- Advertisement -
ਅੱਜ-ਨਾਮਾ
ਕਾਲਜਾਂ ਬਾਰੇ ਵੀ ਸੁਣਿਆ ਸਰਕਾਰ ਜਾਗੀ,
ਸ਼ਿਕੰਜਾ ਟਾਈਟ ਡਾਢਾ ਲੱਗੀ ਕਰਨ ਬੇਲੀ।
ਦਿੱਤੀ ਰਕਮ ਦਾ ਲੇਖਾ ਲਿਆ ਮੰਗ ਸੁਣਿਆ,
ਸੌਖੜਾ ਖਾਤਾ ਨਹੀਂ ਹੋਊ ਇਹ ਭਰਨ ਬੇਲੀ।
ਕਿਹਾ ਸਰਕਾਰ ਨੇ ਢਿੱਲ ਨਹੀਂ ਕੋਈ ਦੇਣੀ,
ਦੱਸਿਆਂ ਬਾਝ ਨਹੀਂ ਲੱਗਿਆ ਸਰਨ ਬੇਲੀ।
ਦੱਸਣਗੇ ਖਾਤਾ ਤਾਂ ਹੋਣਾ ਨਹੀਂ ਚਰਨ ਬੇਲੀ,
ਲੱਗੀ ਸਰਕਾਰ ਨਹੀਂ ਟਾਲਿਆ ਜਰਨ ਬੇਲੀ।
ਆਈ ਹੈ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ,
ਛੱਡਣੀ ਮੁਸ਼ਕਲ ਤਾਂ ਔਖੀ ਇਹ ਖਾਣ ਬੇਲੀ।
ਕਾਲਜਾਂ ਅੰਦਰ ਇਹ ਫੜੀ ਆ ਤੰਦ ਜਿਹੜੀ,
ਕਿਸ ਕਿਸ ਥਾਂ ਪਤਾ ਨਹੀਂ ਲੱਗੀ ਜਾਣ ਬੇਲੀ।
-ਤੀਸ ਮਾਰ ਖਾਂ
ਅਗਸਤ 10, 2022
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ
- Advertisement -