- Advertisement -
ਅੱਜ-ਨਾਮਾ
ਕਾਂਗਰਸ ਵਾਲਿਆਂ ਆਪਣੀ ਗੱਲ ਆਖੀ,
ਕਿਹਾ ਸਰਕਾਰ ਸੀ ਆਪਣਾ ਪੱਖ ਬੇਲੀ।
ਵਿਰੋਧੀ ਧਿਰ ਜਦ ਮਾਰਦੀ ਪਈ ਨਾਅਰੇ,
ਸੁਣਦੀ ਬਾਤ ਨਹੀਂ ਕਿਸੇ ਨੂੰ ਕੱਖ ਬੇਲੀ।
ਬਿਨਾਂ ਬਹਿਸ ਤੋਂ ਬਿੱਲ ਗਏ ਪਾਸ ਹੁੰਦੇ,
ਜਿੰਨੇ ਵੀ ਰਹੀ ਸਰਕਾਰ ਸੀ ਰੱਖ ਬੇਲੀ।
ਨਹੀਂ ਸਕੀਮ, ਨਾ ਖਰਚ ਦੀ ਸਮਝ ਪੈਂਦੀ,
ਦੱਸਿਆ ਕਰੋੜ ਜਾ ਕਿਹਾ ਸੀ ਲੱਖ ਬੇਲੀ।
ਕਰਿਆ ਕਿਸੇ ਵੀ ਕੋਈ ਸਵਾਲ ਹੈ ਨਹੀਂ,
ਮੰਗਿਆ ਕਿਸੇ ਨਹੀਂ ਖਾਸ ਜਵਾਬ ਬੇਲੀ।
ਚੰਡੀਗੜ੍ਹ ਵਿੱਚ ਚੱਲ ਰਿਹਾ ਨਵਾਂ ਨਾਟਕ,
ਬਿਟ ਬਿਟ ਝਾਕਦਾ ਪਿਆ ਪੰਜਾਬ ਬੇਲੀ।
-ਤੀਸ ਮਾਰ ਖਾਂ
ਅਕਤੂਬਰ 01, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -