- Advertisement -
ਅੱਜ-ਨਾਮਾ
ਇੱਕ ਤਾਂ ਬਣਿਆ ਰਿਕਾਰਡ ਹੈ ਏਸ ਪੱਖੋਂ,
ਕਿਤਨੇ ਦਿੱਲੀ ਕਿਰਸਾਨ ਹਨ ਆਏ ਬੇਲੀ।
ਦੂਸਰਾ ਏਸ ਲਈ ਕਿ ਦਿੱਲੀ ਬਾਰਡਰਾਂ `ਤੇ,
ਇਸ ਤਰ੍ਹਾਂ ਹਫਤੇ ਵੀ ਕਿੰਨੇ ਲੰਘਾਏ ਬੇਲੀ।
ਤੀਜਾ ਏਸ ਲਈ ਕਿ ਰਾਜਾਂ ਕਿੰਨਿਆਂ`ਚੋਂ,
ਦਿੱਲੀ ਤੀਕ ਕਿਰਸਾਨ ਇਹ ਆਏ ਬੇਲੀ।
ਚੌਥਾ ਏਸ ਲਈ ਕਿ ਗਿਣਤੀ ਬਹੁਤ ਵੱਡੀ,
ਟਰੈਕਟਰ ਨਾਲ ਇਹ ਲੋਕ ਲਿਆਏ ਬੇਲੀ।
ਬਣਨਾ ਅਗਲਾ ਰਿਕਾਰਡ ਸਰਕਾਰ ਵੱਲੋਂ,
ਜਿਹੜੀ ਸ਼ਰਮ ਭੋਰਾ ਸਕੀ ਰੱਖ ਹੈ ਨਹੀਂ।
ਪਹਿਲਾਂ ਕਦੀ ਨਾ ਬੈਠਕਾਂ ਇੰਜ ਹੋਈਆਂ,
ਲੱਭਿਆ ਬੈਠਕਾਂ ਦੇ ਵਿੱਚੋਂ ਕੱਖ ਹੈ ਨਹੀਂ।
-ਤੀਸ ਮਾਰ ਖਾਂ
ਜਨਵਰੀ 09, 2021
- Advertisement -