Tuesday, March 25, 2025
spot_img
spot_img
spot_img

ਉੱਘੇ ਪੰਜਾਬੀ ਵਿਦਵਾਨ Dr. Atam Singh Randhawa ਨੂੰ Khalsa College Amritsar ਦਾ ਪ੍ਰਿੰਸੀਪਲ ਥਾਪਿਆ

ਯੈੱਸ ਪੰਜਾਬ
ਅੰਮ੍ਰਿਤਸਰ, 22 ਮਾਰਚ, 2025

Khalsa College ਗਵਰਨਿੰਗ ਕੌਂਸਲ ਨੇ ਅੱਜ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਪੰਜਾਬੀ ਅਧਿਐਨ ਦੇ ਵਿਦਵਾਨ Dr. Atam Singh Randhawa ਨੂੰ ਇਤਿਹਾਸਕ ਖਾਲਸਾ ਕਾਲਜ ਦਾ ਨਵਾਂ ਪ੍ਰਿੰਸੀਪਲ ਨਿਯੁਕਤ ਕੀਤਾ ਹੈ। ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਸ: ਰੰਧਾਵਾ ਨੂੰ ਕੌਂਸਲ ਦੇ ਉਚ ਅਹੁੱਦੇਦਾਰਾਂ, ਸਮੂੰਹ ਕਾਲਜ ਸਟਾਫ਼ ਆਦਿ ਦੀ ਮੌਜ਼ੂਦਗੀ ’ਚ ਪ੍ਰਿੰਸੀਪਲ ਵਜੋਂ ਕਾਰਜਭਾਰ ਸੌਂਪਿਆ। ਡਾ. ਰੰਧਾਵਾ ਜੋ ਕਿ ਪੰਜਾਬੀ ’ਚ ਪੀ. ਐਚ. ਡੀ. ਹਨ, ਦਾ ਅਧਿਆਪਨ ’ਚ 25 ਸਾਲ ਤੋਂ ਵਧੇਰੇ ਦਾ ਤਜਰਬਾ ਹੈ।

ਡਾ. Randhawa ਕਾਲਜ ਵਿਖੇ ਐਸੋਸੀਏਟ ਪ੍ਰੋਫੈਸਰ ਅਤੇ ਪੰਜਾਬੀ ਅਧਿਐਨ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਉਨ੍ਹਾਂ ਨੇ 200 ਤੋਂ ਵੱਧ ਪ੍ਰਕਾਸ਼ਨ ਅਤੇ ਖੋਜ ਪੱਤਰ ਆਪਣੇ ਨਾਮ ਦਰਜ ਕਰਵਾਏ ਹਨ। ਉਨ੍ਹਾਂ ਦੀ ਚੋਣ ਵਿਧੀ ਦੁਆਰਾ ਸਥਾਪਿਤ ਚੋਣ ਕਮੇਟੀ ਵੱਲੋਂ ਅੱਜ ਆਯੋਜਿਤ ਇੰਟਰਵਿਊ ਦੌਰਾਨ ਕੀਤੀ ਗਈ।

ਇਸ ਮੌਕੇ ਸ: ਰੰਧਾਵਾ ਨੇ ਦਫ਼ਤਰ ਵਿਖੇ ਅਹੁੱਦੇ ਸੰਭਾਲਣ ਉਪਰੰਤ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਅਤੇ ਸ: ਛੀਨਾ ਸਮੇਤ ਸਮੂੰਹ ਮੈਨੇਜਮੈਂਟ ਦਾ ਧੰਨਵਾਦ ਕਰਦਿਆਂ ਸੰਨ 1892 ’ਚ ਸਥਾਪਿਤ ਇਸ ਇਤਿਹਾਸਕ ਖ਼ਾਲਸਾ ਕਾਲਜ ਦੀ ਸੇਵਾ ਕਰਨ ਲਈ ਵਿਸ਼ਵਾਸ ਪ੍ਰਗਟਾਉਂਦਿਆਂ ਉਨ੍ਹਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਦਾ ਵਾਅਦਾ ਕੀਤਾ।

ਇਸ ਮੌਕੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਅਤੇ ਹੋਰ ਸੀਨੀਅਰ ਫੈਕਲਟੀ ਮੈਂਬਰ, ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਵੱਲੋਂ ਡਾ. ਰੰਧਾਵਾ ਦਾ ਪ੍ਰਿੰਸੀਪਲ ਵਜੋਂ ਅਹੁੱਦੇ ’ਤੇ ਬਿਰਾਜਮਾਨ ਹੋਣ ’ਤੇ ਸਵਾਗਤ ਕੀਤਾ ਗਿਆ।

ਇਸ ਮੌਕੇ ਸ: ਛੀਨਾ ਨੇ ਡਾ. ਰੰਧਾਵਾ ’ਤੇ ਉਮੀਦ ਜਾਹਿਰ ਕਰਦਿਆਂ ਸਵਾਗਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਪੜ੍ਹਾਉਣ ਦਾ ਬਹੁਤ ਵੱਡਾ ਤਜਰਬਾ ਹੈ ਅਤੇ ਕਾਲਜ ਦੇ ਪ੍ਰਸ਼ਾਸ਼ਨਿਕ ਮਾਮਲਿਆਂ ’ਚ ਵੀ ਉਨ੍ਹਾਂ ਦਾ ਯੋਗਦਾਨ ਅਹਿਮ ਰਿਹਾ ਹੈ।

ਉਨ੍ਹਾਂ ਕਿਹਾ ਕਿ ਡਾ. ਰੰਧਾਵਾ ਪੰਜਾਬੀ ਅਧਿਐਨ ਦੇ ਖੇਤਰ ’ਚ ਇਕ ਜਾਣਿਆ-ਪਛਾਣਿਆ ਨਾਮ ਹੈ ਅਤੇ ਕਾਲਜ ’ਚ ਜੀ-20 ਅਤੇ ਅੰਤਰਰਾਸ਼ਟਰੀ ਸਾਹਿਤਕ ਪ੍ਰੋਗਰਾਮਾਂ ਅਤੇ ਪੁਸਤਕ ਮੇਲਿਆਂ ਸਮੇਤ ਵੱਖ-ਵੱਖ ਮੈਗਾ ਸਮਾਗਮਾਂ ਦੇ ਆਯੋਜਨ ’ਚ ਸਹਿਯੋਗ ਦਿੰਦਿਆਂ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹੇ ਹਨ। ਸ: ਛੀਨਾ ਨੇ ਉਮੀਦ ਜਾਹਿਰ ਕਰਦਿਆਂ ਕਿਹਾ ਕਿ ਉਹ ਇਸ ਨਾਮਵਰ ਪੁਰਾਤਨ ਅਤੇ ਇਤਿਹਾਸਕ ਸੰਸਥਾ ਦੀ ਤਰੱਕੀ ਅਤੇ ਵਿਸਥਾਰ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ।

ਇਸ ਮੌਕੇ ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ, ਜੁਆਇੰਟ ਸਕੱਤਰ ਸ: ਪਰਮਜੀਤ ਸਿੰਘ ਬੱਲ, ਸ: ਰਾਜਬੀਰ ਸਿੰਘ, ਸ: ਲਖਵਿੰਦਰ ਸਿੰਘ ਢਿੱਲੋਂ, ਸ: ਗੁਰਪ੍ਰੀਤ ਸਿੰਘ ਗਿੱਲ, ਸੀਨੀਅਰ ਫੈਕਲਟੀ, ਕਾਲਜ ਦੇ ਮੁਖੀ ਹਾਜ਼ਰ ਸਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ