- Advertisement -
ਅੱਜ-ਨਾਮਾ
ਕਾਂਗਰਸ ਬੁਰੀ ਪੰਜਾਬ ਵਿੱਚ ਪਈ ਪਾਟੀ,
ਹਰ ਕੋਈ ਬੋਲਦਾ ਵੱਖ ਜਿਹੇ ਬੋਲ ਬੇਲੀ।
ਕੁਝ ਤਾਂ ਲੱਭ ਕੇ ਠੋਸ ਹਨ ਗੱਲ ਕਰਦੇ,
ਖਾਲੀ ਕਈ ਖੜਕਾਉਂਦੇ ਨੇ ਢੋਲ ਬੇਲੀ।
ਅੱਧੀ ਰਾਤ ਨੂੰ ਕਈਆਂ ਨੂੰ ਦਾਅ ਸੁੱਝਣ,
ਦੇਂਦੇ ਈ ਅੰਦਰ ਦਾ ਫੋਲਣਾ ਫੋਲ ਬੇਲੀ।
ਅੱਧੀ ਰਾਤ ਸੀ ਮੂਡ ਵਿੱਚ ਗੱਲ ਕੀਤੀ,
ਸੁਬਹਾ ਤੱਕ ਨਾ ਰਹਿੰਦੜੀ ਕੋਲ ਬੇਲੀ।
ਅੱਧੀ ਰਾਤ ਦੇ ਫੋਨਾਂ ਨਾਲ ਪੈਣ ਰੱਫੜ,
ਜਾਂਦੀ ਸੁਬਹਾ ਸੰਭਾਲੀ ਨਾ ਗੱਲ ਬੇਲੀ।
ਜੜ੍ਹੀਂ ਗੁਰੂ ਦੇ ਚੇਲੜੇ ਬਹਿਣਗੇ ਉਹ,
ਲਾ ਕੇ ਪੈੱਗ ਖਿਲਾਰਨ ਜੋ ਝੱਲ ਬੇਲੀ।
-ਤੀਸ ਮਾਰ ਖਾਂ
ਮਈ 18, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -