Friday, April 19, 2024

ਵਾਹਿਗੁਰੂ

spot_img
spot_img

ਏਸ਼ੀਆ ਹਾਕੀ ਕੱਪ ਕੁੜੀਆਂ ਵਿਚ ਜਾਪਾਨ ਨੇ ਤੀਸਰੀ ਵਾਰ ਕਾਇਮ ਕੀਤੀ ਆਪਣੀ ਸਰਦਾਰੀ – ਭਾਰਤ ਨੇ ਚੀਨ ਨੂੰ 2-0 ਗੋਲਾਂ ਨਾਲ ਹਰਾ ਕੇ ਜਿੱਤਿਆ ਕਾਂਸੀ ਤਮਗਾ

- Advertisement -

ਯੈੱਸ ਪੰਜਾਬ
ਏਸ਼ਿਆਈ ਹਾਕੀ ਵਿੱਚ ਭਾਰਤੀ ਕੁੜੀਆਂ ਤੋਂ ਇਕ ਵਾਰ ਫਿਰ ਚੈਂਪੀਅਨ ਤਾਜ ਖੁੱਸ ਗਿਆ ਹੈ। ਏਸ਼ੀਆ ਕੱਪ ਹਾਕੀ ਵਿਚ ਜਾਪਾਨ ਨੇ ਤੀਸਰੀ ਵਾਰ ਆਪਣੀ ਸਰਦਾਰੀ ਕਾਇਮ ਕਰਦਿਆਂ ਫਾਈਨਲ ਮੁਕਾਬਲੇ ਵਿੱਚ ਆਪਣੇ ਰਵਾਇਤੀ ਵਿਰੋਧੀ ਦੱਖਣੀ ਕੋਰੀਆ ਨੂੰ 4-2 ਗੋਲਾਂ ਨਾਲ ਹਰਾ ਕੇ ਚੈਂਪੀਅਨ ਤਾਜ ਪਹਿਨਿਆ। ਇਸ ਤੋਂ ਪਹਿਲਾਂ ਜਪਾਨ 2007, 2013 ਚੈਂਪੀਅਨ ਬਣਿਆ ਸੀ ,ਜਦਕਿ ਫਾਈਨਲ ਤੋਂ ਪਹਿਲਾਂ ਭਾਰਤ ਨੇ ਚੀਨ ਨੂੰ 2-0 ਗੋਲਾਂ ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ। ਭਾਰਤੀ ਕੁੜੀਆਂ ਏਸ਼ੀਆ ਕੱਪ ਹਾਕੀ ਦੀਆਂ ਵਰਤਮਾਨ ਚੈਂਪੀਅਨ ਸਨ ।

ਭਾਰਤੀ ਕੁੜੀਆਂ ਆਪਣੇ ਜੇਤੂ ਖ਼ਿਤਾਬ ਦੀ ਲਾਜ ਨੂੰ ਬਚਾ ਨਾ ਸਕੀਆ ਕਿਉਂਕਿ ਭਾਰਤ ਨੂੰ ਪੂਲ ਮੈਚਾਂ ਵਿੱਚ ਜਾਪਾਨ ਹੱਥੋਂ 0-2 ਗੋਲਾਂ ਦੀ ਹੋਈ ਹਾਰ ਦਾ ਖਮਿਆਜ਼ਾ ਵੱਡੇ ਰੂਪ ਵਿੱਚ ਭੁਗਤਣਾ ਪਿਆ। ਜਿਸ ਕਰਕੇ ਭਾਰਤ ਸੈਮੀਫਾਈਨਲ ਵਿੱਚ ਦੱਖਣੀ ਕੋਰੀਆ ਕੋਲੋਂ ਵੀ 2-3 ਗੋਲਾਂ ਨਾਲ ਹਾਰ ਗਿਆ ।

ਜਾਪਾਨ ਅਤੇ ਦੱਖਣੀ ਕੋਰੀਆ ਨੇ ਆਪੋ ਆਪਣੇ ਪੂਲਾਂ ਵਿੱਚ ਸਰਵੋਤਮ ਸਥਾਨ ਹਾਸਲ ਕੀਤਾ ਜਦ ਕਿ ਭਾਰਤ ਅਤੇ ਚੀਨ ਦੀਆਂ ਟੀਮਾਂ ਆਪੋ ਆਪਣੇ ਪੂਲਾਂ ਵਿੱਚ ਦੂਸਰੇ ਸਥਾਨ ਉੱਤੇ ਰਹੀਆਂ । ਏਸ਼ੀਆ ਕੱਪ ਹਾਕੀ ਦੇ ਇਤਿਹਾਸ ਵਿੱਚ ਹੁਣ ਤਕ ਦੱਖਣੀ ਕੋਰੀਆ ਅਤੇ ਜਾਪਾਨ 3-3 ਵਾਰ ਚੈਂਪੀਅਨ ਬਣੇ ਹਨ ਜਦ ਕਿ ਭਾਰਤ ਅਤੇ ਚੀਨ ਨੇ 2-2 ਵਾਰ ਜੇਤੂ ਖਿਤਾਬ ਆਪਣੇ ਨਾਮ ਕੀਤਾ ।

ਦੱਖਣੀ ਕੋਰੀਆ ਨੇ ਪਲੇਠਾ ਏਸ਼ੀਆ ਕੱਪ ਸਾਲ1985 ਵਿੱਚ ਜਿੱਤਿਆ ਜਦਕਿ ਉਸ ਤੋਂ ਬਾਅਦ ਦੱਖਣੀ ਕੋਰੀਆ ਦੂਜੀ ਵਾਰ 1993 ਵਿੱਚ ਚੈਂਪੀਅਨ ਬਣਿਆ ਫਿਰ ਦੱਖਣੀ ਕੋਰੀਆ ਨੇ ਤੀਸਰਾ ਖ਼ਿਤਾਬ 1999 ਵਿੱਚ ਜਿੱਤਿਆ । ਭਾਰਤ ਸਾਲ 2004 ਵਿੱਚ ਚੈਂਪੀਅਨ ਬਣਿਆ ਉਸ ਤੋਂ ਬਾਅਦ ਦੂਸਰਾ ਖਿਤਾਬ ਭਾਰਤ ਨੇ ਸਾਲ2017 ਵਿੱਚ ਜਿੱਤਿਆ ਜਦ ਕਿ ਚੀਨ ਨੇ ਪਹਿਲਾ ਖਿਤਾਬ ਸਾਲ 1989 ਵਿੱਚ ਜਿੱਤਿਆ ਅਤੇ ਦੂਜਾ ਇਹ ਖਿਤਾਬ ਸਾਲ 2009 ਵਿੱਚ ਜਿੱਤਿਆ ।

ਦੱਖਣੀ ਕੋਰੀਆ ਦੀ ਜਿਓਨ ਇਉਂ 7 ਗੋਲ ਕਰਕੇ ਏਸ਼ੀਆ ਕੱਪ ਦੇ ਸਰਵੋਤਮ ਸਕੋਰਰ ਬਣੀ ।ਭਾਰਤ ਦੀ ਗੁਰਜੀਤ ਕੌਰ 4 ਗੋਲ ਕਰਕੇ ਤੀਸਰੇ ਸਥਾਨ ਦੀ ਸਕੋਰਰ ਬਣੀ, ਟੋਕੀਓ ਓਲੰਪਿਕ ਵਿੱਚ ਵੀ ਗੁਰਜੀਤ ਕੌਰ ਨੇ ਅਹਿਮ 4 ਗੋਲ ਕਰਕੇ ਭਾਰਤ ਨੂੰ ਸੈਮੀਫਾਈਨਲ ਤਕ ਪਹੁੰਚਦਾ ਕੀਤਾ ਸੀ ।

ਏਸ਼ੀਆ ਕੱਪ ਵਿੱਚ ਪਹਿਲੇ ਚਾਰ ਸਥਾਨਾਂ ਤੇ ਰਹਿਣ ਵਾਲੀਆਂ ਟੀਮਾਂ ਇਸ ਵਰ੍ਹੇ 2022 ਵਿੱਚ ਜੁਲਾਈ ਮਹੀਨੇ ਹਾਲੈਂਡ ਅਤੇ ਸਪੇਨ ਵਿਖੇ ਹੋਣ ਵਾਲੇ ਵਿਸ਼ਵ ਕੱਪ ਹਾਕੀ ਨੂੰ ਖੇਡਣਗੀਆਂ ,ਜਦ ਕਿ ਬਾਕੀ ਚਾਰ ਟੀਮਾਂ ਮਲੇਸ਼ੀਆ ਇੰਡੋਨੇਸ਼ੀਆ ,ਥਾਈਲੈਂਡ ,ਸਿੰਘਾਪੁਰ ਵਿਸ਼ਵ ਕੱਪ ਦੇ ਵਿੱਚੋਂ ਬਾਹਰ ਹੋ ਗਈਆਂ ਹਨ ।

ਏਸ਼ੀਆ ਕੱਪ ਓਮਾਨ ਦੀ ਰਾਜਧਾਨੀ ਮਸਕਟ ਵਿਖੇ ਖੇਡਿਆ ਗਿਆ ਪਰ ਮੇਜ਼ਬਾਨ ਦੇਸ਼ ਦੀ ਦੀਆਂ ਕੁੜੀਆਂ ਇਸ ਏਸ਼ੀਆ ਕੱਪ ਵਿੱਚ ਨਹੀਂ ਖੇਡੀਆ ਕਿਉਂਕਿ ਅਰਬ ਮੁਲਕ ਹੋਣ ਕਰਕੇ ਹੋ ਸਕਦਾ ਉਥੇ ਕੁੜੀਆਂ ਦੇ ਖੇਡਣ ਦੀ ਮਨਾਹੀ ਹੈ । ਜਾਂ ਓਮਾਨ ਦੀ ਕੁੜੀਆਂ ਦੀ ਹਾਕੀ ਟੀਮ ਦਾ ਪੱਧਰ ਉਸ ਲੈਵਲ ਦਾ ਨਾ ਹੋਵੇ ਆਮ ਤੌਰ ਤੇ ਏਸ਼ੀਆ ਹਾਕੀ ਵਿਚ ਉਕਤ ਸੈਮੀਫਾਈਨਲ ਵਿੱਚ ਪਹੁੰਚਣ ਵਾਲੀਆਂ ਚਾਰ ਟੀਮਾਂ ਦੀ ਹੀ ਤੂਤੀ ਬੋਲਦੀ ਹੈ ।

ਵਿਸ਼ਵ ਪੱਧਰ ਤੇ ਆਸਟਰੇਲੀਆ , ਹਾਲੈਂਡ,ਇੰਗਲੈਂਡ , ਜਰਮਨੀ, ਸਪੇਨ ਆਇਰਲੈਂਡ ,ਅਮਰੀਕਾ ਅਤੇ ਹੋਰ ਦਿੱਗਜ ਟੀਮਾਂ ਦੀ ਸਮੇਂ ਸਮੇਂ ਤੇ ਸਰਦਾਰੀ ਅਤੇ ਮਕਬੂਲੀਅਤ ਰਹੀ ਹੈ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਗੁਰਜੀਤ ਔਜਲਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖ਼ੇ ਮੱਥਾ ਟੇਕਿਆ, ਵਾਹਿਗੁਰੂ ਦਾ ਅਸ਼ੀਰਵਾਦ ਲੈ ਕੇ ਸ਼ੁਰੂ ਕੀਤਾ ਚੋਣ ਪ੍ਰਚਾਰ

ਯੈੱਸ ਪੰਜਾਬ ਅੰੰਮਿ੍ਤਸਰ, 17 ਅਪ੍ਰੈਲ, 2024 ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ। ਉਨ੍ਹਾਂ ਗੁਰੂ ਘਰ...

ਸਟਾਕਟਨ ਕੈਲੀਫ਼ੋਰਨੀਆ ਦੇ ਗੁਰਦੁਆਰਾ ਸਾਹਿਬ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਹੁਸਨ ਲੜੋਆ ਬੰਗਾ ਸੈਕਰਾਮੈਂਟੋ, ਕੈਲੀਫੋਰਨੀਆ, 14 ਅਪ੍ਰੈਲ , 2024 ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਦਰੀ ਬਾਬਿਆਂ ਦੀ ਇਤਿਹਾਸਿਕ ਧਰਤੀ ਸਟਾਕਟਨ ਕੈਲੀਫੋਰਨੀਆ ਵਿਖੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ,...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,199FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...