Tuesday, March 19, 2024

ਵਾਹਿਗੁਰੂ

spot_img
spot_img

ਐਚਡੀਐਫਸੀ ਬੈਂਕ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਸਕੂਲਾਂ ਲਈ 240 ਕੰਪਿਊਟਰ ਤੇ 18 ਸਮਾਰਟ ਕਲਾਸ ਪ੍ਰੋਜੈਕਟਰ ਭੇਟ

- Advertisement -

ਯੈੱਸ ਪੰਜਾਬ
ਅੰਮ੍ਰਿਤਸਰ, 22 ਜਨਵਰੀ, 2022 –
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰੇਰਣਾ ਸਦਕਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸਕੂਲਾਂ ਵਿਚ ਕੰਪਿਊਟਰ ਲੈਬ ਲਈ ਐਚਡੀਐਫਸੀ ਬੈਂਕ ਵੱਲੋਂ 240 ਕੰਪਿਊਟਰ ਸੈੱਟ ਅਤੇ 18 ਸਮਾਰਟ ਕਲਾਸ ਪ੍ਰੋਜੈਕਟਰ ਦਿੱਤੇ ਗਏ।

ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਐਚਡੀਐਫਸੀ ਬੈਂਕ ਦੇ ਅਧਿਕਾਰੀਆਂ ਸ੍ਰੀ ਲਵ ਕੁਮਾਰ ਸ਼ਰਮਾ, ਸ੍ਰੀ ਵਿਵੇਕ ਅਭੀ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਗੁਰੂ ਬਖ਼ਸ਼ਿਸ਼ ਸਿਰੋਪਾਓ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਦੇ ਕੇ ਸਨਮਾਨਿਤ ਕੀਤਾ।

ਸਨਮਾਨਿਤ ਕਰਨ ਮੌਕੇ ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਸਕੂਲਾਂ ਅੰਦਰ ਬੱਚਿਆਂ ਲਈ ਹਰ ਤਰ੍ਹਾਂ ਦੀ ਸਹੂਲਤ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਤਾਂ ਜੋ ਬੱਚੇ ਸਮੇਂ ਦੇ ਹਾਣੀ ਬਣ ਕੇ ਵਿਦਿਆ ਪ੍ਰਾਪਤ ਕਰ ਸਕਣ।

ਉਨ੍ਹਾਂ ਕਿਹਾ ਕਿ ਐਚਡੀਐਫਸੀ ਬੈਂਕ ਵੱਲੋਂ ਸਕੂਲਾਂ ਲਈ ਕੀਤਾ ਗਿਆ ਇਹ ਸਹਿਯੋਗ ਸ਼ਲਾਘਾਯੋਗ ਹੈ, ਜਿਸ ਨਾਲ ਬੱਚਿਆਂ ਨੂੰ ਪੜ੍ਹਾਈ ਵਿਚ ਸਹੂਲਤ ਮਿਲੇਗੀ। ਐਡਵੋਕੇਟ ਧਾਮੀ ਨੇ ਐਚਡੀਐਫਸੀ ਬੈਂਕ ਦੇ ਪ੍ਰਬੰਧਕਾਂ ਦਾ ਇਸ ਕਾਰਜ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਸੁਖਮਿੰਦਰ ਸਿੰਘ, ਓਐਸਡੀ ਸ. ਸਤਬੀਰ ਸਿੰਘ, ਚੀਫ ਅਕਾਊਂਟੈਂਟ ਸ. ਮਿਲਖਾ ਸਿੰਘ ਆਦਿ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਗੁਰਦੁਆਰਾ ਮੋਤੀ ਨਗਰ ਵੱਲੋਂ ਦਿੱਲੀ ਫਤਿਹ ਦਿਹਾੜਾ ਮਨਾਇਆ ਗਿਆ

ਯੈੱਸ ਪੰਜਾਬ ਨਵੀਂ ਦਿੱਲੀ, 15 ਮਾਰਚ, 2024 ਸਿੱਖ ਜਰਨੈਲਾਂ ਵੱਲੋਂ 15 ਮਾਰਚ 1783 ਨੂੰ ਕੀਤੀ ਗਈ ਦਿੱਲੀ ਫਤਿਹ ਨੁੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੋਤੀ ਨਗਰ ਵੱਲੋਂ ਦਿੱਲੀ ਫਤਿਹ ਦਿਹਾੜਾ...

ਖ਼ਡੂਰ ਸਾਹਿਬ ਤੋਂ ਅਕਾਲੀ ਦਲ ਪੀਰਮੁਹੰਮਦ, ਵਲਟੋਹਾ ਜਾਂ ਭਾਈ ਮਨਜੀਤ ਸਿੰਘ ਨੂੰ ਉਮੀਦਵਾਰ ਬਣਾਵੇ: ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ

ਯੈੱਸ ਪੰਜਾਬ 14 ਮਾਰਚ, 2024 ਪੰਥਕ ਹਲਕੇ ਖਡੂਰ ਸਾਹਿਬ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਆਪਣਾ ਦਾਅਵਾ ਅਕਾਲੀ ਲੀਡਰਸ਼ਿਪ ਅੱਗੇ ਰੱਖਿਆ---ਕਰਨੈਲ ਸਿੰਘ ਪੀਰਮੁਹੰਮਦ , ਵਿਰਸਾ ਸਿੰਘ ਵਲਟੋਹਾ ਜਾ ਭਾਈ ਮਨਜੀਤ...

ਮਨੋਰੰਜਨ

ਰੈਪਰ ਮੈਂਡੀਜ਼ ਦਾ ਨਵਾਂ ਟਰੈਕ “ਅੱਜ ਦੀ ਘੜੀ” ਰਿਲੀਜ਼

ਯੈੱਸ ਪੰਜਾਬ ਮਾਰਚ 16, 2024 VYRL ਹਰਿਆਣਵੀ ਮੈਂਡੀਜ਼ ਦੁਆਰਾ "ਅੱਜ ਦੀ ਘੜੀ" ਦੀ ਆਗਾਮੀ ਰਿਲੀਜ਼ ਦੀ ਘੋਸ਼ਣਾ ਕਰਨ ਲਈ ਬਹੁਤ ਖੁਸ਼ ਹੈ, ਜੋ ਕਿ ਸਮਕਾਲੀ ਸ਼ਹਿਰੀ ਹਰਿਆਣਵੀ ਰੈਪ ਅਤੇ ਕਲਾਸਿਕ ਲੋਕ ਧੁਨ ਦਾ ਸਦੀਵੀ ਤੱਤ ਹੈ। ਇਹ...

ਅੰਮ੍ਰਿਤਸਰ ਵਿੱਚ ਸੱਤ ਦਿਨ- ਸੱਤ ਵੱਡੇ ਕਲਾਕਾਰ ਕਰਨਗੇ ਲੋਕਾਂ ਦਾ ਮਨੋਰੰਜਨ

ਯੈੱਸ ਪੰਜਾਬ ਅੰਮ੍ਰਿਤਸਰ, 17 ਫਰਵਰੀ, 2024 ਪੰਜਾਬ ਸਰਕਾਰ ਵੱਲੋਂ ਰਾਜ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਸ਼ਵ ਭਰ ਵਿੱਚ ਪ੍ਰਸਿੱਧ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੰਮ੍ਰਿਤਸਰ ਨੂੰ ਰੰਗਲਾ ਪੰਜਾਬ ਮੇਲੇ ਲਈ ਚੁਣਿਆ ਗਿਆ ਹੈ ,...

ਬਾਲੀਵੁੱਡ ਗਾਇਕ ਸੁਖ਼ਵਿੰਦਰ ਸਿੰਘ ਦਾ ਚੰਡੀਗੜ੍ਹ ਵਿੱਚ ‘ਲਾਈਵ ਸ਼ੋਅ’ 24 ਫ਼ਰਵਰੀ ਨੂੰ

ਯੈੱਸ ਪੰਜਾਬ 15 ਫਰਵਰੀ, 2024 ਸਿਧਾਰਥ ਐਂਟਰਟੇਨਰਜ਼ ਅਤੇ ਹਿੰਦੁਸਤਾਨ ਹੋਲਡਿੰਗਜ਼, ਹਾਰਮੋਨੀ ਇੰਡੀਆ ਟਿਊਨਜ਼ ਦੇ ਸਹਿਯੋਗ ਨਾਲ, ਧੀਰ ਕੌਂਸਟ ਅਤੇ ਵਾਮਨ ਗਰੁੱਪ ਦੁਆਰਾ ਪੇਸ਼ ਕੀਤੇ ਜਾਣ ਵਾਲੇ ਗਾਇਕ ਸੁਖਵਿੰਦਰ ਸਿੰਘ ਮਿਊਜ਼ਿਕ ਮੈਜ਼ਿਕ ਲਾਈਵ ਕੰਸਰਟ ਦੀ ਘੋਸ਼ਣਾ ਕਰਨ...

ਸੋਸ਼ਲ ਮੀਡੀਆ

223,280FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...