- Advertisement -
ਅੱਜ-ਨਾਮਾ
ਆ`ਗੀਆਂ ਚੋਣਾਂ ਪੰਜਾਬ ਵਿੱਚ ਜਦੋਂ ਨੇੜੇ,
ਹੋ ਗਈ ਚੰਨੀ ਤੋਂ ਬਾਹਲੀ ਹੈ ਭੁੱਲ ਬੇਲੀ।
ਜੋ ਵੀ ਕੇਂਦਰ ਸਰਕਾਰ ਆ ਹੁਕਮ ਕੀਤਾ,
ਲਾਇਆ ਚੰਨੀ ਨੇ ਉਹੋ ਜਿਹਾ ਟੁੱਲ ਬੇਲੀ।
ਬਾਰਡਰ ਫੋਰਸ ਨੂੰ ਦਿੱਤਾ ਹੈ ਅੱਧ ਸੂਬਾ,
ਮਰਜ਼ੀ ਕਰਨ ਦੀ ਦਿੱਤੀ ਆ ਖੁੱਲ੍ਹ ਬੇਲੀ।
ਥੋੜ੍ਹਾ-ਬਹੁਤਾ ਅਧਿਕਾਰ ਜੋ ਰਾਜ ਦਾ ਸੀ,
ਉਹ ਵੀ ਹੋ ਗਿਆ ਈ ਦੀਵਾ ਗੁੱਲ ਬੇਲੀ।
ਖੁੱਲ੍ਹਾ ਕੇਂਦਰ ਨੂੰ ਸੌਂਪ ਅਧਿਕਾਰ ਦਿੱਤਾ,
ਪੈਰੀਂ ਬੈਠਾ ਕੁਹਾੜੀ ਜਿਹੀ ਮਾਰ ਬੇਲੀ।
ਜਿਹੜੇ ਚਾਲੇ ਸਰਕਾਰ ਨੇ ਫੜੇ ਜਾਪਣ,
ਲੰਘਦੇ ਦਿੱਸਣ ਮਹੀਨੇ ਨਾ ਚਾਰ ਬੇਲੀ।
-ਤੀਸ ਮਾਰ ਖਾਂ
ਅਕਤੂਬਰ 14, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -