Wednesday, April 24, 2024

ਵਾਹਿਗੁਰੂ

spot_img
spot_img

ਈਕੋਸਿੱਖ ਅਤੇ ਪੈਟਲਸ ਵਲੋਂ ‘ਗੁਰੂ ਗ੍ਰੰਥ ਸਾਹਿਬ ਬਾਗ’ ਦਾ ਉਦਘਾਟਨ

- Advertisement -

ਯੈੱਸ ਪੰਜਾਬ
ਮੋਗਾ, 20 ਸਤੰਬਰ, 2021 –
ਪੰਜਾਬ ਵਿੱਚ ਵਾਤਾਵਰਣ ਸੰਭਾਲ ਅਤੇ ਰੁੱਖ ਲਗਾਉਣ ਦੇ ਕਾਰਜਾਂ ‘ਚ ਮੋਹਰੀ ਰੋਲ ਅਦਾ ਕਰ ਰਹੀ ਸੰਸਥਾ ‘ਈਕੋਸਿੱਖ’ ਵਲੋਂ ਅੱਜ ‘ਪੈਟਲਸ’ ਦੇ ਸਹਿਯੋਗ ਨਾਲ ਲਾਏ ਗਏ “ਗੁਰੂ ਗ੍ਰੰਥ ਸਾਹਿਬ ਬਾਗ” ਦਾ ਉਦਘਾਟਨ ਕੀਤਾ ਗਿਆ।ਮੋਗਾ ਜਿਲ੍ਹੇ ਦੇ ਪਿੰਡ ਪੱਤੋ ਹੀਰਾ ਸਿੰਘ ਵਿਖੇ ਲੱਗਿਆ ਇਹ ਬਾਗ ਗੁਰਬਾਣੀ ਉੱਤੇ ਅਧਾਰਤ ਅਜਿਹਾ ਇੱਕੋ-ਇੱਕ ਬਾਗ ਹੈ ।

ਇਹ ਬਾਗ ਪੰਜ ਏਕੜ ਵਿੱਚ ਫੈਲੀ ਦੁਨੀਆ ਦੀ ਪਹਿਲੀ ਉਹ ਰਮਣੀਕ ਥਾਂ ਹੈ, ਜਿਸ ਵਿੱਚ ਗੁਰਬਾਣੀ ਵਿੱਚ ਦਰਜ ਤਕਰੀਬਨ 58 ਕਿਸਮ ਦੇ ਬੂਟੇ, ਰੁੱਖ, ਝਾੜ, ਫਸਲਾਂ 5000 ਤੋਂ 6000 ਦੀ ਗਿਣਤੀ ਵਿੱਚ ਵਿੳਂਤਬੰਦ ਢੰਗ ਨਾਲ ਗੁਰਬਾਣੀ ਦੀਆਂ ਪੰਕਤੀਆਂ ਦੇ ਅਰਥਾਂ ਸਹਿਤ ਲਗਾਏ ਗਏ ਹਨ।

ਇਹ ਬਾਗ ਗੁਰਦੁਆਰਾ ਸ੍ਰੀ ਗੁਰੂਸਰ ਸਾਹਿਬ ਦੀ ਜੂਹ ‘ਚ ਸਥਿਤ ਹੈ, ਇਹ ਅਸਥਾਨ ਚਾਰ ਗੁਰੂ ਸਾਹਿਬਾਨਾਂ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਹਰਿਰਾਇ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਮੰਨਿਆ ਜਾਂਦਾ ਹੈ।

ਸੋਮਵਾਰ ਨੂੰ ਹੋਏ ਬਾਗ ਦੇ ਉਦਘਾਟਨੀ ਸਮਾਗਮ ਵਿੱਚ ਪ੍ਰੋ ਮਨਜੀਤ ਸਿੰਘ (ਸਾਬਕਾ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ), ਬੀਰ ਸਿੰਘ(ਲੇਖਕ ਅਤੇ ਗਾਇਕ), ਸੁਰਜੀਤ ਪਾਤਰ(ਕਵੀ ਅਤੇ ਚੇਅਰਮੈਨ ਪੰਜਾਬ ਕਲਾ ਪ੍ਰੀਸ਼ਦ), ਜਸਵੰਤ ਸਿੰਘ ਜ਼ਫਰ(ਕਵਿ), ਸ਼ੁਭੇਂਦੂ ਸ਼ਰਮਾ (ਬਾਨੀ, ਏਫੋਰੈਸ ਸੰਸਥਾ), ਰਵਨੀਤ ਸਿੰਘ(ਸਾਊਥ ਏਸ਼ੀਆ ਪ੍ਰੋਜੈਕਟ ਮੈਨੇਜਰ,ਈਕੋਸਿੱਖ), ਸੁਪ੍ਰੀਤ ਕੌਰ (ਪ੍ਰਧਾਨ, ਈਕੋਸਿੱਖ ਇੰਡੀਆ), ਬਲਵਿੰਦਰ ਸਿੰਘ ਲੱਖੇਵਾਲੀ (ਵਾਤਾਵਰਨ ਮਾਹਿਰ) ਸੁਖਚੈਨ ਸਿੰਘ(ਪੱਤੋ ਹੀਰਾ ਸਿੰਘ), ਅਤੇ ਕਈ ਪ੍ਰਮੁੱਖ ਸਿੱਖ ਜਥੇਬੰਦੀਆਂ ਦੇ ਨੁੰਮਾਇੰਦੇ ਸ਼ਾਮਲ ਹੋਏ।

ਲੰਬੇ ਸਮੇਂ ਤੋਂ ਵਾਤਾਵਰਨ ਸੰਭਾਲ ਲਈ ਉਪਰਾਲੇ ਕਰਦੇ ਆ ਰਹੇ ਪ੍ਰੋ ਮਨਜੀਤ ਸਿੰਘ ਜੀ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ” ਸਿੱਖ ਗੁਰੂ ਸਾਹਿਬਾਨਾਂ ਨੇ ਕੁਦਰਤ ਨੂੰ ਜਿੰਦਗੀ ਦੇ ਅਰਥ ਸਮਝਾਉਣ ਲਈ ਵਰਤਿਆ, ਗੁਰੂ ਗ੍ਰੰਥ ਸਾਹਿਬ ਬਾਗ ਦਾ ਉਪਰਾਲਾ ਇਸ ਸਿੱਖਿਆ ਨੂੰ ਬੜੀ ਖੂਬਸੂਰਤੀ ਨਾਲ ਸਾਡੇ ਸਾਹਮਣੇ ਲਿਆੳਂਦਾ ਹੈ।ਉਹਨਾਂ ਕਿਹਾ ਕਿ “ਤਕਰੀਬਨ ਪੰਜ ਸਦੀਆਂ ਪਹਿਲਾਂ ਹੀ ਗੁਰੂ ਸਾਹਿਬਾਨ ਨੇ ਮਨੁੱਖਾਂ ਨੂੰ ਕੁਦਰਤ ਦੇ ਨਾਲ ਸੁਮੇਲ ਬਣਾਕੇ ਜਿੰਦਗੀ ਬਤੀਤ ਕਰਨ ਦੀ ਸਿੱਖਿਆ ਦਿੱਤੀ।

ਇਸ ਮੌਕੇ ਮਹਿਮਾਨ ਬੁਲਾਰੇ ਵਜੋਂ ਹਾਜ਼ਰੀ ਭਰਨ ਆਏ ਪੰਜਾਬੀ ਦੇ ਮਸ਼ਹੂਰ ਕਵੀ ਸੁਰਜੀਤ ਪਾਤਰ ਨੇ ਈਕੋਸਿੱਖ ਅਤੇ ਪਿੰਡ ਵਾਸੀਆਂ ਨੂੰ ਇਸ ਕਾਰਜ ਲਈ ਵਧਾਈ ਦਿੰਦਿਆਂ ਕਿਹਾ ਕਿ “ਇਹ ਬਾਗ ਸਾਨੂੰ ਜਿੰਦਗੀ ਵਿੱਚ ਕੁਦਰਤ ਦੇ ਮਹੱਤਵ ਦੀ ਯਾਦ ਦਵਾਉਂਦਿਆਂ ਆਪਣੇ ਆਲੇ-ਦੁਆਲੇ ਦੇ ਜੀਆਂ-ਜੰਤਾਂ ਪ੍ਰਤੀ ਦਇਆ ਭਾਵ ਰੱਖਣ ਲਈ ਪ੍ਰੇਰਦਾ ਹੈ।”

ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਈਕੋਸਿੱਖ ਦੇ ਦੱਖਣੀ ਏਸ਼ੀਆ ਪ੍ਰਾਜੈਕਟ ਪ੍ਰਬੰਧਕ ਸ. ਰਵਨੀਤ ਸਿੰਘ ਨੇ ਦੱਸਿਆ ਕਿ “ ਪੱਤੋ ਹੀਰਾ ਸਿੰਘ ਪਿੰਡ ਦੁਨੀਆ ਭਰ ਵਿੱਚ ਅਜਿਹਾ ਪਹਿਲਾ ਅਸਥਾਨ ਬਣਨ ਜਾ ਰਿਹਾ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 58 ਪਰਜਾਤੀਆਂ ਦੇ ਰੁੱਖ ਇੱਕੋ ਥਾਂ ਲਗਾਏ ਗਏ ਹਨ। ਅਸੀਂ ਪਿੰਡ ਪੱਤੋ ਹੀਰਾ ਸਿੰਘ ਦੀ ਪੈਟਲਸ ਸੋਸਾਇਟੀ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਬਾਗ ਲਈ ਜਮੀਨ ਦਿੱਤੀ।”

ਈਕੋਸਿੱਖ ਇੰਡੀਆ ਦੀ ਪ੍ਰਧਾਨ ਬੀਬੀ ਸੁਪ੍ਰੀਤ ਕੌਰ ਇਸ ਸਮਾਗਮ ਮੌਕੇ ਬੋਲਦਿਆਂ ਕਿਹਾ ਕਿ “ਇਹ ਬਾਗ ਹਰ ਧਰਮ ਦੇ ਵਾਤਾਵਰਣ ਪ੍ਰੇਮੀਆਂ ਲਈ ਅਤੇ ਵਿਸ਼ਵ ਪੱਧਰ ਦੀਆਂ ਯੁਨੀਵਰਸਿਟੀਆਂ ਵਿੱਚ ਖੋਜ ਕਰ ਰਹੇ ਵਿਦਿਆਰਥੀਆਂ ਲਈ ਵੀ ਗਿਆਨ ਦਾ ਕੇਂਦਰ ਬਣਕੇ ਉੱਭਰੇਗਾ।”

ਏਫੌਰੇਸਟ ਸੰਸਥਾ ਦੇ ਸੰਸਥਾਪਕ ਸ਼ੁਭੇਂਦੂ ਸ਼ਰਮਾ ਨੇ ਕਿਹਾ ਕਿ “ਮੈਨੂੰ ਬਾਗ ਵਿੱਚ ਆ ਕੇ ਇੱਕ ਵੱਖਰੀ ਕਿਸਮ ਦਾ ਅਹਿਸਾਸ ਹੋਇਆ ਹੈ, ਈਕੋਸਿੱਖ ਦਾ ੳਪਰਾਲਾ ਬਹੁਤ ਸ਼ਾਨਦਾਰ ਹੈ।ਗੁਰਬਾਣੀ ਵਿਚਲੀ ਵੰਨ-ਸੁਵੰਨਤਾ ਹੁਣ ਇਸ ਬਾਗ ਵਿਚਲੇ ਰੁੱਖਾਂ ਦੀ ਵੰਨ-ਸੁਵੰਨਤਾ ‘ਚ ਪ੍ਰਦਰਸ਼ਿਤ ਹੋ ਰਹੀ ਹੈ।”

ਈਕੋਸਿੱਖ ਸੰਸਥਾ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਪੰਜਾਬ, ਭਾਰਤ ਅਤੇ ਉੱਤਰੀ ਅਮਰੀਕਾ ਵਿੱਚ ਵਾਤਾਵਰਨ ਸੰਭਾਲ ਲਈ ਕਾਰਜ ਕਰ ਰਹੀ ਹੈ ਅਤੇ ਵਾਈਟ ਹਾਊਸ, ਯੂਨਾਈਟਿਡ ਨੇਸ਼ਨਜ਼ ਅਤੇ ਵਰਲਡ ਇਕਨਾਮਿਕ ਫੋਰਮ ਵਰਗੇ ਅਦਾਰਿਆਂ ਨਾਲ ਧਰਤੀ ਦੇ ਵਧ ਰਹੇ ਤਾਪਮਾਨ ਦੇ ਮੁੱਦੇ ਤੇ ਯਤਨਸ਼ੀਲ ਹੈ।

ਜਿਕਰਯੋਗ ਹੈ ਕਿ ਈਕੋਸਿੱਖ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਉੱਤੇ 10 ਲੱਖ ਰੁੱਖ ਲਾਉਣ ਦਾ ਅਹਿਦ ਪੂਰਾ ਕਰਨ ਲਈ ਪੰਜਾਬ ਅਤੇ ਹੋਰ ਰਾਜਾਂ ‘ਚ ਗੁਰੂ ਨਾਨਕ ਪਵਿੱਤਰ ਜੰਗਲ ਲਗਾਏ ਜਾ ਰਹੇ ਹਨ। 40 ਤੋਂ ਵੱਧ ਪ੍ਰਜਾਤੀਆਂ ਦੇ 550 ਰੁੱਖਾਂ ਵਾਲੇ ਇਹ ਜੰਗਲ 200 ਗਜ ਥਾਂ ‘ਚ ਲਗਾਏ ਜਾਂਦੇ ਹਨ।ਈਕੋਸਿੱਖ ਵਲੋਂ ਸੰਗਤ ਦੇ ਸਹਿਯੋਗ ਨਾਲ ਹੁਣ ਤੱਕ 350 ਤੋਂ ਵੱਧ ਗੁਰੂ ਨਾਨਕ ਜੰਗਲ ਲਗਾਏ ਜਾ ਚੁੱਕੇ ਹਨ।

ਉਦਘਾਟਨੀ ਸਮਾਗਮ ਤੋਂ ਮਗਰੋਂ ਹਾਜ਼ਰ ਹੋਈਆਂ ਸ਼ਖਸੀਅਤਾਂ ਨੇ ਮੀਡੀਆ ਨੁਮਾਇੰਦਿਆਂ ਨਾਲ ਬਾਗ ਦੀ ਸੈਰ ਕੀਤੀ ਅਤੇ ਗੁਰਬਾਣੀ ਦੀਆਂ ਪੰਕਤੀਆਂ ਨੇ ਨਾਲ-ਨਾਲ ਦਰਸਾਏ ਗਏ ਇਸਦੇ ਕੁਦਰਤੀ ਨਜ਼ਾਰੇ ਦਾ ਅਨੰਦ ਮਾਣਿਆ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,183FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...