Thursday, April 18, 2024

ਵਾਹਿਗੁਰੂ

spot_img
spot_img

ਕਿਸਾਨਾਂ ’ਤੇ ਡਾਂਗਾਂ ਫ਼ੇਰਨ ਤੋਂ ਪਹਿਲਾਂ ਦੂਜਾ ਜਨਮ ਲਵੇ ਕਾਹਲੋਂ – ਕਿਸਾਨ ਬੀਬੀ ਰਾਜੂ ਦਾ ਨਵੇਂ ਨਵੇਂ ਭਾਜਪਾ ’ਚ ਆਏ ਆਗੂ ਨੂੰ ਸਿੱਧਾ ਚੈਲੰਜ

- Advertisement -

ਯੈੱਸ ਪੰਜਾਬ
ਜਲੰਧਰ, 15 ਸਤੰਬਰ, 2021:
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਇਸਤਰੀ ਵਿੰਗ ਦੀ ਸਲਾਹਕਾਰ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਪੰਜਾਬ ਭਾਜਪਾ ਵਿੱਚ ਤਾਜ਼ਾ ਸ਼ਾਮਲ ਹੋਏ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਖ਼ਾਲਿਸਤਾਨੀ ਹਰਿੰਦਰ ਕਾਹਲੋਂ ਵੱਲੋਂ ਹੱਕੀ ਮੰਗਾਂ ਲਈ ਮੋਦੀ ਸਰਕਾਰ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਖ਼ਿਲਾਫ਼ ਬੇਹੱਦ ਅਭੱਦਰ ਤੇ ਨਿੰਦਣਯੋਗ ਭਾਸ਼ਾ ਵਰਤਣ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਹੈ ਕਿ ਦੇਸ਼ ਦੇ ਅੰਨਦਾਤਿਆਂ ਨੂੰ ਡਾਂਗਾਂ ਨਾਲ ਕੁੱਟਣ ਤੋਂ ਪਹਿਲਾਂ ਇਸ ਨਵੇਂ ਸਜੇ ਭਾਜਪਾਈ ਨੂੰ ਦੂਜੀ ਵਾਰ ਕੁੱਖ ਤੋਂ ਜਨਮ ਲੈਣਾ ਪਵੇਗਾ।

ਇੱਕ ਬਿਆਨ ਵਿੱਚ ਮਹਿਲਾ ਕਿਸਾਨ ਨੇਤਾ ਨੇ ਕਿਹਾ ਕਿ ਤਿੰਨ ਦਹਾਕੇ ਪਹਿਲਾਂ ਚੱਲੇ ਸੰਘਰਸ਼ ਦੌਰਾਨ ਫੈਡਰੇਸ਼ਨ ਅਤੇ ਕੌਮ ਨਾਲ ਦੋਗਲੀਆਂ ਚਾਲਾਂ ਰਾਹੀਂ ਦਗਾ ਕਮਾਉਣ ਪਿੱਛੋਂ ਆਖਰੀ ਉਮਰੇ ਖ਼ਾਲਿਸਤਾਨੀ ਚੋਲਾ ਲਾਹ ਕੇ ਭਾਜਪਾ ਵਿੱਚ ਸ਼ਾਮਲ ਹੋਏ ਇਸ ਭਗਵੇਂ ਬਲੈਕ ਕੈਟ ਦੀ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ ਅਤੇ ਇਹ ਬੁਜ਼ਰਗ ਭਾਜਪਾਈ ਅਜਿਹੀ ਉਕਸਾਹਟ ਭਰੀ ਹੋਛੀ ਭਾਸ਼ਨਬਾਜ਼ੀ ਕਰਨ ਤੋਂ ਪਹਿਲਾਂ ਜ਼ਰੂਰ ਆਪਣੇ ਚਰਚਿਤ ਪਿਛੋਕੜ ਉਤੇ ਝਾਤ ਮਾਰਦਿਆਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਲਵੇ ਕਿਉਂਕਿ ਸ਼ੀਸ਼ਿਆਂ ਦੇ ਘਰਾਂ ਵਿੱਚ ਰਹਿਣ ਵਾਲੇ ਦੂਜਿਆਂ ਦੇ ਘਰਾਂ ਉਤੇ ਪੱਥਰ ਨਹੀਂ ਮਾਰਦੇ।

ਕਿਸਾਨ ਨੇਤਾ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਖਾਸਮਖਾਸ ਰਿਹਾ ਇਹ ਸਾਬਕਾ ਖਾਲਿਸਤਾਨੀ ਆਪਣੀ ਨਵੀਂ ਪਾਰਟੀ ਦੇ ਗਵਾਂਢੀ ਰਾਜ ਦੇ ਮੁੱਖੀ ਵੱਲੋਂ ਹਰਿਆਣੇ ਦੇ ਕਿਸਾਨ ਭਰਾਵਾਂ ਉੱਤੇ ਕਰਨਾਲ ਵਿੱਚ ਕੀਤੇ ਲਾਠੀਚਾਰਜ ਦੇ ਹਸ਼ਰ ਦਾ ਨਤੀਜਾ ਪੜ੍ਹ ਲਵੇ ਕਿ ਕਿਵੇਂ ਪਿਛਲੇ ਹਫ਼ਤੇ ਇੱਕ ਹੰਕਾਰੀ ਮੁੱਖ ਮੰਤਰੀ ਨੂੰ ਆਖਰਕਾਰ ਹੱਠ ਛੱਡ ਕੇ ਕਿਸਾਨਾਂ ਦੀ ਤਾਕਤ ਅੱਗੇ ਝੁਕਣਾ ਪਿਆ ਸੀ।

ਮਹਿਲਾ ਕਿਸਾਨ ਆਗੂ ਨੇ ਤੰਜ ਕੱਸਦਿਆਂ ਆਖਿਆ ਕਿ ਕਈ ਪਾਰਟੀਆਂ ਬਦਲ ਕੇ ਆਪਣੀ ਜ਼ਮੀਰ ਮਾਰ ਚੁੱਕਾ ਇਹ ਬਜ਼ੁਰਗ ਕਾਹਲੋਂ ਭਾਜਪਾ ਤੋਂ ਕੋਈ ਹੋਰ ਵੱਡਾ ਅਹੁਦਾ ਜਾਂ ਟਿਕਟ ਲੈਣ ਦੀ ਲਾਲਸਾ ਦੇ ਮੱਦੇਨਜ਼ਰ ਹਮਖਿਆਲੀ ਭਾਜਪਾਈ ਆਗੂਆਂ ਅੱਗੇ ਤੱਤੇ-ਤੱਤੇ ਲੱਛੇਦਾਰ ਭਾਸ਼ਨਾਂ ਨਾਲ ਖੁਸ਼ਨੂਦੀ ਬਨਣ ਦੇ ਦੰਭੀ ਕਾਰਨਾਮੇ ਨਾ ਕਰੇ ਕਿਉਂਕਿ ਇਸ ਦੋਗਲੇ ਕਿਰਦਾਰ ਵਾਲੇ ਸਾਬਕਾ ਖ਼ਾਲਿਸਤਾਨੀ ਦੇ ਪੋਤੜਿਆਂ ਬਾਰੇ ਸਾਰਾ ਜਗਤ ਬਹੁਤ ਕੁੱਝ ਜਾਣਦਾ ਹੈ ਪਰ ਅਜਿਹੇ ਭੜਕਾਹਟ ਵਾਲੇ ਬਿਆਨਾਂ ਨਾਲ ਪੁਲਿਸ ਦੀ ਸੁਰੱਖਿਆ ਛਤਰੀ ਜ਼ਰੂਰ ਲੈ ਲਵੇਗਾ।

ਉਨ੍ਹਾਂ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਤੋਂ ਭਾਜਪਾਈ ਬਣੇ ਕਾਹਲੋਂ ਨੂੰ ਚੈਲੇਂਜ ਕੀਤਾ ਕਿ ਉਹ ਕਾਲੇ ਖੇਤੀ ਕਾਨੂੰਨਾਂ ਉਤੇ ਬਹਿਸ ਕਰਨ ਲਈ ਆਪਣੀ ਮਰਜ਼ੀ ਦਾ ਸਮਾਂ, ਸਥਾਨ ਅਤੇ ਦਿਨ ਦੱਸੇ, ਉਹ ਮੋਦੀ ਵੱਲੋਂ ਖੇਤੀ ਕਾਨੂੰਨ ਲਾਗੂ ਕਰਨ ਦੇ ਮਾੜੇ ਮਨਸੂਬੇ ਤੇ ਇੰਨਾਂ ਕਾਨੂੰਨਾਂ ਵਿਚਲੀਆਂ ਢੇਰ ਸਾਰੀਆਂ ਖਾਮੀਆਂ ਦੱਸਦਿਆਂ ਉਸ ਦੀ ਸੌੜੀ ਸੋਚ ਦਾ ਜਨਾਜ਼ਾ ਕੱਢ ਕੇ ਸਹੀ ਅਰਥਾਂ ਵਿੱਚ ਕਾਨੂੰਨ ਪੜਨ ਲਈ ਉਸ ਦੀਆਂ ਅੱਖਾਂ ਤੋਂ ਕਾਲਾ ਮੋਤੀਆ ਵੀ ਲਾਹ ਦੇਣਗੇ।

ਨਾਲ ਹੀ ਮਹਿਲਾ ਕਿਸਾਨ ਆਗੂ ਨੇ ਸਮੁੱਚੇ ਪੰਜਾਬੀਆਂ ਖ਼ਾਸ ਕਰਕੇ ਦੰਭੀ ਕਾਹਲੋਂ ਦੇ ਨਜ਼ਦੀਕੀਆਂ ਅਤੇ ਸਾਕ-ਸਬੰਧੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਢਲਦੀ ਉਮਰੇ ‘ਮੋਦੀ ਪ੍ਰੇਮ’ ਵਿੱਚ ਰੰਗੇ ਇਸ ਕਿਸਾਨ-ਮਜ਼ਦੂਰ ਤੇ ਪੰਜਾਬ ਵਿਰੋਧੀ ਬੰਦੇ ਦਾ ਸਮਾਜਿਕ ਬਾਈਕਾਟ ਕਰਕੇ ਇਸ ਨਾਲ ਕੋਈ ਨਾਤਾ-ਰਿਸ਼ਤਾ ਨਾ ਰੱਖਣ।

ਉਨ੍ਹਾਂ ਆਖਿਆ ਕਿ ਦੇਸ਼ ਦੇ ਕਿਸਾਨ ਸ਼ਾਂਤਮਈ ਤਰੀਕਿਆਂ ਅਤੇ ਸੰਜਮ ਨਾਲ ਪਿਛਲੇ ਨੌੰ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਉਤੇ ਆਪਣਾ ਹੱਕੀ ਸੰਘਰਸ਼ ਕਾਮਯਾਬੀ ਨਾਲ ਲੜ ਰਹੇ ਹਨ ਭਾਂਵੇਂ ਪੰਜਾਬ ਨਾਲ ਧ੍ਰੋਹ ਕਮਾਉਣ ਵਾਲੇ ਕੁੱਝ ਭਾਜਪਾਈਆਂ ਨੇ ਕੇਂਦਰ ਸਰਕਾਰ ਕੋਲ ਇਸ ਇਤਿਹਾਸਕ ਕਿਸਾਨੀ ਅੰਦੋਲਨ ਬਾਰੇ ਤੱਥਾਂ ਤੋਂ ਉਲਟ ਗ਼ਲਤ ਅਨੁਮਾਨ ਪੇਸ਼ ਕਰਕੇ ਆਪਣੀ ਲੀਡਰਸ਼ਿਪ ਨੂੰ ਧੋਖੇ ਵਿੱਚ ਰੱਖਿਆ ਹੈ।

ਬੀਬੀ ਰਾਜਵਿੰਦਰ ਕੌਰ ਰਾਜੂ ਨੇ ਆਖਿਆ ਕਿ ਵਿਦੇਸ਼ਾਂ ਵਿੱਚ ਮਾਣ ਪ੍ਰਾਪਤ ਕਰ ਚੁੱਕੇ ਇਸ ਮਿਸਾਲੀ ਕਿਸਾਨ ਅੰਦੋਲਨ ਵਿਰੁੱਧ ਜ਼ਹਿਰ ਉਗਲਣ ਲਈ ‘ਨਾਗਪੁਰੀ’ ਪ੍ਰਸੰਗ ਵਿੱਚ ਰੰਗਿਆ ਇਹ ਨਵਾਂ ਭਾਜਪਾਈ ਕਾਹਲੋਂ ਵੀ ਆਪਣਾ ਪੂਰਾ ਜ਼ੋਰ ਲਾ ਲਵੇ ਜਿੰਨਾ ਕੁ ਉਸ ਦੀਆਂ ਲੱਤਾਂ ਭਾਰ ਝੱਲਦੀਆਂ ਨੇ ਪਰ ਦੇਸ਼ ਦੇ ਮਿਹਨਤਕਸ਼ ਕਿਸਾਨ ਆਪਣੀਆਂ ਹੱਕੀ ਮੰਗਾਂ ਮੰਨਵਾ ਕੇ ਹੀ ਘਰਾਂ ਨੂੰ ਪਰਤਣਗੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਗੁਰਜੀਤ ਔਜਲਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖ਼ੇ ਮੱਥਾ ਟੇਕਿਆ, ਵਾਹਿਗੁਰੂ ਦਾ ਅਸ਼ੀਰਵਾਦ ਲੈ ਕੇ ਸ਼ੁਰੂ ਕੀਤਾ ਚੋਣ ਪ੍ਰਚਾਰ

ਯੈੱਸ ਪੰਜਾਬ ਅੰੰਮਿ੍ਤਸਰ, 17 ਅਪ੍ਰੈਲ, 2024 ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ। ਉਨ੍ਹਾਂ ਗੁਰੂ ਘਰ...

ਸਟਾਕਟਨ ਕੈਲੀਫ਼ੋਰਨੀਆ ਦੇ ਗੁਰਦੁਆਰਾ ਸਾਹਿਬ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਹੁਸਨ ਲੜੋਆ ਬੰਗਾ ਸੈਕਰਾਮੈਂਟੋ, ਕੈਲੀਫੋਰਨੀਆ, 14 ਅਪ੍ਰੈਲ , 2024 ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਦਰੀ ਬਾਬਿਆਂ ਦੀ ਇਤਿਹਾਸਿਕ ਧਰਤੀ ਸਟਾਕਟਨ ਕੈਲੀਫੋਰਨੀਆ ਵਿਖੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ,...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,201FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...