Saturday, April 20, 2024

ਵਾਹਿਗੁਰੂ

spot_img
spot_img

ਕਤਲ ਕੇਸ ’ਚ ਫ਼ੜਿਆ ਦੋਸ਼ੀ ਰਾਤ ਨੂੰ ਹਵਾਲਾਤ ਵਿੱਚੋਂ ਫ਼ਰਾਰ, ਵੀਰਵਾਰ ਹੀ ਪੁਲਿਸ ਨੇ ਫ਼ੜੇ ਸਨ ਨੌਜਵਾਨ ਦੇ ‘ਹਤਿਆਰੇ’

- Advertisement -

ਯੈੱਸ ਪੰਜਾਬ
ਲੁਧਿਆਣਾ, 7 ਮਈ, 2021:
29 ਅਪ੍ਰੈਲ ਨੂੰ ਲੁਧਿਆਣਾ ਦੇ ਡਾਬਾ ਇਲਾਕੇ ਵਿੱਚ ਇਕ 11ਵੀਂ ਜਮਾਤ ਦੇ ਵਿਦਿਆਰਥੀ ਦਾ ਮੋਬਾਇਲ ਖ਼ੋਹਣ ਦੇ ਚੱਕਰ ਵਿੱਚ ਉਸ ਦੀ ਚਾਕੂ ਮਾਰ ਕੇ ਹੱਤਿਆ ਕਰ ਦੇਣ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਵੀਰਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਤਿੰਨ ਨਸ਼ੇੜੀ ਨੌਜਵਾਨਾਂ ਵਿੱਚੋਂ ਇਕ ਨੌਜਵਾਨ ਹਰਵਿੰਦਰ ਸਿੰਘ ਲਾਲੀ ਦੇ ਵੀਰਵਾਰ ਰਾਤ ਹੀ ਹਵਾਲਾਤ ਵਿੱਚੋਂ ਫ਼ਰਾਰ ਹੋ ਜਾਣ ਮਗਰੋਂ ਪੁਲਿਸ ਤੰਤਰ ਵਿੱਚ ਹੜਕੰਪ ਮਚਿਆ ਹੈ ਅਤੇ ਕਾਰਵਾਈ ਸ਼ੁਰੂ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਰਾਤ ਦੀ ਡਿਊਟੀ ’ਤੇ ਤਾਇਨਾਤ ਮੁਨਸ਼ੀ ਅਤੇ ਸੰਤਰੀ ’ਤੇ ਕੇਸ ਦਰਜ ਕੀਤਾ ਹੈ।

ਵੀਰਵਾਰ ਨੂੰ ਹੀ ਏ.ਡੀ.ਸੀ.ਪੀ. -2 ਸ: ਜਸਕਰਨਜੀਤ ਸਿੰਘ ਤੇਜਾ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਤਿੰਨ ਦੋਸ਼ੀਆਂ ਹਰਵਿੰਦਰ ਸਿੰਘ ਲਾਲੀ ਵਾਸੀ ਗੁਰਮੇਲ ਨਗਰ, ਗੁਰਮੀਤ ਸਿੰਘ ਗਗਨ ਵਾਸੀ ਜਮਾਲਪੁਰ ਅਤੇ ਤੇਜ ਰਾਮ ਚਿੰਟੂ ਵਾਸੀ ਮੁੰਡੀਆਂ ਖ਼ੁਰਦ ਨੂੰ ਪੱਤਰਕਾਰਾਂ ਸਾਹਮਣੇ ਪੇਸ਼ ਕਰਕੇ ਗਿਆਸਪੁਰਾ ਵਾਸੀ 16 ਸਾਲਾ ਅਮਨਦੀਪ ਸਿੰਘ ਨਾਂਅ ਦੇ ਨੌਜਵਾਨ ਦੇ ਕਤਲ ਦੇ ਮਾਮਲੇ ਨੂੂੰ ਹੱਲ ਕਰਨ ਦਾ ਦਾਅਵਾ ਕੀਤਾ ਸੀ।

29 ਅਪ੍ਰੈਲ ਸਵੇਰੇ ਅਮਨਦੀਪ ਸਿੰਘ ’ਤੇ ਉਸ ਵੇਲੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ ਜਦ ਉਹ ਆਪਣੇ ਇਕ ਦੋਸਤ ਨਾਲ ਸਵੇਰ ਦੀ ਸੈਰ ਤੋਂ ਵਾਪਸ ਪਰਤ ਰਿਹਾ ਸੀ। ਉਸ ’ਤੇ ਹੋਏ ਹਮਲੇ ਮਗਰੋਂ ਉਸਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ 2 ਦਿਨਾਂ ਬਾਅਦ ਪਹਿਲੀ ਮਈ ਨੂੰ ਉਹ ਦਮ ਤੋੜ ਗਿਆ ਸੀ।

ਹਰਵਿੰਦਰ ਸਿੰਘ ਇਸ ਮਾਮਲੇ ਦਾ ਮੁੱਖ ਦੋਸ਼ੀ ਦੱਸਿਆ ਜਾਂਦਾ ਹੈ ਅਤੇ ਉਸ ਉੱਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ। ਉਸ ਦੇ ਸਾਥੀ ਵੀ ਅਪਰਾਧਕ ਪਿਛੋਕੜ ਦੇ ਹੋਣ ਦੇ ਨਾਲ ਨਾਲ ਨਸ਼ੇੜੀ ਵੀ ਹਨ। ਦੱਸਿਆ ਗਿਆ ਹੈ ਕਿ ਥਾਣੇ ਦੀ ਹਵਾਲਾਤ ਵਿੱਚ ਬੰਦ ਕਤਲ ਦੇ ਇਨ੍ਹਾਂ ਤਿੰਨਾਂ ਦੋਸ਼ੀਆਂ ਨੂੰ ਸ਼ੁੱਕਰਵਾਰ ਨੂੰ ਅਜੇ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ ਪਰ ਰਾਤ ਨੂੰ ਹੀ ਹਵਾਲਾਤ ਦੀਆਂ ਦੋ ਰਾਡਾਂ ਖੋਲ੍ਹ ਕੇ ਹਰਵਿੰਦਰ ਪਤਲਾ ਹੋਣ ਕਾਰਨ ਬਾਹਰ ਨਿਕਲ ਕੇ ਫ਼ਰਾਰ ਹੋ ਗਿਆ ਜਦਕਿ ਦੂਜੇ ਦੋਵੇਂ ਇੰਨੀ ਜਗ੍ਹਾ ਵਿੱਚੋਂ ਨਹੀਂ ਨਿਕਲ ਸਕੇ।

ਸਵੇਰੇ ਫ਼ਰਾਰੀ ਬਾਰੇ ਮਾਮਲਾ ਸਾਹਮਣੇ ਆਉਣ ’ਤੇ ਸੀਨੀਅਰ ਅਧਿਕਾਰੀ ਤੁਰੰਤ ਹਰਕਤ ਵਿੱਚ ਆਏ ਅਤੇ ਮੁਨਸ਼ੀ ਅਤੇ ਸੰਤਰੀ ਖਿਲਾਫ਼ ਕਾਰਵਾਈ ਕੀਤੇ ਜਾਣ ਤੋਂ ਇਲਾਵਾ ਹਰਵਿੰਦਰ ਦੀ ਮੁੜ ਗ੍ਰਿਫ਼ਤਾਰੀ ਦੀਆਂ ਕੋਸ਼ਿਸ਼ਾਂ ਆਰੰਭੀਆਂ ਗਈਆਂ ਹਨ।

ਫ਼ੜੇ ਗਏ ਦੋਸ਼ੀਆਂ ਦੇ ਅਪਰਾਧਕ ਪਿਛੋਕੜ ਦਾ ਖ਼ੁਲਾਸਾ ਕਰਨ ਦੇ ਨਾਲ ਨਾਲ ਏ.ਡੀ.ਸੀ.ਪੀ. ਨੇ ਵੀਰਵਾਰ ਨੂੰ ਦਾਅਵਾ ਕੀਤਾ ਸੀ ਕਿ ਇਨ੍ਹਾਂ ਤਿੰਨਾਂ ਤੋਂ 4 ਮੋਬਾਇਲ ਫ਼ੋਨ, ਇਕ ਮੋਟਰ ਸਾਈਕਲ ਅਤੇ ਇਕ ਤੇਜ਼ ਧਾਰ ਹਥਿਆਰ ਬਰਾਮਦ ਕੀਤਾ ਗਿਆ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

DSGMC ਵੱਲੋਂ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਖੇ 5 ਮਈ ਤੋਂ OPD ਸੇਵਾਵਾਂ ਸ਼ੁਰੂ ਕਰਨ ਦਾ ਐਲਾਨ

ਯੈੱਸ ਪੰਜਾਬ ਨਵੀਂ ਦਿੱਲੀ, 19 ਅਪ੍ਰੈਲ, 2024 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਈ ਸਾਲਾਂ ਤੋਂ ਬੰਦ ਪਏ ਬਾਲਾ ਸਾਹਿਬ ਹਸਪਤਾਲ ਯਾਨੀ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਚ 5 ਮਈ...

ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ

ਯੈੱਸ ਪੰਜਾਬ 19 ਅਪ੍ਰੈਲ, 2024 ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਪ੍ਰੈਸ ਨੋਟ ਜਾਰੀ ਕਰਦਿਆ ਆਖਿਆ ਕਿ ਉਹ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ ।ਬਾਜਵਾ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,196FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...