- Advertisement -
ਅੱਜ-ਨਾਮਾ
ਕਹਿੰਦੇ ਠੱਗਾਂ ਦੇ ਕੋਈ ਨਹੀਂ ਹਲ਼ ਵਗਦੇ,
ਜਿੱਧਰ ਦਾਅ ਲੱਗਦੈ ਜਾਂਦੇ ਈ ਲਾ ਬੇਲੀ।
ਖਬਰ ਏਹੋ ਜਿਹੀ ਇੱਕ ਆ ਅਸਲ ਤਾਜ਼ੀ,
ਗਈ ਹੈ ਜਿਹੜੀ ਹਰਿਆਣੇ ਤੋਂ ਆ ਬੇਲੀ।
ਅਠੱਤਰ ਗਜ਼ਾਂ ਦਾ ਸਿਰਫ ਪਲਾਟ ਸੀਗਾ,
ਰੇਲਵੇ ਲਾਈਨ ਓਥੋਂ ਰਹੀ ਸੀ ਜਾ ਬੇਲੀ।
ਹਫਤੇ ਅੰਦਰ ਫਿਰ ਡੇਢ ਸੌ ਬਣੇ ਮਾਲਕ,
ਮੁਆਵਜ਼ਾ ਕਰੋੜਾਂ ਦਾ ਲਿਆ ਬਣਾ ਬੇਲੀ।
ਹੋਈ ਪੜਤਾਲ ਤਾਂ ਖੁੱਲ੍ਹ ਗਈ ਗੱਲ ਸਾਰੀ,
ਸਾਬਤ ਅਫਸਰ ਵੀ ਹੋਏ ਹਨ ਠੱਗ ਬੇਲੀ।
ਮਾੜੇ-ਧੀੜੇ ਦੀ ਫੜੀ ਗਈ ਭੀੜ ਤਕੜੀ,
ਚੱਲਿਆ ਜੇਲ੍ਹ ਵਿੱਚ ਅਫਸਰੀ ਵੱਗ ਬੇਲੀ।
-ਤੀਸ ਮਾਰ ਖਾਂ
08 ਜੂਨ, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -