- Advertisement -
ਅੱਜ-ਨਾਮਾ
ਆਦਮੀ ਆਮ ਦੀ ਆਪਾਂ ਵੀ ਗੱਲ ਕਰੀਏ,
ਸਿਆਸੀ ਗੱਲਾਂ ਦੀ ਭੁੱਲ ਕਚਿ੍ਹਆਣ ਬੇਲੀ।
ਮਸਲੇ-ਮੁਸ਼ਕਲਾਂ ਬਹੁਤ ਆ ਦੇਸ਼ ਅੰਦਰ,
ਆਉਂਦੇ ਜਿਹੜੇ ਇਨਸਾਨ ਨੂੰ ਖਾਣ ਬੇਲੀ।
ਵੱਡਿਆਂ ਘਰਾਂ ਵਿੱਚ ਜੰਮ ਕੇ ਪਲੇ ਜਿਹੜੇ,
ਔਕੜਾਂ ਵੱਲੋਂ ਹਨ ਉੱਕਾ ਅਣਜਾਣ ਬੇਲੀ।
ਭੁੱਖੇ ਪੇਟ ਜੰਮਣ, ਭੁੱਖੇ ਹੀ ਮਰਨ ਜਿਹੜੇ,
ਭੁੱਖੇ ਈ ਜੀਵਨ ਦਾ ਸਫਰ ਮੁਕਾਣ ਬੇਲੀ।
ਚੋਣਾਂ ਆਉਣ ਤਾਂ ਚਾਰ ਦਿਨ ਅੰਨ ਮਿਲਦਾ,
ਏਹੋ ਈ ਵੋਟਾਂ ਦਾ ਪੈਂਦਾ ਰਿਹਾ ਮੁੱਲ ਬੇਲੀ।
ਜੰਮਣਾ, ਖਪਣਾ, ਫਿਰ ਜੰਮ ਜਵਾਕ ਜਾਣਾ,
ਬਣਿਆ ਜੂਨ ਦਾ ਅਰਥ ਇਹ ਕੁੱਲ ਬੇਲੀ।
-ਤੀਸ ਮਾਰ ਖਾਂ
ਸਤੰਬਰ 30, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -