- Advertisement -
ਅੱਜ-ਨਾਮਾ
ਕਮਾਈ ਕਰੀ ਕੋਰੋਨਾ ਦੇ ਵਕਤ ਜੀਹਨਾਂ,
ਲੱਗ ਪਈ ਉਨ੍ਹਾਂ ਦੀ ਹੋਣ ਪਛਾਣ ਮੀਆਂ।
ਉਨ੍ਹਾਂ ਲੋਕਾਂ ਦੇ ਚਰਚਾ ਵਿੱਚ ਨਾਂਅ ਆਏ,
ਜਿਹੜੇ ਚੋਰ ਸਨ ਲੱਗੇ ਰਹੇ ਖਾਣ ਮੀਆਂ।
ਆਇਆ ਫੰਡ ਸੀ ਲੋਕਾਂ ਦੇ ਭਲੇ ਖਾਤਰ,
ਕੀਤਾ ਟੱਬਰ ਦਾ ਬੱਸ ਕਲਿਆਣ ਮੀਆਂ।
ਫਾਈਲਾਂ ਫੋਲਦੇ ਨਿਕਲ ਪਈ ਪੈੜ ਸਾਰੀ,
ਲੱਗੀ ਆ ਚੋਰਾਂ ਦੇ ਘਰਾਂ ਨੂੰ ਜਾਣ ਮੀਆਂ।
ਖਾਧਾ ਜਿਹੜਿਆਂ ਲੱਖਾਂ ਦੀ ਹੱਦ ਤੀਕਰ,
ਰਹੇ ਲੱਖਾਂ ਦੀ ਰਕਮ ਕਈ ਮੋੜ ਮੀਆਂ।
ਫੜੇ ਤਾਂ ਜਾਣੇ ਹਨ ਗੁੱਛੀਆਂ ਮਾਰ ਬੈਠੇ,
ਖਾ ਗਏ ਜਿਹੜੇ ਨੇ ਕਈ ਕਰੋੜ ਮੀਆਂ।
-ਤੀਸ ਮਾਰ ਖਾਂ
ਜਨਵਰੀ 28, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -