Friday, April 19, 2024

ਵਾਹਿਗੁਰੂ

spot_img
spot_img

ਉਲੰਪੀਅਨ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖ਼ਿਡਾਰੀਆਂ ਲਈ ਅੰਤਰ-ਝਾਤ – ਇਕਬਾਲ ਸੰਧੂ

- Advertisement -

ਮੈਨੂੰ ਅੱਜ ਵੀ ਯਾਦ ਹੈ ਜਦੋਂ ਇਕ ਭਾਰਤੀ ਹਾਕੀ ਦੇ ਕਪਤਾਨ, ਪਦਮ ਸ਼੍ਰੀ ਅਤੇ ਅਰਜੁਨਾ ਅਵਾਰਡੀ ਹਾਕੀ ਖਿਡਾਰੀ ਨੇ ਇਕ ਵਾਰ ਕਿਸੇ ਨੂੰ ਕਿਹਾ ਸੀ ਕਿ ” ਜੇਕਰ ਆਪਣੇ ਵਿਚੋਂ ਹਾਕੀ ਕੱਢ ਲਈ ਜਾਵੇ ਤਾਂ ਸਾਨੂੰ ਕੋਈ ਦਿਹਾੜੀ ਲੈਕੇ ਨਾ ਜਾਵੇ” । ਬਹੁਤ ਵਜਨਦਾਰ ਗੱਲ੍ਹ ਸੀ ਜੋਂ ਹਮੇਸ਼ਾ ਹੀ ਮੇਰੇ ਦਿਮਾਗ ਵਿਚ ਰਹਿੰਦੀ ਹੈ ।

ਹਾਕੀ ਕਰਕੇ ਅਸੀਂ ਖਿਡਾਰੀ ਪੀ.ਸੀ.ਐਸ; ਆਈ.ਪੀ.ਐਸ; ਪੀ.ਪੀ.ਐਸ; ਵਗੈਰਾ ਬਣਕੇ ਅਫ਼ਸਰ ਤੈਨਾਤ ਹੋਕੇ ਚੰਗੇ ਅਹੁਦੇ ਹੰਢਾਏ ਹਨ ਪਰ ਆਪਣੀ ਸਰਵਿਸ ਦੌਰਾਨ ਤੇ ਬਾਦ ਵਿਚ, ਜਦੋ ਸਮਾਂ ਵੀ ਹੈ, ਤਾਂ ਅਸੀਂ ਹਾਕੀ ਨੂੰ ਉਲਟਾ ਅਸੀਂ ਕੀ ਦਿੱਤਾ ?ਇਹ ਗੱਲ੍ਹ ਬਾਰੇ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ ।

ਬਹੁਤ ਅਫਸੋਸ ਹੁੰਦਾ ਹੈ ਜਦੋਂ ਚੰਗੇ ਰਸੂਖ ਵਾਲੇ ਔਹੁਦੇ ਉਪਰ ਤੈਨਾਤ ਹਾਕੀ ਖਿਡਾਰੀ, ਕਿਸੇ ਗਰੀਬ ਹਾਕੀ ਖਿਡਾਰੀ ਦੇ ਫੱਟੇ ਹੋਏ ਬੂਟ ਅਤੇ ਟੁੱਟੀ ਹਾਕੀ ਵੀ ਉਸ ਨੂੰ ਉਪਲਭਦ ਨਹੀਂ ਕਰਵਾ ਸਕਿਆ । ਉਹੀ ਹਾਕੀ ਖਿਡਾਰੀ, ਜੋਂ ਮੈਦਾਨ ਇੱਕ ਵਿਚ ਵੜਨ ਤੋਂ ਪਹਿਲਾਂ ਮੱਥਾ ਟੇਕਦਾ ਸੀ ਤੇ ਖੇਡ ਖ਼ਤਮ ਕਰਨ ਤੋਂ ਬਾਦ ਵੀ ਮੱਥਾ ਟੇਕਦਾ ਸੀ, ਹੁਣ ਉਸੇ ਹਾਕੀ ਗਰਾਊਂਡ ਵੱਲ੍ਹ ਉਸਨੇ ਕਦੀ ਮੁੰਹ ਕਰਕੇ ਵੀ ਨਹੀਂ ਦੇਖਿਆ ।

ਬਹੁਤੇ ਹਾਕੀ ਖਿਡਾਰੀ ਜੋਂ ਸਰਵਿਸ ਵਿਚ ਹਨ ਜਾਂ ਰਿਟਾਇਰ ਹੋ ਗਏ ਹਨ, ਉਹਨਾਂ ਨੇ ਕਦੀ ਵੀ ਨਹੀਂ ਸੋਚਦੇ ਕਿ ਬਚਿਆ ਨੂੰ ਮਿਲਕੇ ਉਹਨਾਂ ਨੂੰ ਕੋਈ ਹਾਕੀ ਦਾ ਗੁਰ ਹੀ ਦੱਸਿਆ ਜਾਵੇ ਅਤੇ ਉਹਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਜਾਵੇ । ਹਾਕੀ ਦੇ ਮੈਦਾਨ ਵਿੱਚ ਆਉਣਾ ਵੀ ਆਪਣੀ ਤੌਹੀਨ ਜਿਹੀ ਸਮਝਦੇ ਹਨ ਪਰ ਜੇਕਰ ਹਾਕੀ ਨੇ ਕੁਝ ਦਿਨ ਦਾ ਐਲਾਨ ਕਰ ਦਿੱਤਾ ਹੋਵੇ ਤਾ ਅਸੀਂ ਹਾਕੀ ਵਿਚ ਸਕੂਲ ਤੋਂ ਲੈਕੇ ਜ਼ਿਲ੍ਹਾ, ਰਾਜ, ਰਾਸ਼ਟਰੀ, ਅੰਤਰਾਸ਼ਟਰੀ ਅਤੇ ਓਲੰਪਿਕ ਤਕ ਦੀਆਂ ਪ੍ਰਾਪਤੀਆਂ ਦੱਸਣ ਯਤਨ ਕਰਦੇ ਹਾਂ । ਜ਼ਿਲ੍ਹਾ ਅਤੇ ਰਾਜ ਪੱਧਰੀ ਹਾਕੀ ਮੁਕਾਬਲੇ ਜੋਂ ਕਈ ਦਹਾਕਿਆਂ ਤੋਂ ਬੰਦ ਹਨ, ਨੂੰ ਸ਼ੁਰੂ ਕਰਨ ਦਾ ਕਦੀ ਕੋਈ ਯਤਨ ਨਹੀਂ ਕੀਤਾ ਹੈ ।

ਓਲੰਪੀਅਨ, ਰਾਸ਼ਟਰੀ ਅਤੇ ਅੰਤਰਾਸ਼ਟਰੀ ਹਾਕੀ ਖਿਡਾਰੀ ਵੀਰੋ, ਆਓ, ਆਪਣੇ ਅੰਦਰ ਝਾਤ ਮਾਰੀਏ ਅਤੇ ਮੈਦਾਨ ਵਿੱਚ ਆਪਣੀ ਹਾਜਰੀ ਭਰੀਏ । ਹਰ ਹਾਕੀ ਖਿਡਾਰੀ ਘੱਟੋ ਘੱਟ 2 ਉਭੱਰਦੇ ਗਰੀਬ ਹਾਕੀ ਖਿਡਾਰੀਆਂ ਨੂੰ adopt ਕਰਕੇ ਹਾਕੀ ਦੇ ਅਹਿਸਾਨ ਦਾ ਕਿਣਕਾ ਮਾਤਰ ਅਹਿਸਾਨ ਉਤਾਰਨ ਦਾ ਯਤਨ ਕਰੀਏ ।

ਆਓ ਅਸੀਂ ਸਾਰੇ ਓਲੰਪੀਅਨ, ਰਾਸ਼ਟਰੀ ਅਤੇ ਅੰਤਰਾਸ਼ਟਰੀ ਹਾਕੀ ਖਿਡਾਰੀ ਦਾ ਟੈਗ ਉਤਾਰਕੇ, ਹਾਕੀ ਕਰਕੇ ਮਿਲੇ ਹੋਏ ਔਹੁਦਿਆਂ ਦੇ ਰਸੂਖ ਵਰਤਦੇ ਹੋਏ, ਅਲੋਪ ਹੋਣ ਜਾ ਰਹੀ ਹਾਕੀ ਦੀ ਖੇਡ ਨੂੰ ਦੁਬਾਰਾ ਤੋਂ ਸੁਨਹਿਰੀ ਦੌਰ ਵਿਚ ਲਿਆਉਣ ਦੇ ਯਤਨ ਲਈ ਸਹਿਯੋਗ ਦੇਈਏ । ਜਿਲ੍ਹਾ ਅਤੇ ਰਾਜ ਪੱਧਰੀ ਹਾਕੀ ਐਸਸੀਏਸ਼ਨਾ ਜੋਂ ਕਾਫੀ ਸਮੇਂ ਤੋਂ auto ventilator mode ਉਪਰ ਹਨ, ਨੂੰ ਜਗਾਉਂਦੇ ਹੋਏ normal working mode ਪਰ ਕਰਦੇ ਹੋਏ, ਮੁੜ ਤੋਂ ਜ਼ਿਲ੍ਹਾ ਅਤੇ ਰਾਜ ਪੱਧਰੀ ਹਾਕੀ ਮੁਕਾਬਲੇ ਸ਼ੁਰੂ ਕਰਨ ਦਾ ਯਤਨ ਕਰੀਏ । ਜੇਕਰ funds ਨਹੀ ਹਨ ਤਾਂ ਸਾਰੇ ਮਿਲਕੇ ਹੈਸੀਅਤ ਮੁਤਾਬਕ ਆਪਣੇ ਆਪਣੇ ਜ਼ਿਲ੍ਹੇ ਵਿਚ ਯੋਗਦਾਨ ਪਾਇਆ ਜਾਵੇ ।

ਕਿਰਪਾ ਕਰਕੇ ਪੜ੍ਹਨ ਉਪਰੰਤ ਆਪਣੇ comments ਜ਼ਰੂਰ ਦੇਣਾ ਅਤੇ ਪੋਸਟ ਨੂੰ share ਜ਼ਰੂਰ ਕਰਨਾ ਜੀ ।

ਇਕਬਾਲ ਸਿੰਘ ਸੰਧੂ ਪੀ.ਸੀ.ਐੱਸ. (ਸੇਵਾ ਮੁਕਤ)
ਸਕੱਤਰ, ਸੁਰਜੀਤ ਹਾਕੀ ਸੁਸਾਇਟੀ,
ਜਲੰਧਰ (ਪੰਜਾਬ-ਭਾਰਤ)

 


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


- Advertisement -

ਸਿੱਖ ਜਗ਼ਤ

ਗੁਰਜੀਤ ਔਜਲਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖ਼ੇ ਮੱਥਾ ਟੇਕਿਆ, ਵਾਹਿਗੁਰੂ ਦਾ ਅਸ਼ੀਰਵਾਦ ਲੈ ਕੇ ਸ਼ੁਰੂ ਕੀਤਾ ਚੋਣ ਪ੍ਰਚਾਰ

ਯੈੱਸ ਪੰਜਾਬ ਅੰੰਮਿ੍ਤਸਰ, 17 ਅਪ੍ਰੈਲ, 2024 ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ। ਉਨ੍ਹਾਂ ਗੁਰੂ ਘਰ...

ਸਟਾਕਟਨ ਕੈਲੀਫ਼ੋਰਨੀਆ ਦੇ ਗੁਰਦੁਆਰਾ ਸਾਹਿਬ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਹੁਸਨ ਲੜੋਆ ਬੰਗਾ ਸੈਕਰਾਮੈਂਟੋ, ਕੈਲੀਫੋਰਨੀਆ, 14 ਅਪ੍ਰੈਲ , 2024 ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਦਰੀ ਬਾਬਿਆਂ ਦੀ ਇਤਿਹਾਸਿਕ ਧਰਤੀ ਸਟਾਕਟਨ ਕੈਲੀਫੋਰਨੀਆ ਵਿਖੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ,...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,200FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...