- Advertisement -
ਯੈੱਸ ਪੰਜਾਬ
ਸੰਗਰੂਰ, 22 ਜਨਵਰੀ, 2022:
ਪੰਜਾਬ ਵਿੱਚ ਅੱਜ ਹੋਏ ਇਕ ਭਿਆਨਕ ਸੜਕ ਹਾਦਸੇ ਵਿੱਚ ਇਕ ਕਾਰ ਵਿੱਚ ਸਵਾਰ ਤਿੰਨ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਸੰਗਰੂਰ-ਲੌਂਗੋਵਾਲ ਸੜਕ ’ਤੇ ਪਿੰਡ ਕਿਲਾ ਭਰੀਆਂ ਦੇ ਨਜ਼ਦੀਕ ਇਹ ਹਾਦਸਾ ਵਾਪਰਿਆ। ਕਾਰ ਬੇਕਾਬੂ ਹੋ ਕੇ ਇਕ ਦਰਖ਼ਤ ਵਿੱਚ ਜਾ ਵੱਜੀ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਚਕਨਾਚੂਰ ਹੋ ਗਈ ਅਤੇ ਤਿੰਨੇ ਨੌਜਵਾਨ ਹਾਦਸੇ ਵਾਲੇ ਸਥਾਨ ’ਤੇ ਹੀ ਦਮ ਤੋੜ ਗਏ।
ਮ੍ਰਿਤਕਾਂ ਦੀ ਪਛਾਣ ਲੌਂਗੋਵਾਲ ਦੀ ਦੁਲੱਟ ਪੱਤੀ ਦੇ ਵਸਨੀਕ ਸੁਖਵਿੰਦਰ ਸਿੰਘ ਪੁੱਤਰ ਗੁਰਤੇਜ ਸਿੰਘ, ਮੰਗਲ ਸਿੰਘ ਪੁੱਤਰ ਗੁਜੰਟ ਸਿੰਘ ਅਤੇ ਝਾੜੋਂ ਪੱਤੀ ਦੇ ਵਸਨੀਕ ਬੇਅੰਤ ਸਿੰਘ ਪੁੱਤਰ ਗੁਰਜੀਤ ਸਿੰਘ ਵਜੋਂ ਹੋਈ ਹੈ।
ਪੁਲਿਸ ਨੂੰ ਇਸ ਹਾਦਸੇ ਬਾਰੇ ਸੂਚਿਤ ਕੀਤਾ ਗਿਆ ਤਾਂ ਉਨ੍ਹਾਂ ਨੇ ਲਾਸ਼ਾਂ ਪੋਸਟਮਾਰਟਮ ਲਈ ਭੇਜੀਆਂ ਹਨ ਅਤੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -