Wednesday, April 24, 2024

ਵਾਹਿਗੁਰੂ

spot_img
spot_img

ਕਲਾ ਸਾਹਿੱਤ ਤੇ ਸਭਿਆਚਾਰ ਦੀ ਤ੍ਰੈਮੂਰਤੀ ਸੀ ਹਰਜੀਤ ਸਿੰਘ ਬੇਦੀ: ਡਾ: ਸੁਰਜੀਤ ਪਾਤਰ

- Advertisement -

ਯੈੱਸ ਪੰਜਾਬ
ਲੁਧਿਆਣਾ, 14 ਅਪ੍ਰੈਲ, 2021 –
ਪੰਜਾਬੀ ਕਵੀ ਤੇ ਭੰਗੜਾ ਕਲਾਕਾਰ ਸ: ਹਰਜੀਤ ਸਿੰਘ ਬੇਦੀ ਆਈ ਆਰ ਐੱਸ ਦੀ ਯਾਦ ਚ ਔਨਲਾਈਨ ਕੌਮਾਂਤਰੀ ਕਵੀ ਦਰਬਾਰ ਮੌਕੇ ਸੰਬੋਧਨ ਕਰਦਿਆਂ ਪੰਜਾਬ ਆਰਟਸ ਕੌਂਸਿਲ ਦੇ ਚੇਅਰਮੈਨ ਡਾ: ਸੁਰਜੀਤ ਪਾਤਰ ਨੇ ਕਿਹਾ ਹੈ ਕਿ ਹਰਜੀਤ ਸਿੰਘ ਬੇਦੀ ਮਹਿਕਦਾ ਚਹਿਕਦਾ ਟਹਿਕਦਾ ਇਨਸਾਨ ਸੀ ਜੋ ਕਲਾ ਸਾਹਿੱਤ ਤੇ ਸਭਿਆਚਾਰ ਦੀ ਤ੍ਰੈਮੂਰਤੀ ਸੀ।

ਜ਼ਿੰਦਗੀ ਦੇ ਹਰ ਖੇਤਰ ਵਿੱਚ ਆਪਣੀਆਂ ਸਰਗਰਮੀਆਂ ਨਾਲ ਇਸ ਪੰਜਾਬ ਨੂੰ ਬੇਦੀ ਵੀਰ ਨੇ ਜਿਉਣਯੋਗ ਬਣਾਉਣ ਚ ਵਡਮੁੱਲਾ ਹਿੱਸਾ ਪਾਇਆ।

ਸਾਡਾ ਸੁਭਾਗ ਹੈ ਕਿ ਉਹ ਸਾਡਾ ਸਹਿਯੋਗੀ ਸਮਕਾਲੀ ਸੀ। ਉਸ ਦੀ ਯਾਦ ਵਿੱਚ ਕਵੀ ਦਰਬਾਰ ਕਰਵਾ ਕੇ ਸ: ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਨੇ ਚੰਗਾ ਕੰਮ ਕੀਤਾ ਹੈ।

ਸ. ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ (ਰਜਿ) ਸ਼੍ਰੀ ਹਰਗੋਬਿੰਦਪੁਰ (ਗੁਰਦਾਸਪੁਰ)ਤੇ ਪੰਜਾਬ ਕਾਮਰਸ ਅਤੇ ਮੈਨੇਜਮੈਂਟ ਅਸੋਸੀਏਸ਼ਨ ਲੁਧਿਆਣਾ ਵੱਲੋਂ ਪੰਜਾਬੀ ਕਵੀ ਤੇ ਅੰਤਰਰਾਸ਼ਟਰੀ ਭੰਗੜਾ ਕਲਾਕਾਰ ਤੇ ਫਾਉਂਡੇਸ਼ਨ ਦੇ ਬਾਨੀ ਚੇਅਰਮੈਨ ਸ: ਹਰਜੀਤ ਸਿੰਘ ਬੇਦੀ ਜੀ ਦੀ 18 ਵੀਂ ਬਰਸੀ ਮੌਕੇ ਕਰਵਾਏ ਅੰਤਰਰਾਸ਼ਟਰੀ ਆਨਲਾਈਨ ਪੰਜਾਬੀ ਕਵੀ ਦਰਬਾਰ ਦੇ ਸੁਆਗਤੀ ਸ਼ਬਦ ਬੋਲਦਿਆਂ ਇਸ ਸੰਸਥਾ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਗੁਰਦਾਸਪੁਰ ਦੇ ਪੱਛੜੇ ਇਲਾਕੇ ਸ਼੍ਰੀਹਰਗੋਬਿੰਦਪੁਰ ਦੇ ਸਰਬਪੱਖੀ ਵਿਕਾਸ ਲਈ ਉਨ੍ਹਾਂ ਇਸ ਪਿੰਡ ਦੇ ਜੰਮਪਲ ਵਿਸ਼ਵ ਪ੍ਰਸਿੱਧ ਚਿਤਰਕਾਰ ਸ: ਸੋਭਾ ਸਿੰਘ ਜੀ ਦੀ ਯਾਦ ਵਿੱਚ ਫਾਉਂਡੇਸ਼ਨ ਸਥਾਪਿਤ ਕਰਕੇ ਪਹਿਲਾਂ ਬਿਆਸ ਦਰਿਆ ਉੱਪਰ ਬਣਦੇ ਪੁਲ ਦਾ ਬੰਦ ਕੰਮ ਚਾਲੂ ਕਰਵਾਇਆ।

ਗੁਰੂ ਹਰਗੋਬਿੰਦ ਭਵਨ ਦੀ ਉਸਾਰੀ ਲਈ ਜਥੇਦਾਰ ਗੁਰਚਰਨ ਸਿੰਘ ਟੌਹੜਾ ਰਾਹੀਂ ਸ਼੍ਰੋਮਣੀ ਕਮੇਟੀ ਤੋਂ ਮਦਦ ਲੈ ਕੇ ਇਸ ਸਥਾਨ ਤੇ ਲਾਇਬਰੇਰੀ ਸਥਾਪਿਤ ਕਰਵਾਈ। ਉਹ ਆਪਣੇ ਕਲਾ ਤੇ ਸਾਹਿੱਤਕ ਸਫ਼ਰ ਨੂੰ ਕਦੇ ਵੀ ਲੋਕਾਂ ਸਾਹਮਣੇ ਨਹੀਂ ਸਨ ਲਿਆਉਂਦੇ ਸਗੋਂ ਛੁਪੇ ਰਹਿਣ ਦੀ ਚਾਹ ਪਾਲਦੇ ਸਨ।

ਸ: ਹਰਜੀਤ ਸਿੰਘ ਬੇਦੀ ਭਾਵੇਂ ਪਿੰਡ ਸੱਖੋਵਾਲ(ਗੁਰਦਾਸਪੁਰ) ਦੇ ਜੰਮਪਲ ਸਨ ਪਰ ਜ਼ਿੰਦਗੀ ਦਾ ਵੱਡਾ ਸਮਾਂ ਉਨ੍ਹਾਂ ਲੁਧਿਆਣਾ ਚ ਗੁਜ਼ਾਰਿਆ। ਸ: ਸੇਭਾ ਸਿੰਘ ਸਿਮਰਤੀ ਗਰੰਥ ਵੀ ਉਨ੍ਹਾਂ ਦੇ ਯਤਨਾਂ ਨਾਲ ਹੀ ਪੁਰਦਮਨ ਸਿੰਘ ਬੇਦੀ, ਹਰਬੀਰ ਸਿੰਘ ਭੰਵਰ ਤੇ ਗੁਰਭਜਨ ਗਿੱਲ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਹੋਇਆ। ਉਨ੍ਹਾਂ ਦੀਆਂ ਦੋ ਮੌਲਿਕ ਕਾਵਿ ਪੁਸਤਕਾਂ ਆਂਦਰਾਂ ਦੀ ਡੋਰ ਤੇ ਅਧੂਰੀ ਗੁਫ਼ਤਗੂ ਸਨ।

ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ: ਹਰਜੀਤ ਸਿੰਘ ਬੇਦੀ ਦੀ ਕਾਵਿ ਰਚਨਾ ਬਾਰੇ ਸਟੀਕ ਟਿਪਣੀਆਂ ਕੀਤੀਆਂ।

ਪ੍ਰਧਾਨਗੀ ਭਾਸ਼ਨ ਕਰਦਿਆਂ ਉੱਘੇ ਕਵੀ ਤੇ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਪ੍ਰਧਾਨ ਡਾ: ਲਖਵਿੰਦਰ ਜੌਹਲ ਨੇ ਕਿਹਾ ਕਿ ਉਨ੍ਹਾਂ ਦੇ ਕੀਤੇ ਸਿਰਜਣਾਤਮਕ ਤੇ ਭੰਗੜਾ ਖੇਤਰ ਦੇ ਕਾਰਜਾਂ ਨੂੰ ਸਮਾਂ ਹਮੇਸ਼ ਯਾਦ ਰੱਖੇਗਾ। ਉਹ ਸ: ਜਗਦੇਵ ਸਿੰਘ ਜੱਸੋਵਾਲ ਤੇ ਗੁਰਭਜਨ ਗਿੱਲ ਨਾਲ ਮੋਹਨ ਸਿੰਘ ਮੇਲੇ ਦੀ ਵੀ ਲਗਪਗ ਡੇਢ ਦਹਾਕਾ ਅਗਵਾਈ ਕਰਦੇ ਰਹੇ।

ਕਵੀ ਦਰਬਾਰ ਵਿਚ ਡਾ: ਸੁਰਜੀਤ ਪਾਤਰ,ਸੁਖਵਿੰਦਰ ਕੰਬੌਜ (ਅਮਰੀਕਾ) ਸੁਖਵਿੰਦਰ ਅੰਮ੍ਰਿਤ ਮੋਹਾਲੀ,ਡਾ: ਲਖਵਿੰਦਰ ਜੌਹਲ, ਪ੍ਰੋ: ਰਵਿੰਦਰ ਭੱਠਲ,ਗੁਰਭਜਨ ਗਿੱਲ,ਅਰਤਿੰਦਰ ਸੰਧੂ ਅੰਮ੍ਰਿਤਸਰ,ਬਲਵਿੰਦਰ ਸੰਧੂ ਪਟਿਆਲਾ,ਡਾ. ਅਸ਼ਵਨੀ ਭੱਲਾ , ਤ੍ਰੈਲੋਚਨ ਲੋਚੀ ਲੁਧਿਆਣਾ ਸੁਰਿੰਦਰ ਨੀਰ ਜੰਮੂ, ਰਾਜਦੀਪ ਸਿੰਘ ਤੂਰ ਜਗਰਾਉਂ,ਅਮਰਜੀਤ ਵੜੈਚ ਪਟਿਆਲਾ,ਰਣਜੀਤ ਸਰਾਂਵਾਲੀ ਫੀਰੋਜ਼ਪੁਰ,ਹਰਦਿਆਲ ਸਿੰਘ ਪ੍ਰਵਾਨਾ ਲੁਧਿਆਣਾ, ਹਰਪ੍ਰੀਤ ਕੌਰ ਸੰਧੂ ਪਟਿਆਲਾ ਤੇ ਪ੍ਰਿੰਸੀਪਲ ਨਵਜੋਤ ਕੌਰ ਜਲੰਧਰ ਨੇ ਆਪਣੀਆਂ ਕਵਿਤਾਵਾਂ, ਗ਼ਜ਼ਲਾਂ ਤੇ ਗੀਤਾਂ ਨਾਲ ਸਰੋਤਿਆਂ ਨੂੰ ਸਰਸ਼ਾਰ ਕੀਤਾ।

ਸ: ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਅਹੁਦੇਦਾਰਾਂ
ਪਿਰਥੀਪਾਲ ਸਿੰਘ ਹੇਅਰ, ਤੇਜਿੰਦਰ ਸਿੰਘ ਪੰਨੂ, ਤੇਜਪ੍ਰਤਾਪ ਸਿੰਘ ਸੰਧੂ ਨੇ ਇਸ ਸਮਾਗਮ ਲਈ ਭਰਵਾਂ ਸਹਿਯੋਗ ਦਿੱਤੀ ਜਦ ਕਿ ਪੰਜਾਬੀ ਕਵੀ ਡਾ: ਅਸ਼ਵਨੀ ਭੱਲਾ ਗੌਰਮਿੰਟ ਕਾਲਿਜ ਲੁਧਿਆਣਾ ਨੇ ਕਵੀ ਦਰਬਾਰ ਦਾ ਸੰਚਾਲਨ ਕੀਤਾ। ਸ: ਹਰਜੀਤ ਸਿੰਘ ਬੇਦੀ ਦੇ ਸਪੁੱਤਰ ਡਾ: ਹਰਮਨਦੀਪ ਸਿੰਘ ਬੇਦੀ ਧੰਨਵਾਦੀ ਸ਼ਬਦ ਕਹਿੰਦਿਆਂ ਆਪਣੀ ਤਾਜ਼ਾ ਕਵਿਤਾ ਵੀ ਸੁਣਾਈ।

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,183FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...