Thursday, April 25, 2024

ਵਾਹਿਗੁਰੂ

spot_img
spot_img

ਕਾਸ਼ ਸਲਮਾਨ ਖੁਰਸ਼ੀਦ ਦੀਆਂ ਦੋ ਅੱਖਾਂ ਹੁੰਦੀਆਂ – ਗੁਸਤਾਖ਼ੀ ਮੁਆਫ਼ – ਐੱਚ.ਐੱਸ.ਬਾਵਾ

- Advertisement -

ਬਈ ਸਲਮਾਨ ਖੁਰਸ਼ੀਦ ਹੁਰਾਂ ਕਮਾਲ ਕਰ ਦਿੱਤੀ। ਸੱਚ ਬੋਲਣ ਲਈ ਜਿਗਰਾ ਤਾਂ ਚਾਹੀਦੈ ਪਰ ਸੱਚ ਜਾਣਿਉਂ ਮਗਰੋਂ ਯੂ ਟਰਨ ਮਾਰਣ ਨੂੰ ਉਸਤੋਂ ਵੀ ਜ਼ਿਆਦਾ ਜਿਗਰਾ ਚਾਹੀਦੈ।

ਇਦੂੰ ਅਗਲਾ ਸੱਚ ਇਹ ਹੈ ਬਈ ਜਿਹੜੀ ਚੀਜ਼ ਤੋਂ ਇਕ ਵਾਰ ਪਰਦਾ ਚੱਕ ਦਈਏ ਨਾ, ਉਹਦੇ ’ਤੇ ਮੁੜ ਭਾਵੇਂ ਜਿੰਨੇ ਮਰਜ਼ੀ ਪਰਦੇ ਪਾਈਏ, ਕੱਜ ਨਹੀਂ ਹੁੰਦੀ। ਮੂੰਹੋਂ ਨਿਕਲੀ ਗੱਲ ਵਾਪਿਸ ਮੂੰਹ ’ਚ ਨਹੀਂ ਪੈਂਦੀ, ਭਾਵੇਂ ਯੂ ਟਰਨ ਛੱਡ ਕੇ ‘ਏ’ ਤੋਂ ਲੈ ਕੇ ‘ਜ਼ੈਡ’ ਤਕ ਸਾਰੀਆਂ ਟਰਨਾਂ ਟਰਾਈ ਕਰ ਲਉ। ਕੂਕਰ ਤੋਂ ਢੱਕਣ ਇਕ ਵੇਰਾਂ ਚੱਕ ਦਿਉ, ਮੁੜ ਕੇ ਭਾਫ਼ ਕੂਕਰ ’ਚ ਨਹੀਂ ਪਾਈ ਜਾਂਦੀ।

ਖ਼ੈਰ, ਸਲਮਾਨ ਖੁਰਸ਼ੀਦ ਜੀ ਨੇ ਫ਼ੁਰਮਾਇਆ ਬਈ ਕਾਂਗਰਸ ਦੇ ਹੱਥ ਖ਼ੂਨ ਨਾਲ ਰੰਗੇ ਹੋਏ ਨੇ। ਮੈਨੂੰ ਪੁੱਛਦਾ ਸੀ ਕਾਕਾ, ਅਖ਼ੇ ਇਹ ‘ਅੰਕਲ’ ਕੌਣ ਨੇ, ਬੜੀ ‘ਬੋਲਡ’ ਗੱਲ ਕੀਤੀ ਐ।

ਦੱਸਿਆ ਮੈਂ ਫ਼ਿਰ। ਬਈ ਸੀਨੀਅਰ ਨੇ, ਵੱਡੇ ਸੂਝਵਾਨਾਂ ’ਚ ਗਿਣੇ ਜਾਂਦੇ ਨੇ, ਅੰਦਰਲੀਆਂ ਬਾਹਰਲੀਆਂ ਸਾਰੀਆਂ ਜਾਣਦੇ ਹੋਣਗੇ ਤਦੇ ਈ ਹੀ ਮੂੰਹੋਂ ਨਿਕਲਿਆ ਹੋਣੈ। ਨਾਲੇ ਕੋਈ ਕਾਂਗਰਸੀ ਭਾਜਪਾ ਨੂੰ ਕਹੇ ਜਾਂ ਭਾਜਪਾਈ ਕਾਂਗਰਸੀ ਨੂੰ ਕਹੇ ਬਈ ਉਹਨਾਂ ਦੀ ਪਾਰਟੀ ਦੇ ਹੱਥ ਖ਼ੂਨ ਨਾਲ ਰੰਗੇ ਹੋਏ ਨੇ, ਇਹ ਥੋੜ੍ਹਾ ਕੋਈ ਖ਼ਬਰ ਹੁੰਦੀ ਐ। ਦੂਜੀ ਧਿਰ ਫੱਟ ਕਹਿ ਦਿਦੀ ਹੈ ‘ਗੰਦੀ…ਗੰਦੀ…ਗੰਦੀ..ਗੰਦੀ..ਗੰਦੀ ਬਾਤ’ ਭਾਵ ‘ਗੰਦੀ ਰਾਜਨੀਤੀ’ ਹੋ ਰਹੀ ਐ। ਖ਼ਬਰ ਤਾਂ ਉਦੋਂ ਹੀ ਬਣਦੀ ਐ, ਵਾਇਰਲ ਹੁੰਦੀ ਐ ਜਦ ਕੋਈ ਸਲਮਾਨ ਖੁਰਸ਼ੀਦ ਕਹਿੰਦੈ ਕਿ ਸਾਡੀ ਪਾਰਟੀ ਦੇ ਹੱਥ ਖ਼ੂਨ ਨਾਲ ਰੰਗੇ ਹੋਏ ਨੇ।

ਖ਼ੈਰ ਦੁਨੀਆਂ ਬੜੀ ਬਾਗੋ ਬਾਗ ਹੋਈ ਫ਼ਿਰਦੀ ਐ, ਬਈ ਚੱਲੋ ਸੱਚ ਤਾਂ ਬੋਲਿਐ ਸਲਮਾਨ ਖੁਰਸ਼ੀਦ ਹੁਣਾਂ ਨੇ। ਚੈਨਲਾਂ ਦੀ ਦਿਹਾੜੀ ਪੈ ਗਈ, ਅਖ਼ਬਾਰਾਂ ਨੇ ਵੀ ਚੱਕ ਲਿਆ ਬਿਆਨ, ਛਾਪਿਐ ਪਹਿਲੇ ਪੰਨਿਆਂ ’ਤੇ ਟਾਪੋ ਟਾਪ। ਭਾਜਪਾ ਦੀ ਤਾਂ ਜਿਵੇਂ ਲਾਟਰੀ ਨਿਕਲ ਆਈ ਐ। ਉੱਧਰ ਤਾਂ ਇਦਾਂ ਦੀਆਂ ਚੀਜ਼ਾਂ ਦੀ ‘ਡਿਮਾਂਡ’ ਈ ਬੜੀ ਐ।

ਪਰ ਮੈਨੂੰ ਸਮਝਾਉਣਾ ਪਿਆ ਕਾਕੇ ਨੂੰ। ਬਈ ਐਨੇ ਖੁਸ਼ ਹੋਣ ਵਾਲੀ ਗੱਲ ਨਹੀਂ। ਬੰਦੇ ਸਲਮਾਨ ਖੁਰਸ਼ੀਦ ਹੁਣੀ ਚੰਗੇ ਆ, ‘ਬੋਲਡ’ ਨਿਕਲੇ ਆ ਪਰ ਅੱਖ ਇਨ੍ਹਾਂ ਕੋਲ ਖ਼ਵਰੇ ਇਕੋ ਸੀ। ਉਂਜ ਦੋ ਹੁੰਦੀਆਂ ਤਾਂ ਹੋਰ ਵੀ ਚੰਗਾ ਹੁੰਦਾ। ਉਹਨੇ ਧਿਆਨ ਨਾਲ ਸਲਮਾਨ ਖੁਰਸ਼ੀਦ ਹੁਰਾਂ ਦੀਆਂ ਐਨਕਾਂ ’ਚੋਂ ਝਾਕਦੀਆਂ ਦੋ ਚਮਕੀਲੀਆਂ ਅੱਖਾਂ ਵੱਲ ਵੇਖ਼ਿਆ ਤੇ ਅਗਲਾ ਸਵਾਲ ਦਾਗਿਆ, ਅਖ਼ੇ ਉਹ ਕਿਵੇ?

ਮੈਂ ਦੱਸਿਆ ਬਈ ਭਾਈ ਇਹ ਸਲਮਾਨ ਖੁਰਸ਼ੀਦ ਹੁਰੀਂ ਵੀ ਇਕੋ ਅੱਖੋਂ ਹੀ ਸੁਜਾਖ਼ੇ ਨਿਕਲੇ ਨੇ। ਇਹਨਾਂ ਨੂੰ ਇਹ ਤਾਂ ਯਾਦ ਰਿਹਾ ਬਈ ਕਾਂਗਰਸ ਦੇ ਹੱਥ ਖ਼ੂਨ ਨਾਲ ਰੰਗੇ ਹੋਏ ਨੇੇ। ਹੋਵੇਗਾ ਇਹਨਾਂ ਦੇ ਦਿਮਾਗ ’ਚ ਰਿਕਾਰਡ ਕੋਈ ਜਿਸਨੂੰ ‘ਰੀਵਾਈਂਡ’ ਕਰਕੇ ਇਹਨਾਂ ਦੱਸਿਐ ਬਈ ਕਾਂਗਰਸ ਦੇ ਹੱਥ ਮੁਸਲਮਾਨਾਂ ਦੇ ਖ਼ੂਨ ਨਾਲ ਰੰਗੇ ਹੋਏ ਨੇ।

ਜੇ ਦੂਜੀ ਅੱਖ ਹੁੰਦੀ ਤਾਂ ਇਹ ਯਾਦ ਵੀ ਯਾਦ ਹੁੰਦਾ, ਨਜ਼ਰ ਆ ਜਾਂਦਾ ਕਿ 1984 ’ਚ ਜਿਹੜੇ ਹਜ਼ਾਰਾਂ ਸਿੱਖ ਦਿੱਲੀ ਅਤੇ ਹੋਰ ਥਾਂਵਾਂ ’ਤੇ ਧੂਹ ਧੂਹ ਕੇ ਤੇ ਲੂਹ ਲੂਹ ਕੇ ਮਾਰੇ ਗਏ ਸਨ ਉਨ੍ਹਾਂ ਮਗਰ ਵੀ ਨਾਂਅ ਕਾਂਗਰਸ ਦਾ ਹੀ ਬੋਲਦੈ। ਮਹਾਰਾਜ ਨੇ ਕਿਤੇ ਸਲਮਾਨ ਖੁਰਸ਼ੀਦ ਹੁਰਾਂ ਨੂੰ ਦੋ ਅੱਖਾਂ ਦਿੱਤੀਆਂ ਹੁੰਦੀਆਂ ਤਾਂ ਗੱਲ ਦਾ ਸਵਾਦ ਆ ਜਾਣਾ ਸੀ ਪਰ ਨਹੀਂ ਹੋਈ ਪੂਰੀ ਕਿਰਪਾ, ਨਹੀਂ ਬਣਨੀ ਸੀ ਪੂਰੀ ਗੱਲ।

ਸਲਮਾਨ ਖੁਰਸ਼ੀਦ ਹੁਣਾਂ ਦੀਆਂ ਵੀ ਸਾਰੀਆਂ ਨਹੀਂ ਸੁਣ ਲੈਣੀਆਂ ਰੱਬ ਨੇ, ਸਾਡਾ ਚਾਹਿਆ ਸਾਰਾ ਕੁਝ ਤਾਂ ਸਾਨੂੰ ਹਾਸਿਲ ਨਹੀਂ ਹੋ ਜਾਂਦਾ ਨਾ। ਮੇਰੇ ਵਰਗਿਆਂ ਕਈਆਂ ਦਾ ਦਿਲ ਕਰਦਾ ਸੀ ਬਈ ਕਿਤੇ ਸਿੱਖਾਂ ਵਿਚੋਂ ਵੀ ਕੋਈ ਸਲਮਾਨ ਖੁਰਸ਼ੀਦ ਨਿਕਲ ਆਉਂਦਾ। ਜਿਹੜਾ ਆਖ਼ਣ ਨੂੰ ਹੀ ਆਖ਼ ਦਿੰਦਾ ਬਈ ਸਾਡੀ ਪਾਰਟੀ ਦੇ ਹੱਥ… … .. । ਬੱਸ ਐਥੇ ਹੀ ਰੁਕ ਜਾਂਦੇ ਨੇ, ਜਿੱਥੇ ਮੈਂ ਰੁਕ ਗਿਆਂ। ਅੱਗੋਂ ਚੁੱਪ ਹੀ ਹੁੰਦੀ ਐ, ਜਿਵੇਂ ਮੈਂ ਬਿੰਦੀਆਂ ਜਿਹੀਆਂ ਵਾਹ ਦਿੱਤੀਆਂ ਨੇ।

ਕਾਕੇ ਦੀ ‘ਜਰਨੈਲ ਨਾਲਜ’ ਬੜੀ ਚੰਗੀ ਐ, ਨਾਲੇ ਯਾਦਦਾਸ਼ਤ ਵੀ ‘ਅੱਤ’ ਐ। ‘ਅੱਤ’ ਤੁਸੀਂ ਪੜ੍ਹਿਆ ਹੀ ਹੋਣੈ ਫ਼ੇਸਬੁੱਕ ’ਤੇ। ਮੈਂ ਵੀ ਉੱਥੋਂ ਹੀ ਸਿੱਖਿਐ, ‘ਅੱਤ’। ਉਹਨੇ ਮੈਨੂੰ ਯਾਦ ਕਰਾਇਆ ਬਈ ਕਾਂਗਰਸ ਅੰਦਰਲੇ ਕਈ ਸਿੱਖ ਆਗੂਆਂ ਨੇ ਵੀ ਬੜੀ ਦੇਰ ਪਹਿਲਾਂ ਸਲਮਾਨ ਖੁਰਸ਼ੀਦ ਬਣਨ ਦੀ ਕੋਸ਼ਿਸ਼ ਕੀਤੀ ਸੀ ਪਰ ਚਾਅ ਛੇਤੀ ਈ ਮੱਠੇ ਪੈ ਗਏ ਸੀ।

ਕਾਕਾ ਸਾਡਾ ‘ਪ੍ਰੈਕਟੀਕਲ’ ਵੀ ਬੜਾ ਜੇ। ‘ਪ੍ਰੈਕਟੀਕੈਲਿਟੀ’ ਦੇ ਮਾਮਲੇ ’ਚ ਤਾਂ ਪੂਰਾ ‘ਘੈਂਟ’ ਐ। ਗੁੱਸਾ ਨਾ ਕਰਿਉ ਇਹ ਅੱਤ, ਘੈਂਟ, ‘ਆਸਮ’ ਵਗੈਰਾ ਮੈਂ ਫ਼ੇਸਬੁੱਕ ਤੋਂ ਸਿੱਖੇ ਨੇ। ਪਤਾ ਨਹੀਂ ਕਿਉਂ, ਨਾ ਤਾਂ ਸਾਡੇ ਸਿਲੇਬਸ ’ਚ ਸਨ ਤੇ ਨਾ ਟੀਚਰਾਂ ਹੀ ਪੜ੍ਹਾਏ।

ਹੁਣ ਪ੍ਰੈਕਟੀਕਲ ਕਾਕਾ ਸੁਣ ਲਉ ਕੀ ਕਹਿੰਦੈ। ਅਖ਼ੇ, ਕੱਖ ਨਹੀਂ ਖੱਟਣਾ ਸਲਮਾਨ ਖੁਰਸ਼ੀਦ ਨੇ। ਪਾਰਟੀਆਂ ਨੀ ਬਖ਼ਸ਼ਦੀਆਂ ਇੱਦਾਂ ਦੀ ਗੱਲ ਕਹਿਣ ਵਾਲਿਆਂ ਨੂੰ।

ਹੁਣ ਮੈਨੂੰ ਸਮਝ ਆ ਗਈ ਐ ਬਈ ਸਾਡੇ ਆਲੇ ਸਲਮਾਨ ਖੁਰਸ਼ੀਦ ਕਿਉਂ ਨਹੀਂ ਬਣਦੇ, ਕਿਉਂ ਨਹੀਂ ਬਣਨਾ ਚਾਹੁੰਦੇ। ਜਿਹੜੇ ਬਣ ਕੇ ਵੇਖ਼ ਵੀ ਚੁੱਕੇ ਨੇ, ਵਾਪਸ ਮੁੜ ਕੇ ਪਹਿਲਾਂ ਵਾਲੇ ਸਲਮਾਨ ਖੁਰਸ਼ੀਦ ਬਣ ਚੁੱਕੇ ਨੇ।

ਸਾਡੇ ਵਾਲਿਆਂ ਨੂੰ ਤਾਂ ਪਤੈ, ਕਿਤੇ ਮੇਲ ਹੋਵੇ ਤਾਂ ਦੱਸਿਉ ਸਲਮਾਨ ਖੁਰਸ਼ੀਦ ਹੁਣਾਂ ਨੂੰ ਕਿ ਅਹੁਦੇ ਤੇ ਅਸੂਲ ਸੌਂਕਣਾਂ ਹੁੰਦੀਆਂ ਨੇ, ਤੇ ਸੌਂਕਣਾਂ ਇਕ ਦੂਜੇ ਨਾਲ ਕਦੇ ਨਹੀਂ ਰਹਿੰਦੀਆਂ।

ਐੱਚ.ਐੱਸ.ਬਾਵਾ

ਸੰਪਾਦਕ, ਯੈੱਸ ਪੰਜਾਬ

25 ਅਪ੍ਰੈਲ, 2018

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,181FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...