Thursday, March 28, 2024

ਵਾਹਿਗੁਰੂ

spot_img
spot_img

ਕਾਰ ਡੀਲਰ ਤੇ ਸਰਕਾਰੀ ਅਧਿਕਾਰੀ ਵੀ ਨਿਸ਼ਾਨੇ ’ਤੇ: ਪੰਜਾਬ ਪੁਲਿਸ ਵੱਲੋਂ ਕਰੋੜਾਂ ਦੇ ਵਾਹਨ ਘੁਟਾਲੇ ਦਾ ਪਰਦਾਫ਼ਾਸ਼, 93 ਵਾਹਨ ਜ਼ਬਤ

- Advertisement -

ਰੋਪੜ, 6 ਜੁਲਾਈ, 2019:
ਰੋਪੜ ਪੁਲਿਸ ਨੇ ਟਰਾਂਸਪੋਰਟ ਵਿਭਾਗ ਦੇ ਫਤਹਿਗੜ ਸਾਹਿਬ, ਤਰਨ ਤਾਰਨ, ਸੰਗਰੂਰ ਤੇ ਮੋਗਾ ਦਫ਼ਤਰਾਂ ਦੀ ਮਿਲੀ-ਭੁਗਤ ਨਾਲ ਚਲਾਏ ਜਾ ਰਹੇ 4 ਕਰੋੜ ਦੀ ਕੀਮਤ ਵਾਲੇੇ ਵੱਡੇ ਵਾਹਨ ਘੁਟਾਲੇ ਦਾ ਪਰਦਾ ਫਾਸ਼ ਕੀਤਾ ਹੈ।

ਅੱਜ ਰੋਪੜ ਦੇ ਐਸ.ਐਸ.ਪੀ ਸਵਪਨ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ 93 ਵਾਹਨਾਂ ਦੀ ਜ਼ਬਤੀ ਕੀਤੀ ਜਾ ਚੁੱਕੀ ਹੈ।

ਹੁਣ ਤੱਕ ਪੁਲਿਸ ਨੂੰ ਘੁਟਾਲੇ ਦੇ ਸਬੰਧ ’ਚ ਗਿ੍ਰਫਤਾਰ ਕੀਤੇ ਦੋ ਦੋਸ਼ੀਆਂ ਪਾਸੋਂ ਫਰਜ਼ੀ ਆਧਾਰ ਕਾਰਡ ਬਰਾਮਦ ਹੋਏ ਹਨ। ਉਕਤ ਘੁਟਾਲੇ ਵਿੱਚ ਦਿੱਲੀ, ਹੁਸ਼ਿਆਰਪੁਰ, ਸੰਗਰੂਰ ਤੇ ਪਟਿਆਲਾ ਦੇ ਕਾਰ ਡੀਲਰ ਸ਼ਾਮਲ ਸਨ।

ਇਹ ਘੁਟਾਲਾ ਇੱਕ ਵੱਡੇ ਸੰਗਠਨ ਦੇ ਤਾਲਮੇਲ ਨਾਲ ਚਲਾਇਆ ਜਾ ਰਿਹਾ ਸੀ ਜਿਸ ਵਿੱਚ ਇੱਕ ਸੂਬੇ ਤੋਂ ਸੈਕੰਡ-ਹੈਂਡ ਵਾਹਨ ਖਰੀਦਕੇ, ਚਾਸੀ ਤੇ ਇੰਜਨ ਨੰਬਰ ਬਦਲ ਕੇ ਦੂਜੇ ਸੂਬੇ ਦੇ ਕਾਰ ਡੀਲਰਾਂ ਨੂੰ ਵੇਚ ਦਿੱਤੇ ਜਾਂਦੇ ਸਨ। ਸ੍ਰੀ ਸ਼ਰਮਾ ਨੇ ਦੱਸਿਆ ਕਿ ਜ਼ਬਤ ਕੀਤੇ ਬਹੁਤੇ ਵਾਹਨਾਂ ਵਿਰੁੱਧ ਆਪਣੇ ਸਬੰਧਤ ਸੂਬਿਆਂ ਦੇ ਕਰਜ਼ੇ ਵੀ ਬਕਾਇਆ ਹਨ। ਇੱਕ ਜਾਅਲੀ ਆਧਾਰ ਕਾਰਡ ’ਤੇ ਕਈ ਕਈ ਵਾਹਨ ਰਜਿਸਟਰ ਸਨ।

ਮਹਾਰਾਸ਼ਟਰ ਤੋਂ ਬੜੀ ਘੱਟ ਕੀਮਤ ’ਤੇ ਖ਼ਰੀਦੇ ਸੈਕੰਡ-ਹੈਂਡ ਵਾਹਨਾਂ ਦੇ ਇੱਕ ਵੱਡੇ ਜ਼ਖੀਰੇ ਦੀ ਬਰਾਮਦਗੀ ਤੋਂ ਬਾਅਦ ਹੀ ਇਹ ਘੁਟਾਲਾ ਜੱਗ ਜਾਹਰ ਹੋਇਆ । ਕਾਰ ਡੀਲਰਾਂ ਨੇ 5000 ਤੋਂ ਵੱਧ ਟੋਇਟਾ ਵਾਹਨ ਵੱਖ ਵੱਖ ਸੂਬਿਆਂ ਤੋਂ ਚੱਕੇ ਸਨ , ਜਿਨਾਂ ’ਚੋਂ 500 ਵਾਹਨ ਪੰਜਾਬ ਪਹੁੰਚੇ ਸਨ।

ਟਰਾਂਸਪੋਰਟ ਵਿਭਾਗ ਦੇ ਕਲਰਕਾਂ ਦੀ ਮਿਲੀ-ਭੁਗਤ ਨਾਲ ਇਹ ਵੱਡਾ ਗਿਰੋਹ ਸਾਰੇ ਸਰਕਾਰੀ ਨਿਯਮਾਂ, ਪ੍ਰਕਿਰਿਆਵਾਂ ਤੇ ਟੈਕਸਾਂ ਦੀ ਧੱਜੀਆਂ ਉੜਾਕੇ , ਜਾਅਲੀ ਦਸਤਾਵੇਜ਼ ਜਮਾਂ ਕਰਵਾ ਕੇ ਵਾਹਨਾਂ ਨੂੰ ਨਵੇਂ ਰੂਪ ਵਿੱਚ ਰਜਿਸਟਰ ਕਰਵਾ ਲੈਂਦਾ ਸੀ।

ਸਰਮਾਂ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਇਹ ਪਤਾ ਚੱਲਿਆ ਹੈ ਕਿ ਕੇਂਦਰ ਸਰਕਾਰ ਦੇ ਸਬੰਧਤ ਵਿਭਾਗ ਵੱਲੋਂ ਜੁਟਾਏ ਡਾਟਾ ਵਿੱਚ ਕੁਝ ਊਣਤਾਈਆਂ ਹੋਣ ਕਰਕੇ ਅਤੇ ‘ਵਾਹਨ 3’ ਤੇ ‘ਵਾਹਨ 4’ ਸਾਫਟਵੇਅਰ ਵਿਚਲੀਆਂ ਕਮੀਆਂ ਦਾ ਉਕਤ ਗਿਰੋਹ ਵੱਲੋਂ ਲਾਹਾ ਲਿਆ ਗਿਆ।

ਪਿਛਲੇ ਦੋ ਸਾਲਾਂ ਤੋਂ ਸਰਗਰਮ ਇਹ ਗਿਰੋਹ ਮੱਧਮ ਵਰਗੀ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ। ਇਸ ਘੁਟਾਲੇ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਰੋਪੜ ਪੁਲਿਸ ਟਰਾਂਸਪੋਰਟ ਵਿਭਾਗ ਅਤੇ ਹੋਰਾਂ ਜ਼ਿਲਿਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ।

ਇਸ ਨੂੰ ਵੀ ਪੜ੍ਹੋ:

ਮਾਂ ਹੀ ਧੀਆਂ ਤੋਂ ਕਰਵਾ ਰਹੀ ਸੀ ਦੇਹ ਵਪਾਰ, ਨਾਬਾਲਿਗ ਧੀਆਂ ਦੀ ਸ਼ਿਕਾਇਤ ’ਤੇ ਅੱਡਾ ਸੰਚਾਲਿਕਾ ਸਣੇ 5 ਗਿਰਫ਼ਤਾਰ

- Advertisement -

ਸਿੱਖ ਜਗ਼ਤ

ਉੱਤਰਾਖੰਡ ਵਿੱਚ ਨਾਨਕ ਮਤਾ ਵਿਖ਼ੇ ਵੱਡੀ ਵਾਰਦਾਤ: ਕਾਰਸੇਵਾ ਮੁਖ਼ੀ ਬਾਬਾ ਤਰਸੇਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ

ਯੈੱਸ ਪੰਜਾਬ ਊਧਮ ਸਿੰਘ ਨਗਰ, ਉੱਤਰਾਖ਼ੰਡ, 28 ਮਾਰਚ, 2024: ਉੱਤਰਾਖੰਡ ਵਿੱਚ ਸਥਿਤ ਇਤਹਾਸਕ ਸਥਾਨ ਗੁਰਦੁਆਰਾ ਗੁਰੂ ਨਾਨਕ ਮਤਾ ਦੀ ਕਾਰਸੇਵਾ ਵਿੱਚ ਲੱਗੇ ਬਾਬਾ ਤਰਸੇਮ ਦਾ ਵੀਰਵਾਰ ਸਵੇਰੇ ਉਨ੍ਹਾਂ ਦੇ ਡੇਰੇ ਵਿਖ਼ੇ...

ਸ੍ਰੀ ਦਰਬਾਰ ਸਾਹਿਬ ਲਈ ਹਰਮਨ ਫਿਨੋਕੇਮ ਲਿਮਟਿਡ ਵੱਲੋਂ 10 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ

ਯੈੱਸ ਪੰਜਾਬ ਅੰਮ੍ਰਿਤਸਰ, 25 ਮਾਰਚ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਪ੍ਰਗਟਾਉਂਦਿਆਂ ਹਰਮਨ ਫਿਨੋਕੇਮ ਲਿਮਟਿਡ ਕੰਪਨੀ ਮੁੰਬਈ ਵੱਲੋਂ 10 ਲੱਖ ਰੁਪਏ ਭੇਟ ਕੀਤੇ ਗਏ ਹਨ। ਸ੍ਰੀ ਦਰਬਾਰ...

ਮਨੋਰੰਜਨ

ਪੂਨਮ ਢਿੱਲੋਂ ਅਤੇ ਰਾਜ ਬੱਬਰ ਦੀ ‘ਏਕ ਕੋਰੀ ਪ੍ਰੇਮ ਕਥਾ’ 5 ਅਪ੍ਰੈਲ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 27 ਮਾਰਚ, 2024 ਚੰਡੀਗੜ੍ਹ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ, ਆਉਣ ਵਾਲੀ ਫਿਲਮ "ਏਕ ਕੋਰੀ ਪ੍ਰੇਮ ਕਥਾ" ਲਈ ਬਹੁਤ-ਉਮੀਦ ਕੀਤੀ ਪ੍ਰੈਸ ਕਾਨਫਰੰਸ ਨੇ ਮੀਡੀਆ ਅਤੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਸੁਗੰਧ ਫਿਲਮਜ਼ ਅਤੇ ਕੇਨਿਲਵਰਥ ਫਿਲਮਜ਼ ਐੱਲਐੱਲਪੀ....

ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਲਈ ਸੁਣੇਹਾ ਹੋਵੇਗੀ ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ ਤੇ ਅਦਿਤੀ ਸ਼ਰਮਾ ਦੀ ਪੰਜਾਬੀ ਫ਼ਿਲਮ ‘ਪ੍ਰਾਹੁਣਾ 2’

ਯੈੱਸ ਪੰਜਾਬ 20 ਮਾਰਚ, 2024 ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ ਕਰਦੀ ਹੋਈ ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਨੂੰ ਵੱਡਾ ਸੁਨੇਹਾ ਵੀ ਦੇਵੇਗੀ। ਆਪਣੇ ਨਾਂ ‘ਤੇ ਬੇਸ਼ੱਕ ਇਹ...

ਪੰਜਾਬੀ ਫ਼ਿਲਮ ‘ਮਜਨੂੰ’ 22 ਮਾਰਚ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 19 ਮਾਰਚ, 2024 ਅੱਜ ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫਿਲਮ "ਮਜਨੂੰ" ਦੇ ਕੇਂਦਰ ਦੀ ਸਟੇਜ 'ਤੇ ਆਉਣ 'ਤੇ ਅੱਜ ਇਕ ਸ਼ਾਨਦਾਰ ਪ੍ਰੈਸ ਕਾਨਫਰੰਸ ਨੇ ਜਲੰਧਰ ਦੇ ਹਾਲਾਂ ਨੂੰ ਰੌਸ਼ਨ ਕਰ ਦਿੱਤਾ। ਕਿਰਨ ਸ਼ੇਰਗਿੱਲ,...

ਸੋਸ਼ਲ ਮੀਡੀਆ

223,259FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...