- Advertisement -
ਯੈੱਸ ਪੰਜਾਬ
ਸੁਨਾਮ, 13 ਜਨਵਰੀ, 2022:
‘ਆਮ ਆਦਮੀ ਪਾਰਟੀ’ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਸ੍ਰੀ ਅਮਨ ਅਰੋੜਾ ਕੋਵਿਡ ਪਾਜ਼ਿਟਿਵ ਪਾਏ ਗਏ ਹਨ।
ਸ੍ਰੀ ਅਰੋੜਾ ਨੇ ਇਹ ਜਾਣਕਾਰੀ ਖ਼ੁਦ ਆਪਣੇ ਟਵਿੱਟਰ ਖ਼ਾਤੇ ’ਤੇ ਦਿੰਦਿਆਂ ਪਿਛਲੇ ਦਿਨਾਂ ਵਿੱਚ ਆਪਣੇ ਸੰਪਰਕ ਵਿੱਚ ਆਏ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣਾ ਕੋਵਿਡ ਟੈਸਟ ਕਰਵਾ ਲੈਣ।
ਉਹਨਾਂ ਨੇ ਆਪਣੇ ਟਵੀਟ ਵਿੱਚ ਲਿਖ਼ਿਆ, ‘‘ਮੇਰਾ ਕੋਵਿਡ ਟੈਸਟ ਪਾਜ਼ਿਟਿਵ ਪਾਇਆ ਗਿਆ ਹੈ। ਕੋਈ ਲੱਛਣ ਨਹੀਂ ਹ ਨ। ਬਿਲਕੁਲ ਠੀਕ ਠਾਕ, ਫਿੱਟ ਐਂਡ ਫ਼ਾਈਨ ਹਾਂ। ਫ਼ਿਰ ਵੀ ਘਰ ਵਿੱਚ ਆਪਣੇ ਆਪ ਨੂੂੰ ‘ਕੁਆਰੰਟੀਨ’ ਕਰ ਰਿਹਾ ਹਾਂ। ਪਿਛਲੇ ਦਿਨਾਂ ਵਿੱਚ ਜੋ ਵੀ ਲੋਕ ਮੇਰੇ ਸੰਪਰਕ ਵਿੱਚ ਆਏ ਹਨ ਉਨ੍ਹਾਂ ਨੂੰ ਬੇਨਤੀ ਹਾੈਕਿ ਉਹ ਆਪਣੇ ਟੈਸਟ ਕਰਵਾ ਲੈਣ। ਸਾਰਿਆਂ ਨੂੰ ਲੋਹੜੀ ਦੀਆਂ ਸ਼ੁੱਭਕਾਮਨਾਵਾਂ ਅਤੇ ਚੰਗੀ ਸਿਹਤ ਲਈ ਦੁਆਵਾਂ।’
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -