- Advertisement -
ਅੱਜ-ਨਾਮਾ
ਉੱਠਿਆ ਝੋਨੇ ਦੇ ਪਾਣੀ ਦਾ ਨਵਾਂ ਮਸਲਾ,
ਦੇਂਦੀ ਸਰਕਾਰ ਆ ਆਪਣੀ ਰਾਏ ਮੀਆਂ।
ਆਮ ਜਨਤਾ ਦੇ ਵਿੱਚ ਆ ਬਾਤ ਚਰਚਿਤ,
ਕਈ ਵਿਚਾਰ ਬਈ ਵੱਖ ਪ੍ਰਗਟਾਏ ਮੀਆਂ।
ਕਰਿਆ ਕਿਸੇ ਵਿਰੋਧ ਪਿਆ ਕਰੀ ਜਾਵੇ,
ਜਿਹੜਾ ਮੰਨੇ ਹਮਾਇਤ ਨੂੰ ਆਏ ਮੀਆਂ।
ਬਾਹਲੀ ਰਾਏ ਵਿਦਵਾਨਾਂ ਦੀ ਬਣੀ ਇਹੀ,
ਜ਼ਮੀਨਾਂ ਹੇਠ ਕੋਈ ਆਬ ਬਚਾਏ ਮੀਆਂ।
ਚੱਲਦੀ ਬਹਿਸ ਤੇ ਚੱਲਦੀ ਜਾਣ ਦੇਈਏ,
ਤਜਰਬਾ ਹੁੰਦਾ ਤਾਂ ਉਹ ਵੀ ਕਰੋ ਮੀਆਂ।
ਕਹਿਣੀ ਜੀਹਨੇ ਵੀ ਆਪਣੀ ਬਾਤ ਪਾਵੋ,
ਬਿਗਾਨੇ ਮੋਢੇ ਬੰਦੂਕ ਨਹੀਂ ਧਰੋ ਮੀਆਂ।
-ਤੀਸ ਮਾਰ ਖਾਂ
ਮਈ 11, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -