- Advertisement -
ਅੱਜ-ਨਾਮਾ
ਉਲਝਣ ਵਿੱਚ ਸਰਕਾਰ ਗਹਿਲੋਤ ਵਾਲੀ,
ਕਿਸ਼ਤੀ ਘਿਰੀ ਹੈ ਛੱਲਾਂ ਵਿਚਕਾਰ ਬੇਲੀ।
ਕਦੀ ਜਾਪੇ ਕਿ ਬੈਠੂਗਾ ਜੜ੍ਹੀਂ ਪਾਇਲਟ,
ਪਲਟੀ ਜਾਊਗਾ ਕਿਸੇ ਤਰ੍ਹਾਂ ਮਾਰ ਬੇਲੀ।
ਭਾਜਪਾ ਵਾਲਿਆਂ ਨੇ ਲਾਇਆ ਤਾਣ ਪੂਰਾ,
ਪਏ ਆ ਖਰਚਣ ਨੂੰ ਬੈਗ ਤਿਆਰ ਬੇਲੀ।
ਕਦੀ ਜਾਪਦਾ ਬਣੀ ਨਹੀਂ ਬਾਤ ਉਹਦੀ,
ਬੇਗਾਨੀ ਝਾਕ ਨਾ ਲਾ ਸਕੀ ਪਾਰ ਬੇਲੀ।
ਦਿੱਤਾ ਈ ਰੋਲ ਦਲਾਲਾਂ ਜਦ ਲੋਕਤੰਤਰ,
ਰੂਲ-ਅਸੂਲ ਨੂੰ ਲੱਗੀ ਪਈ ਅੱਗ ਬੇਲੀ।
ਵਿਕਦੇ ਲੀਡਰ ਆ ਨੋਟਾਂ ਦੀ ਪੰਡ ਪਿੱਛੇ,
ਵਿਕੇ ਮੰਡੀ ਦੇ ਵਿੱਚ ਜਿਉਂ ਵੱਗ ਬੇਲੀ।
-ਤੀਸ ਮਾਰ ਖਾਂ
ਜੁਲਾਈ 15, 2020
ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/
- Advertisement -