- Advertisement -
ਅੱਜ-ਨਾਮਾ
ਆਪਣੇ ਮੁਲਕ ਦੇ ਵਿੱਚ ਵੀ ਬੜੀ ਗੜਬੜ,
ਲੱਭਦਾ ਮੁੱਦਿਆਂ ਦਾ ਕੋਈ ਨਾ ਹੱਲ ਮੀਆਂ।
ਹੁੰਦੀ ਸਹਿਮਤੀ ਕਿਸੇ ਨਹੀਂ ਬਾਤ ਉੱਪਰ,
ਵੱਖੋ-ਵੱਖਰੇ ਆ ਖੜਕ ਰਹੇ ਟੱਲ ਮੀਆਂ।
ਹਰ ਕੋਈ ਦੂਜੇ `ਤੇ ਸੁੱਟਦਾ ਪਿਆ ਚਿੱਕੜ,
ਆਪਣੇ ਲਈ ਉਹ ਭਾਲ ਰਿਹਾ ਭੱਲ ਮੀਆਂ।
ਅਵਾਜ਼ਾਰੀ ਜਦ ਹੱਦੋਂ ਵੀ ਬਾਹਰ ਹੋ ਜਾਏ,
ਖਿਸਕ ਜਾਏ ਅੱਖ ਗਵਾਂਢ ਦੇ ਵੱਲ ਮੀਆਂ।
ਲੱਗਦੇ ਕਹਿਣ ਕਿ ਪਾਕਿ ਵਿੱਚ ਹਾਲ ਮੰਦਾ,
ਕੋਈ ਨਹੀਂ ਜੀਣ ਦਾ ਓਥੇ ਆ ਹੱਜ ਮੀਆਂ।
ਆਪਣੇ ਦੇਸ਼ ਵਿੱਚ ਹੁੰਦਾ ਈ ਨਿੱਤ ਜਿਹੜਾ,
ਉਹਨੂੰ ਟਾਲਣ ਦਾ ਸੋਹਣਾ ਈ ਪੱਜ ਮੀਆਂ।
-ਤੀਸ ਮਾਰ ਖਾਂ
29, ਜੂਨ 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -