- Advertisement -
ਅੱਜ-ਨਾਮਾ
ਆ ਗਈ ਚੋਣ ਹਿਮਾਚਲ ਦੀ ਸਿਰ ਉੱਪਰ,
ਜਾਂਦੀ ਆ ਲੀਡਰਾਂ ਦੀ ਵਧਦੀ ਚਾਲ ਬੇਲੀ।
ਕਿਸੇ ਨੂੰ ਗੱਦੀ ਬਚਾਵਣ ਦਾ ਫਿਕਰ ਡਾਢਾ,
ਕਿਸੇ ਦਾ ਕੁਰਸੀ ਦੇ ਤਰਫ ਖਿਆਲ ਬੇਲੀ।
ਤੁਰਿਆ ਮਗਰ ਫਿਰਦਾ ਕੋਈ ਲੀਡਰਾਂ ਦੇ,
ਚੋਣਾਂ ਲੜਨ ਲਈ ਟਿਕਟ ਦੀ ਭਾਲ ਬੇਲੀ।
ਕੋਈ ਟਿਕਟਾਂ ਦਿਵਾਉਣ ਦਾ ਕਰ ਵਾਅਦਾ,
ਠੱਗੀ ਮਾਰ ਜਾਂਦਾ ਈ ਕਈਆਂ ਨਾਲ ਬੇਲੀ।
ਕਿਸੇ ਦੀ ਚੋਣ ਦੇ ਖਰਚ ਲਈ ਨੀਂਦ ਉੱਡੀ,
ਕਿਸੇ ਨੂੰ ਪਿਆ ਈ ਜਾਂਚ ਦਾ ਵਹਿਮ ਬੇਲੀ।
ਛਾਪਾ ਮਾਰੂ ਕੋਈ ਟੀਮ ਨਹੀਂ ਆਣ ਪਹੁੰਚੇ,
ਸੁਬਹਾ-ਸ਼ਾਮ ਰਹਿੰਦਾ ਇਹੋ ਸਹਿਮ ਬੇਲੀ।
-ਤੀਸ ਮਾਰ ਖਾਂ
ਸਤੰਬਰ 29, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -