- Advertisement -
ਅੱਜ-ਨਾਮਾ
ਕਾਂਗਰਸ ਚੱਲੀ ਹੈ ਲੜਨ ਜਦ ਉੱਪ ਚੋਣਾਂ,
ਆਖ ਰਹੀ ਲੈਣਾ ਹੈ ਜਿੱਤ ਸੰਗਰੂਰ ਮੀਆਂ।
ਪਾਰਲੀਮੈਂਟ ਲਈ ਸੀਟ ਜੇ ਮਾਰ ਲਈ ਤਾਂ,
ਕੁਝ ਕੁ ਖੱਪਾ ਜਿਹਾ ਲੈਣਾ ਈ ਪੂਰ ਮੀਆਂ।
ਝਗੜੇ ਪਾਰਟੀ ਅੰਦਰ ਬਈ ਵਧਣ ਕਾਫੀ,
ਪੈਣਾ ਈ ਇਨ੍ਹਾਂ ਦਾ ਅਸਰ ਜ਼ਰੂਰ ਮੀਆਂ।
ਹਾਲ ਏਹੀਓ ਜਦ ਰਹਿਣਾ ਈ ਪਾਰਟੀ ਦਾ,
ਦਿੱਲੀ ਪਹਿਲਾਂ ਉਹ ਮੰਨ ਲੈਣ ਦੂਰ ਮੀਆਂ।
ਹਰ ਕੋਈ ਹੋਰਾਂ ਨੂੰ ਦੋਸ਼ੀ ਠਹਿਰਾਈ ਜਾਂਦਾ,
ਆਪਣਾ ਕਦੇ ਕੋਈ ਮੰਨੇ ਨਹੀਂ ਦੋਸ਼ ਮੀਆਂ।
ਮਿਹਣਿਓਂ ਮਿਹਣੀਂ ਹੀ ਹੋਣਗੇ ਇੰਜ ਆਗੂ,
ਬਚਣਾ ਚੋਣ ਲਈ ਪਿੱਛੇ ਨਹੀਂ ਜੋਸ਼ ਮੀਆਂ।
-ਤੀਸ ਮਾਰ ਖਾਂ
ਮਈ 25, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -