- Advertisement -
ਅੱਜ-ਨਾਮਾ
ਤੁਰ ਗਿਆ ਆਦਮੀ ਬੜੇ ਸਤਿਕਾਰ ਵਾਲਾ,
ਬਿਮਾਰੀ ਚੰਦਰੀ ਸੀ ਲੈ ਲਈ ਜਾਨ ਮੀਆਂ।
ਉਹਦੀ ਮਹਿਮਾ ਸੀ ਸੁਣੀਂਦੀ ਚਹੁੰ ਤਰਫੀਂ,
ਸੁਣਿਆ ਚੰਗਾ ਸੀ ਬੜਾ ਇਨਸਾਨ ਮੀਆਂ।
ਚੱਲਦੀ ਚਰਚਾ ਸੀ ਉਹਦੇ ਕਿਰਦਾਰ ਬਾਰੇ,
ਸਾਰੇ ਈ ਕਹਿਣ ਜੀ ਬਹੁਤ ਮਹਾਨ ਮੀਆਂ।
ਕਰਨਾ ਜਦੋਂ ਸੀ ਅੰਤਮ ਸੰਸਕਾਰ ਉਹਦਾ,
ਮਿਲਣਾ ਹੋ ਗਿਆ ਔਖਾ ਸ਼ਮਸ਼ਾਨ ਮੀਆਂ।
ਵਿਗੜਿਆ ਸਮਾਂ, ਸੰਸਾਰ ਤੋਂ ਤੁਰਨ ਮੌਕੇ,
ਕਿਰਦਾਰ ਭੁੱਲ ਕੇ ਹੁੰਦੀ ਹੈ ਰੋਗ ਦੀ ਗੱਲ।
ਲੱਗ ਪਿਆ ਹੋਣ ਸ਼ਮਸ਼ਾਨਾਂ ਦਾ ਬੰਦ ਬੂਹਾ,
ਕਰਨੀ ਭੁੱਲੀ ਪਈ ਮਿੱਤਰੋ ਸੋਗ ਦੀ ਗੱਲ।
-ਤੀਸ ਮਾਰ ਖਾਂ
ਅਪ੍ਰੈਲ 03, 2020
ਇਸ ਨੂੰ ਵੀ ਪੜ੍ਹੋ:
ਬੱਤੀਆਂ ਬੁਝਾ ਦੋ, ਮੋਮਬੱਤੀਆਂ ਜਗਾ ਲੋ – ਕੋਰੋਨਾ ਦੇ ਖਿਲਾਫ਼ ਜੰਗ ਵਿਚ ਪ੍ਰਧਾਨ ਮੰਤਰੀ ਦਾ 5 ਅਪ੍ਰੈਲ ਲਈ ਸੰਦੇਸ਼ – ਵੇਖ਼ੋ ਵੀਡੀਓ
ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ
- Advertisement -