੇ ਜਲੰਧਰ ਦੇ ਹਾਲਾਂ ਨੂੰ ਰੌਸ਼ਨ ਕਰ ਦਿੱਤਾ। ਕਿਰਨ ਸ਼ੇਰਗਿੱਲ,...

ਸੋਸ਼ਲ ਮੀਡੀਆ

223,261FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...