- Advertisement -
ਅੱਜ-ਨਾਮਾ
ਕਰੀ ਕੱਲ੍ਹ ਸੀ ਮੀਟਿੰਗ ਕੁਝ ਕਾਂਗਰਸੀਆਂ,
ਕੱਢੀ ਕਪਤਾਨ ਦੇ ਉੱਪਰ ਸੀ ਕੌੜ ਮੀਆਂ।
ਕਹਿੰਦੇ ਨਜ਼ਰ ਨਹੀਂ ਕਿਤੇ ਸਰਕਾਰ ਪੈਂਦੀ,
ਝੁੱਗਾ ਜਾਪਦਾ ਹੋਇਆ ਪਿਆ ਚੌੜ ਮੀਆਂ।
ਇਹੀਓ ਹਾਲ ਜੇ ਰਿਹਾ, ਤਾਂ ਸਾਲ ਅਗਲੇ,
ਕੱਟਣੀ ਸਾਰਿਆਂ ਨੂੰ ਪਊਗੀ ਔੜ ਮੀਆਂ।
ਓਧਰ ਸਿੱਧੂ ਦੀ ਰਤਾ ਨਾ ਸਮਝ ਆਉਂਦੀ,
ਕਿਹੜੇ ਨਗਰ ਨੂੰ ਰਿਹਾ ਉਹ ਦੌੜ ਮੀਆਂ।
ਮੰਤਰੀ ਬੋਲ ਪਏ ਤਿੰਨ ਹਨ ਤਰਫ ਦੂਜੀ,
ਕੀਤਾ ਏ ਸਿੱਧੂ `ਤੇ ਹੱਲਾ ਭਰਪੂਰ ਮੀਆਂ।
ਓਦਾਂ ਜਾਪਣ ਇਹ ਡਰੇ ਜਿਹੇ ਚੋਣ ਬਾਰੇ,
ਜਿਹੜੀ ਰਹੀ ਨਾ ਬਹੁਤ ਆ ਦੂਰ ਮੀਆਂ।
-ਤੀਸ ਮਾਰ ਖਾਂ
ਮਈ 12, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -