- Advertisement -
ਅੱਜ-ਨਾਮਾ
ਕਰ ਲਈ ਅੜੀ ਕਿਸਾਨਾਂ ਨੇ ਪਹੁੰਚ ਦਿੱਲੀ,
ਬਹਿਣਾ ਮੱਲ ਕੇ ਅਸੀਂ ਆ ਸੜਕ ਮਿੱਤਰ।
ਮਾਰਿਆ ਦਾਬਾ ਸਰਕਾਰਾਂ ਦਾ ਝੱਲਣਾ ਨਹੀਂ,
ਅੱਗਿਓਂ ਅਸੀਂ ਵੀ ਮਾਰਾਂਗੇ ਬੜ੍ਹਕ ਮਿੱਤਰ।
ਸਰਦੀ ਵਾਲਾ ਨਾ ਸਹਿਮ ਬਰਸਾਤ ਦਾ ਹੀ,
ਬਿਜਲੀ ਕੜਕਦੀ ਤਾਂ ਪਵੇ ਕੜਕ ਮਿੱਤਰ।
ਕੁੱਟਣ-ਲੁੱਟਣ ਸਰਕਾਰ ਦਾ ਸੌਂਕ ਬਣਿਆ,
ਕੱਢਣੀ ਸਾਰੀ ਹੈ ਰਹਿੰਦੜੀ ਰੜਕ ਮਿੱਤਰ।
ਪੈਂਤੜਾ ਲਿਆ ਸਰਕਾਰ ਵੀ ਬਦਲ ਓਧਰ,
ਅਮਿਤ ਸ਼ਾਹ ਨੂੰ ਦਿੱਤੀ ਆ ਵਾਗ ਮਿੱਤਰ।
ਭਾਰਤ ਭਾਗ ਵਿਧਾਤਾ ਸੀ ਬੜਾ ਗਾਇਆ,
ਦਾਅ`ਤੇ ਜਾਪਦੇ ਭਾਰਤ ਦੇ ਭਾਗ ਮਿੱਤਰ।
-ਤੀਸ ਮਾਰ ਖਾਂ
ਨਵੰਬਰ 29, 2020
- Advertisement -