- Advertisement -
ਅੱਜ-ਨਾਮਾ
ਕਿਧਰੇ ਬੈਠੇ ਸਨ ਇੱਕੋ ਜਿਹੇ ਚਾਰ ਲੇਖਕ,
ਮਿਲਦੀ ਮੁਸ਼ਕਲ ਸੀ ਆਪਸੀ ਰਾਏ ਬੇਲੀ।
ਨਾ ਹੀ ਲਿਖਤਾਂ ਦੇ ਪੱਖੋਂ ਕੋਈ ਸਾਂਝ ਹੈ ਸੀ,
ਕੋਈ ਕਹਾਣੀ ਤਾਂ ਗੀਤ ਕੋਈ ਗਾਏ ਬੇਲੀ।
ਬਾਗੀ ਕੋਈ ਸੀ ਬਣਿਆ ਪਿਆ ਹਰ ਪੱਖੋਂ,
ਦੇਸ਼ਭਗਤੀ ਕੋਈ ਪਿਆ ਸਿਖਲਾਏ ਬੇਲੀ।
ਲੱਗਿਆ ਕਰਨ ਜਦ ਇੱਕ ਕੁਝ ਪੇਸ਼ਕਾਰੀ,
ਦੂਸਰਾ ਦੋਸ਼ ਪਿਆ ਸਿਰਫ ਗਿਣਾਏ ਬੇਲੀ।
ਫਿਰ ਵੀ ਆਪਸੀ ਸਾਂਝ ਸੀ ਬਹੁਤ ਤਕੜੀ,
ਜਿਹੜੀ ਪਿੱਛੇ ਉਹ ਬੈਠਕਾਂ ਲਾਉਣ ਬੇਲੀ।
ਮਿਲਦਾ ਪਾਠਕ-ਸਰੋਤਾ ਨਾ ਬਾਹਰ ਕੋਈ,
ਆਪੋ ਵਿੱਚ ਉਹ ਸੁਣਨ-ਸੁਣਾਉਣ ਬੇਲੀ।
-ਤੀਸ ਮਾਰ ਖਾਂ
ਜਨਵਰੀ 20, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -